ਸਬਰੀਮਾਲਾ ਨੂੰ ਯੁੱਧ ਖੇਤਰ ਬਣਾਉਣ ਦੀ ਕੋਸ਼ਿਸ਼ ਕਰ ਰਿਹੈ ਆਰਐਸਐਸ : ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਪੀ ਵਿਜਯਨ ਨੇ ਕਿਹਾ ਕਿ ਸੰਘ ਪਰਵਾਰ ਸਬਰੀਮਾਲਾ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

CM Pinarayi Vijayan

ਤਿਰੁਵੰਨਤਪੁਰਮ : ਸਬਰੀਮਾਲਾ ਮੰਦਰ ਵਿਚ ਦੋ ਔਰਤਾਂ ਦੇ ਦਾਖਲ ਹੋਣ ਤੋਂ ਬਾਅਦ ਇਹ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਇਸ ਦੇ ਵਿਰੋਧ ਵਿਚ ਹਿੰਦੂਵਾਦੀ ਸੰਗਠਨਾਂ ਨੇ ਅੱਜ ਰਾਜ ਵਿਚ ਬੰਦ ਦਾ ਸੱਦਾ ਦਿਤਾ ਹੈ ਅਤੇ ਥਾਂ-ਥਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸੇ ਦੋਰਾਨ ਮੰਦਰ ਵਿਚ ਔਰਤਾਂ ਦੇ ਦਾਖਲੇ ਨੂੰ ਲੈ ਕੇ ਕੀਤੇ ਗਏ ਹਿੰਸਕ ਪ੍ਰਦਰਸ਼ਨ ਵਿਚ ਜਖ਼ਮੀ ਇਕ ਆਦਮੀ ਦੀ ਮੌਤ ਹੋ ਗਈ ਹੈ। ਇਸ ਆਦਮੀ ਦੀ ਪਛਾਣ 55 ਸਾਲਾਂ ਚੰਦਨ ਉਨੀਥਨ ਦੇ ਤੌਰ 'ਤੇ ਹੋਈ ਹੈ।

ਪ੍ਰਦਰਸ਼ਨ ਦੌਰਾਨ ਰਾਜ ਸਕੱਤਰੇਤ ਲਗਭਗ ਪੰਜ ਘੰਟੇ ਤੱਕ ਸੰਘਰਸ਼ ਵਿਚ ਤਬਦੀਲ ਹੋ ਗਿਆ ਅਤੇ ਸੱਤਾਧਾਰੀ ਮਾਕਪਾ ਅਤੇ ਭਾਜਪਾ ਦੇ ਕਰਮਚਾਰੀਆਂ ਵਿਚਕਾਰ ਝੜਪ ਹੋਈ ਅਤੇ ਉਹਨਾਂ ਨੇ ਇਕ ਦੂਜੇ 'ਤੇ ਪੱਥਰਬਾਜ਼ੀ ਵੀ ਕੀਤੀ। ਮੁੱਖ ਮੰਤਰੀ ਪੀ ਵਿਜਯਨ ਨੇ ਇਸ ਮੁੱਦੇ 'ਤੇ ਮੀਡੀਆ ਨੂੰ ਕਿਹਾ ਕਿ ਔਰਤਾਂ ਨੂੰ ਸੁਰੱਖਿਆ ਦੇਣਾ ਰਾਜ ਸਰਕਾਰ ਦੀ ਜਿੰਮੇਵਾਰੀ ਹੈ। ਸਰਕਾਰ ਨੇ ਸੰਵਿਧਾਨਕ ਜਿੰਮੇਵਾਰੀ ਨੂੰ ਪੂਰਾ ਕੀਤਾ ਹੈ।

ਸੰਘ ਪਰਵਾਰ ਸਬਰੀਮਾਲਾ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦਈਏ ਕਿ ਹਿੰਸਕ ਪ੍ਰਦਰਸ਼ਨਾਂ ਵਿਚ ਪੁਲਿਸ ਵਾਹਨਾਂ ਅਤੇ 79 ਰਾਜ ਆਵਾਜਾਈ ਦੀ ਬੱਸਾਂ ਨੂੰ ਨੁਕਸਾਨ ਪਹੁੰਚਿਆ ਹੈ। ਉਥੇ ਹੀ 7 ਪੁਲਿਸ ਕਰਮਚਾਰੀ ਜਖ਼ਮੀ ਹੋਏ ਹਨ। ਜਿਹਨਾਂ ਵਿਚ ਜਿਆਦਾਤਰ ਔਰਤਾਂ ਹਨ। ਇਸ ਤੋਂ ਇਲਾਵਾ ਕਈ ਮੀਡੀਆ ਵਾਲੇ ਵੀ ਇਸ ਭੀੜ ਦਾ ਸ਼ਿਕਾਰ ਹੋਏ ਹਨ। ਰਾਜ ਦੇ ਕਈ ਹਿੰਦੂਵਾਦੀ ਸੰਗਠਨਾਂ ਵੱਲੋਂ ਬੁਲਾਏ ਗਏ ਇਕ ਦਿਨ ਦੇ ਬੰਦ ਨੂੰ ਲੈ ਕੇ ਭਾਜਪਾ ਨੇ ਸਮਰਥਨ

ਵਿਚ ਮਾਰਚ ਵੀ ਕੱਢਿਆ ਹੈ ਅਤੇ ਨਾਲ ਹੀ ਇਕ ਬਿਆਨ ਵੀ ਜ਼ਾਰੀ ਕੀਤਾ ਹੈ ਕਿ ਇਹ ਬੰਦ ਸ਼ਾਂਤੀਪੂਰਨ ਹੈ। ਸਬਰੀਮਾਲ ਮੰਦਰ ਵਿਚ ਔਰਤਾਂ ਦੇ ਦਾਖਲੇ ਦੇ ਮੁੱਦੇ ਨੂੰ ਲੈ ਕੇ ਯੂਨਾਈਟੇਡ ਡੈਮੋਕ੍ਰੇਟਿਕ ਫਰੰਟ ਨੇ ਰਾਜ ਵਿਚ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਕਈ ਸੰਗਠਨਾਂ ਨੇ ਬੰਦ ਦੇ ਸੱਦੇ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਔਰਤਾਂ ਦੇ ਮੰਦਰ ਵਿਚ ਦਾਖਲੇ ਦੀ ਖ਼ਬਰ ਤੋਂ ਬਾਅਦ ਦੱਖਣਪੰਥੀ ਸਮੂਹ ਦੇ ਕਰਮਚਾਰੀਆਂ ਨੇ ਵਿਰੋਧ ਕਰਦੇ ਹੋਏ ਹਾਈਵੇਅ ਬਲਾਕ ਕਰ ਦਿਤਾ ਸੀ।