Vehicle fell into a gorge in Mandi: ਮੰਡੀ 'ਚ 100 ਮੀਟਰ ਡੂੰਘੀ ਖੱਡ 'ਚ ਡਿੱਗੀ ਗੱਡੀ, 4 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

7 ਲੋਕ ਹੋਏ ਗੰਭੀਰ ਜ਼ਖ਼ਮੀ

Vehicle fell into a gorge in Mandi

Vehicle fell into a gorge in Mandi: ਮੰਡੀ ਦੇ ਕੋਟਲੀ ਇਲਾਕੇ ਦੇ ਧਨਿਆਰਾ 'ਚ ਬੁੱਧਵਾਰ ਇਕ ਟੈਂਪੂ ਦੇ 100 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 7 ਲੋਕ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿਤੀ। ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਾਦਸੇ ਵਾਲੀ ਥਾਂ ਤੋਂ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਕੋਟਲੀ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: Sunam Accident: ਚੜ੍ਹਦੀ ਸਵੇਰ ਸੁਨਾਮ 'ਚ ਵਾਪਰਿਆ ਦਰਦਨਾਕ ਹਾਦਸਾ, 6 ਲੋਕਾਂ ਦੀ ਹੋਈ ਮੌਤ

ਜਿਥੇ ਡਾਕਟਰਾਂ ਨੇ ਜ਼ਖ਼ਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਪੰਜ ਜ਼ਖ਼ਮੀਆਂ ਨੂੰ ਇਲਾਜ ਲਈ ਜ਼ੋਨਲ ਹਸਪਤਾਲ ਮੰਡੀ ਰੈਫਰ ਕਰ ਦਿਤਾ ਹੈ। ਜ਼ੋਨਲ ਹਸਪਤਾਲ ਦੇ ਡਾਕਟਰਾਂ ਨੇ ਗੰਭੀਰ ਜ਼ਖ਼ਮੀ ਔਰਤ ਨੂੰ ਨੇਰਚੌਕ ਮੈਡੀਕਲ ਕਾਲਜ ਰੈਫਰ ਕਰ ਦਿਤਾ ਹੈ। ਦੂਜੇ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ: Pregnant Woman Committed Suicide: ਪੰਚਕੂਲਾ 'ਚ ਗਰਭਵਤੀ ਔਰਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਇਹ ਪਟੜੀ ਲਗਧਰ ਤੋਂ ਕੋਟਲੀ ਵੱਲ ਆ ਰਹੀ ਸੀ। ਇਸ ਵਿਚ 11 ਲੋਕ ਸਨ। ਮ੍ਰਿਤਕਾਂ ਵਿੱਚ ਭਿੰਡਰਾ ਦੇਵੀ ਪਤਨੀ ਨਾਗੇਸ਼ਵਰ ਸਿੰਘ ਵਾਸੀ ਹਰਟ ਕੋਟਲੀ, ਰੋਸ਼ਨੀ ਦੇਵੀ ਪਿੰਡ ਹਰਟ, ਚੰਦਰ ਦੇਵੀ ਪਤਨੀ ਮਨੋਹਰ ਲਾਲ ਪਿੰਡ ਕਾਸਨ ਕੋਟਲੀ ਅਤੇ ਮਸਤਰਾਮ ਪੁੱਤਰ ਨੇਕਰਾਮ ਸ਼ਾਮਲ ਹਨ। ਜਦਕਿ ਜ਼ਖ਼ਮੀਆਂ ਵਿੱਚ ਰਤਨ ਗੁਮਰਾ, ਰੀਟਾ ਦੇਵੀ, ਸ਼ੀਲਾ ਦੇਵੀ, ਕ੍ਰਿਸ਼ਨਾ ਦੇਵੀ, ਜੈ ਸਿੰਘ, ਹੇਮਲਤਾ ਅਤੇ ਰੇਣੂਕਾ ਸ਼ਾਮਲ ਹਨ।