PM Narendra Modi News: ਇਟਲੀ ਦੀ PM ਨੇ ਪੀਐਮ ਮੋਦੀ ਨਾਲ ਸਾਂਝੀ ਕੀਤੀ ਸੈਲਫੀ, ਦੋਵਾਂ ਦੇ ਨਾਮ ਜੋੜ ਕੇ ਲਿਖਿਆ 'ਮੇਲੋਡੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

PM Narendra Moi News: ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PM Giorgia meloni melodi selfie with pm narendra modi

PM Giorgia meloni melodi selfie with pm narendra modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਈ ਵਿੱਚ COP28 ਸੰਮੇਲਨ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਸੈਲਫੀ ਵੀ ਲਈ। ਜਿਸ ਨੂੰ ਇਟਲੀ ਦੇ ਪੀਐਮ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਸੈਲਫੀ ਨੂੰ ਸ਼ੇਅਰ ਕਰਦੇ ਹੋਏ ਇਟਲੀ ਦੇ ਨੇਤਾ ਦੁਆਰਾ ਲਿਖਿਆ ਹੈਸ਼ਟੈਗ ਅਤੇ ਕੈਪਸ਼ਨ ਵਾਇਰਲ ਹੋ ਰਿਹਾ ਹੈ। ਮੇਲੋਨੀ ਨੇ ਲਿਖਿਆ, 'COP28 'ਤੇ ਚੰਗੇ ਦੋਸਤ' #Melody।

ਇਹ ਵੀ ਪੜ੍ਹੋ: Dhaula Murder News: ਪਿਓ ਨੇ ਆਪਣੇ ਇਕਲੌਤੇ ਪੁੱਤਰ ਦਾ ਗੋਲੀ ਮਾਰ ਕੇ ਕੀਤਾ ਕਤਲ

ਇਟਲੀ ਦੇ ਪੀਐਮ ਨੇ ਮੋਦੀ ਅਤੇ ਮੇਲੋਨੀ ਨੂੰ ਮਿਲਾ ਕੇ ਹੈਸ਼ਟੈਗ ਮੈਲੋਡੀ ਬਣਾਇਆ ਹੈ। ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ 'ਤੇ ਲੋਕ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਇਹ ਸੈਲਫੀ ਇਟਲੀ ਦੀ ਪੀਐਮ ਜਾਰਜੀਆ ਮੇਲੋਨੀ ਨੇ ਪੀਐਮ ਮੋਦੀ ਨਾਲ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: IndvsAusT20: 12 ਦਿਨਾਂ ਬਾਅਦ ਵਿਸ਼ਵ ਕੱਪ ਦਾ ਬਦਲਾ ਪੂਰਾ! ਭਾਰਤ ਨੇ ਨਾ ਸਿਰਫ਼ ਆਸਟ੍ਰੇਲੀਆ ਦਾ ਸਗੋਂ ਪਾਕਿਸਤਾਨ ਦਾ ਤੋੜਿਆ ਹੰਕਾਰ

ਇਸ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਉਹ ਦੋਵੇਂ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਮੀਟਿੰਗਾਂ ਵਿਚਕਾਰ ਹਲਕੇ ਪਲਾਂ ਦਾ ਆਨੰਦ ਲੈ ਰਹੇ ਸਨ। ਜਦੋਂ ਤੋਂ ਮੇਲੋਨੀ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ, ਲੋਕ ਇਸ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ। ਦੋਹਾਂ ਨੇਤਾਵਾਂ ਦੀ ਇਸ ਫੋਟੋ 'ਤੇ ਹਜ਼ਾਰਾਂ ਲੋਕ ਕਮੈਂਟ ਕਰ ਰਹੇ ਹਨ। ਇਸ 'ਤੇ ਕਈ ਲੋਕਾਂ ਨੇ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਹਨ। ਟਵਿੱਟਰ 'ਤੇ ਇਸ ਤਸਵੀਰ ਦੇ ਸ਼ੇਅਰ ਹੋਣ ਤੋਂ ਬਾਅਦ 'ਮੇਲੋਡੀ' ਟ੍ਰੈਂਡਿੰਗ ਬਣ ਗਈ ਹੈ।