ਭਾਜਪਾਈ ਸੰਸਦ ਮੈਬਰ ਨੇ ਮਹਾਤਮਾ ਗਾਂਧੀ ਦਾ ਕੀਤਾ ਅਪਮਾਨ, ਅਜਾਦੀ ਸੰਘਰਸ ਨੂੰ ਦੱਸਿਆ ਡਰਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਨੰਤ ਹੇਗੜੇ ਨੇ ਸੰਵਿਧਾਨ ਨੂੰ ਲੈ ਕੇ ਵੀ ਕੀਤੀ ਸੀ ਵਿਵਾਦਤ ਟਿੱਪਣੀ

File Photo

ਬੈਗਲੁਰੂ : ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆ ਬਟੋਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ।ਦਰਅਸਲ ਹੁਣ ਉਨ੍ਹਾਂ ਨੇ ਮਹਾਤਮਾ ਗਾਂਧੀ ਬਾਰੇ ਇਕ ਵਿਵਾਦਤ ਬਿਆਨ ਦਿੰਦਿਆ ਕਿਹਾ ਹੈ ਕਿ ਮਹਾਤਮਾ ਗਾਂਧੀ ਦੁਆਰਾ ਜਿਸ ਆਜਾਦੀ ਸੰਘਰਸ ਦੀ ਅਗਵਾਈ ਕੀਤੀ ਗਈ ਹੈ ਉਹ ਅਸਲੀ ਅੰਦੋਲਨ ਨਹੀਂ ਬਲਕਿ ਇਕ ਡਰਾਮਾ ਸੀ।

ਕਰਨਾਟਕਾ ਦੀ ਰਾਜਧਾਨੀ ਬੈਗਲੁਰੂ ਵਿਚ ਇਕ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਹੇਗੜੇ ਨੇ ਕਿਹਾ ਕਿ ''ਅਜਾਦੀ ਸੰਘਰਸ ਦਾ ਉਹ ਡਰਾਮਾ ਅੰਗ੍ਰੇਜਾ ਦੀ ਸਹਿਮਤੀ ਨਾਲ ਹੀ ਕੀਤਾ ਗਿਆ ਸੀ। ਇਨ੍ਹਾਂ ਅਖੌਤੀ ਨੇਤਾਵਾਂ 'ਚੋਂ ਕਿਸੇ ਨੂੰ ਵੀ ਪੁਲਿਸ ਨੇ ਇਕ ਵਾਰ ਕੁੱਟਿਆ ਨਹੀਂ ਸੀ''। ਹੇਗੜੇ ਨੇ ਕਿਹਾ ਕਿ ਕਾਂਗਰਸ ਦਾ ਸਮੱਰਥਨ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਭਾਰਤ ਨੂੰ ਅਜਾਦੀ ਬਲਿਦਾਨ ਅਤੇ ਸਤਿਆਗ੍ਰਹਿ ਨਾਲ ਮਿਲੀ ਪਰ ਇਹ ਸੱਚ ਨਹੀਂ ਹੈ ਅੰਗ੍ਰੇਜਾਂ ਨੇ ਸਤਿਆਗ੍ਰਹਿ ਦੇ ਕਾਰਨ ਦੇਸ਼ ਨਹੀਂ ਛੱਡਿਆ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਅੰਗ੍ਰੇਜਾ ਨੇ ਅਜਾਦੀ ਦਿੱਤੀ ਸੀ। ਇਤਿਹਾਸ ਪੜਨ 'ਤੇ ਮੇਰਾ ਖੂਨ ਖੋਲ ਉੱਠਦਾ ਹੈ ਅਤੇ ਅਜਿਹੇ ਲੋਕ ਹੀ ਸਾਡੇ ਦੇਸ਼ ਵਿਚ ਮਹਾਤਮਾ ਬਣ ਜਾਂਦੇ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਅਨੰਤ ਹੇਗੜੇ ਨੇ ਇਸ ਤਰ੍ਹਾਂ ਦੀ ਵਿਵਾਦਤ ਟਿੱਪਣੀ ਕੀਤੀ ਹੋਵੇ ਇਸ ਤੋਂ ਪਹਿਲਾਂ ਵੀ ਪਿਛਲੀ ਦਿਨੀਂ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਬੈਗਲੁਰੂ ਨੂੰ ਹਿੰਦੁਤਵ ਦੀ ਰਾਜਧਾਨੀ ਬਣਾਇਆ ਜਾਣਾ ਚਾਹੀਦਾ ਹੈ।

ਅਨੰਤ ਹੇਗੜੇ ਨੇ ਸੰਵਿਧਾਨ ਨੂੰ ਲੈ ਕੇ ਵੀ ਇਕ ਵਿਵਾਦਤ ਟਿੱਪਣੀ ਕੀਤੀ ਸੀ ਉਨ੍ਹਾਂ ਨੇ ਸਾਲ 2017 ਵਿਚ ਕਿਹਾ ਸੀ ਕਿ ਸੰਵਿਧਾਨ 'ਚ ਧਰਮਨਿਰਪੱਖ ਸ਼ਬਦ ਹੋਣ ਦੇ ਕਾਰਨ ਅਸੀ ਇਸ ਨੂੰ ਮੰਨਣ ਦੇ ਲਈ ਪਾਬੰਦ ਹੈ ਅਤੇ ਅਸੀ ਸੰਵਿਧਾਨ ਦਾ ਆਦਰ ਕਰਦੇ ਹਾਂ ਪਰ ਭਵਿੱਖ ਵਿਚ ਅਸੀ ਇਸ ਨੂੰ ਬਦਲ ਦੇਵਾਂਗੇ।