ਦਿੱਲੀ ਕ੍ਰਾਈਮ ਬ੍ਰਾਂਚ ਦੇ ਕਮਿਸ਼ਨਰ ਨੇ ਕੀਤਾ ਖ਼ੁਲਾਸਾ, ਗੋਲਡੀ ਬਰਾੜ ਨੂੰ ਕਿਵੇਂ ਲਿਆਂਦਾ ਜਾਵੇਗਾ ਭਾਰਤ? 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੂੰ ਗੋਲਡੀ ਬਰਾੜ ਜਿਹੜੇ ਕੇਸਾਂ ਵਿਚ ਲੋੜੀਂਦਾ ਹੈ ਉਸ ਲਈ ਉਸ ਨੂੰ ਰਿਮਾਂਡ 'ਤੇ ਲਿਆ ਜਾਵੇਗਾ

Ravinder Yadav

 

ਨਵੀਂ ਦਿੱਲੀ - ਸਿੱਧੂ ਮੂਸੇਵਾਲਾ ਕਤਲ ਦਾ ਮਾਂਸਟਰਮਾਈਂਡ ਗੋਲਡੀ ਬਰਾੜ ਅੱਜ ਸਵੇਰੇ ਅਮਰੀਕਾ ਵਿਚ ਗ੍ਰਿਫ਼ਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦਾ ਕੀ ਪ੍ਰੋਸੈਸ ਹੈ ਇਸ ਸਭ ਬਾਰੇ ਦਿੱਲੀ ਕ੍ਰਾਈਮ ਬ੍ਰਾਂਚ ਦੇ ਕਮਿਸ਼ਨਰ ਰਵਿੰਦਰ ਯਾਦਵ ਨੇ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਹੈ। 

ਕਮਿਸ਼ਨਰ ਨੇ ਕਿਹਾ ਹੈ ਕਿ ਗੋਲਡੀ ਬਰਾੜ ਨੂੰ ਭਾਰਤ ਲੈ ਕੇ ਆਉਣ ਲਈ ਉਹਨਾਂ ਦੀਆਂ ਕੇਂਦਰੀ ਏਜੰਸੀਆਂ ਇਸ 'ਤੇ ਕੰਮ ਕਰ ਰਹੀਆਂ ਹਨ ਤੇ ਜਦੋਂ ਉਹ ਇਸ ਵਿਚ ਸਫ਼ਲਤਾ ਹਾਸਲ ਕਰ ਲੈਣਗੀਆਂ ਤਾਂ ਦਿੱਲੀ ਪੁਲਿਸ ਨੂੰ ਗੋਲਡੀ ਬਰਾੜ ਜਿਹੜੇ ਕੇਸਾਂ ਵਿਚ ਲੋੜੀਂਦਾ ਹੈ ਉਸ ਲਈ ਉਸ ਨੂੰ ਰਿਮਾਂਡ 'ਤੇ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਦੇ ਲਈ ਹੋਰ ਵੀ ਵੱਡੀਆ ਏਜੰਸੀਆਂ ਐੱਮਈਏ, ਐੱਮਐੱਚਏ ਕੰਮ ਕਰ ਰਹੀਆਂ ਹਨ ਜਿਹਨਾਂ 'ਤੇ ਅਜੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ।