Karnataka News : 3 ਹਜ਼ਾਰ ਕੁੜੀਆਂ ਨੂੰ ਕੁੱਖ ’ਚ ਮਾਰਨ ਦੇ ਮਾਮਲੇ ’ਚ ਸਨਸਨੀਖੇਜ਼ ਪ੍ਰਗਟਾਵੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਨਰਸ ਭਰੂਣਾਂ ਨੂੰ ਮਾਰ ਕੇ ਕੂੜੇਦਾਨ ’ਚ ਸੁੱਟ ਦਿੰਦੀ ਸੀ, ਸਬੂਤ ਮਿਟਾਉਣ ਲਈ ਕਈ ਭਰੂਣ ਨਦੀ ’ਚ ਵਹਾਏ

File Photo
  • ਭਰੂਣਾਂ ਨੂੰ ਮਾਰ ਕੇ ਕੂੜੇਦਾਨ ’ਚ ਸੁੱਟ ਦਿੰਦੀ ਸੀ ਨਰਸ, ਸਬੂਤ ਮਿਟਾਉਣ ਲਈ ਕਈ ਭਰੂਣ ਨਦੀ ’ਚ ਵਹਾਏ

Bengaluru News: ਕਰਨਾਟਕ ’ਚ ਮਾਦਾ ਭਰੂਣ ਹਤਿਆ ਘਪਲੇ ਦੀ ਜਾਂਚ ’ਚ ਕੁਝ ਹੈਰਾਨ ਕਰਨ ਵਾਲੀਆਂ ਸੱਚਾਈਆਂ ਸਾਹਮਣੇ ਆਈਆਂ ਹਨ। ਗ੍ਰਿਫਤਾਰ ਕੀਤੀ ਗਈ ਮੁੱਖ ਨਰਸ ਮੰਜੂਲਾ ਨੇ ਪ੍ਰਗਟਾਵਾ ਕੀਤਾ ਹੈ ਕਿ 12 ਹਫਤਿਆਂ ਦੇ ਭਰੂਣ ਨੂੰ ਮੈਡੀਕਲ ਰਹਿੰਦ-ਖੂੰਹਦ ਦੇ ਨਾਲ ਕੂੜੇਦਾਨ ’ਚ ਸੁੱਟ ਦਿਤਾ ਗਿਆ ਸੀ। 
ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ 6 ਮਹੀਨੇ ਦੇ ਭਰੂਣ ਦਾ ਵੀ ਗਰਭਪਾਤ ਕਰ ਦਿਤਾ ਗਿਆ ਸੀ ਅਤੇ ਲਾਸ਼ਾਂ ਨੂੰ ਕਾਵੇਰੀ ਨਦੀ ’ਚ ਸੁੱਟ ਦਿਤਾ ਗਿਆ ਸੀ।

ਮੰਜੂਲਾ ਮੈਸੂਰ ਦੇ ਮਾਥਾ ਹਸਪਤਾਲ ’ਚ ਕੰਮ ਕਰਦੀ ਸੀ, ਜਿੱਥੇ ਇਹ ਗਰੋਹ ਗਰਭਪਾਤ ਕਰਵਾਉਂਦਾ ਸੀ। ਉਸ ਨੇ ਪੁਲਿਸ ਨੂੰ ਦਸਿਆ, ‘‘ਛੇ ਮਹੀਨੇ ਦੇ ਭਰੂਣ ਗਰਭ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਪੰਜ ਤੋਂ 10 ਮਿੰਟ ਤਕ ਜਿਉਂਦੇ ਰਹਿੰਦੇ ਸਨ। ਮੈਂ ਉਨ੍ਹਾਂ ਨੂੰ ਇਕ ਕਾਗਜ਼ ’ਚ ਲਪੇਟ ਕੇ ਨਿਸਾਰ (ਮੁਲਜ਼ਮ) ਨੂੰ ਦੇ ਦਿੰਦੀ ਸੀ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਕੋਈ ਸਬੂਤ ਨਾ ਬਚੇ ਅਤੇ ਉਹ ਉਨ੍ਹਾਂ ਨੂੰ ਕਾਵੇਰੀ ਨਦੀ ’ਚ ਸੁੱਟ ਦੇਵੇਗਾ।’’

ਪੁਲਿਸ ਨੇ ਦਸਿਆ ਕਿ ਮੁਲਜ਼ਮ ਛੇ ਮਹੀਨਿਆਂ ਤੋਂ ਗਰਭਪਾਤ ਕਰਵਾ ਰਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕਿਉਂਕਿ ਉਨ੍ਹਾਂ ਕੋਲ ਐਡਵਾਂਸਡ ਸਕੈਨਿੰਗ ਮਸ਼ੀਨਾਂ ਨਹੀਂ ਸਨ, ਇਸ ਲਈ ਉਹ ਕਈ ਵਾਰ ਛੇ ਮਹੀਨੇ ਦੀ ਉਮਰ ’ਚ ਭਰੂਣ ਦੇ ਲਿੰਗ ਦਾ ਪਤਾ ਲਗਾਉਣ ਦੇ ਯੋਗ ਹੁੰਦੇ ਸਨ। ਪੁਲਿਸ ਨੇ ਕਿਹਾ ਕਿ ਜਦੋਂ ਵੀ ਲਿੰਗ ਦਾ ਪਤਾ ਲਗਾਉਣ ’ਚ ਦੇਰੀ ਹੁੰਦੀ ਸੀ, ਤਾਂ ਮਾਦਾ ਭਰੂਣ ਨੂੰ ਬਾਹਰ ਕੱਢਣ ਲਈ ਸਿਜ਼ੇਰੀਅਨ ਆਪਰੇਸ਼ਨ ਕੀਤਾ ਜਾਂਦਾ ਸੀ। ਕਰਨਾਟਕ ਸਰਕਾਰ ਨੇ ਮਾਦਾ ਭਰੂਣ ਹਤਿਆ ਘਪਲੇ ਦੀ ਜਾਂਚ ਅਪਰਾਧਕ ਜਾਂਚ ਵਿਭਾਗ (ਸੀ.ਆਈ.ਡੀ.) ਨੂੰ ਸੌਂਪ ਦਿਤੀ ਸੀ।

ਬੰਗਲੁਰੂ ’ਚ ਹਾਲ ਹੀ ’ਚ ਸਾਹਮਣੇ ਆਏ ਭਰੂਣ ਹਤਿਆ ਘਪਲੇ ਦੀ ਜਾਂਚ ’ਚ ਹੈਰਾਨ ਕਰਨ ਵਾਲੇ ਪ੍ਰਗਟਾਵੇ ਹੋਏ ਹਨ ਕਿ ਮੁਲਜ਼ਮ ਹੁਣ ਤਕ 3,000 ਮਾਦਾ ਭਰੂਣਾਂ ਦਾ ਗਰਭਪਾਤ ਕਰ ਚੁਕਾ ਹੈ। ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਬੀ. ਦਯਾਨੰਦ ਨੇ ਕਿਹਾ ਸੀ ਕਿ ਉਸ ਨੇ ਪਿਛਲੇ ਤਿੰਨ ਮਹੀਨਿਆਂ ’ਚ 242 ਮਾਦਾ ਭਰੂਣ ਮਾਰੇ ਗਏ ਹਨ। ਮੁਲਜ਼ਮਾਂ ਨੇ ਪੈਸਾ ਕਮਾਉਣ ਲਈ ਹਰ ਸਾਲ 1,000 ਗਰਭਪਾਤ ਕਰਵਾਉਣ ਦਾ ਟੀਚਾ ਮਿੱਥਿਆ ਸੀ, ਕਿਉਂਕਿ ਉਹ ਹਰ ਗਰਭਪਾਤ ਲਈ 20,000 ਤੋਂ 25,000 ਰੁਪਏ ਵਸੂਲਦੇ ਸਨ।

ਇਹ ਘਪਲਾ ਉਦੋਂ ਸਾਹਮਣੇ ਆਇਆ ਜਦੋਂ 15 ਅਕਤੂਬਰ ਨੂੰ ਬਯੱਪਨਹਲੀ ਪੁਲਿਸ ਨੇ ਸ਼ੱਕੀ ਢੰਗ ਨਾਲ ਜਾ ਰਹੀ ਇਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਗੱਡੀ ਦਾ ਡਰਾਈਵਰ ਨਹੀਂ ਰੁਕਿਆ ਅਤੇ ਉਸ ਦਾ ਪਿੱਛਾ ਕੀਤਾ ਗਿਆ ਅਤੇ ਫੜ ਲਿਆ ਗਿਆ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਗਰਭਪਾਤ ਘਪਲੇ ਬਾਰੇ ਪ੍ਰਗਟਾਵਾ ਕੀਤਾ। ਪੁਲਿਸ ਨੇ ਨਾਪਾਕ ਗਤੀਵਿਧੀ ’ਚ ਕਥਿਤ ਸ਼ਮੂਲੀਅਤ ਲਈ ਹੁਣ ਤਕ ਦੋ ਡਾਕਟਰਾਂ ਅਤੇ ਤਿੰਨ ਲੈਬ ਤਕਨੀਸ਼ੀਅਨਾਂ ਸਮੇਤ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ’ਚ ਇਹ ਵੀ ਪ੍ਰਗਟਾਵਾ ਹੋਇਆ ਕਿ ਲਿੰਗ ਨਿਰਧਾਰਣ ਟੈਸਟ ਮਾਂਡਿਆ ਜ਼ਿਲ੍ਹੇ ’ਚ ਗੁੜ ਉਤਪਾਦਨ ਯੂਨਿਟ ’ਚ ਕੀਤੇ ਗਏ ਸਨ ਜਿੱਥੇ ਮੁਲਜ਼ਮਾਂ ਨੇ ਇਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਸੀ ਅਤੇ ਸਬੰਧਤ ਸਹੂਲਤਾਂ ਅਤੇ ਗਰਭਪਾਤ ਮੈਸੂਰ ਦੇ ਮਾਥਾ ਹਸਪਤਾਲ ’ਚ ਕੀਤੇ ਗਏ ਸਨ।

(For more news apart from A nurse nurse used to kill the embryos, stay tuned to Rozana Spokesman)