ਕਿਸਾਨ ਅੰਦੋਲਨ: ਕੋਈ ਵੀ ਪ੍ਰੋਪੋਗੰਡਾ ਦੇਸ਼ ਦੀ ਏਕਤਾ ਨੂੰ ਨਹੀਂ ਤੋੜ ਸਕਦਾ: ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਨੂੰ ਲੈ ਕੇ ਛਿੜੇ ਸਿਆਸੀ ਦੰਗਲ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ...

Amit Shah

ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈ ਕੇ ਛਿੜੇ ਸਿਆਸੀ ਦੰਗਲ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੋਈ ਵੀ ਪ੍ਰੋਪੋਗੰਡਾ ਦੇਸ਼ ਦੀ ਏਕਤਾ ਨੂੰ ਨਹੀਂ ਤੋੜ ਸਕਦਾ। ਇਕਜੁੱਟ ਹੋ ਕੇ ਜਿੱਤ ਵੱਲ ਵਧੋ। ਕੋਈ ਵੀ ਕੂੜਪ੍ਰਚਾਰ ਭਾਰਤ ਨੂੰ ਉਚਾਈਆਂ ਤੱਕ ਜਾਣ ਤੋਂ ਨਹੀਂ ਰੋਕ ਸਕਦਾ, ਗ੍ਰਹਿ ਮੰਤਰੀ ਨੇ ਇਹ ਗੱਲਾਂ ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਦੇ ਟਵੀਟ ‘ਤੇ ਲਿਖੀ ਹੈ।

ਅਮਿਤ ਸ਼ਾਹ ਨੇ ਲਿਖਿਆ, ਕੋਈ ਵੀ ਪ੍ਰੋਪੋਗੰਡਾ ਭਾਰਤ ਦੀ ਏਕਤਾ ਨੂੰ ਨਹੀਂ ਸੁੱਟ ਸਕਦਾ ਹੈ। ਕੋਈ ਵੀ ਪ੍ਰਚਾਰ ਭਾਰਤ ਨੂੰ ਨਵੀਂਆਂ ਉਚਾਈਆਂ ਨੂੰ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦਾ ਹੈ। ਪ੍ਰੋਪੋਗੰਡਾ ਭਾਰਤ ਦੀ ਕਿਸਮਤ ਦਾ ਫ਼ੈਸਲਾ ਨਹੀਂ ਕਰ ਸਕਦਾ ਹੈ। ਭਾਰਤ ਜਿੱਤ ਦੇ ਲਈ ਇਕਜੁੱਟ ਹੈ। ਉਨ੍ਹਾਂ ਨੇ ਹੈਸ਼ਟੈਗ ਦਾ ਵੀ ਜ਼ਿਕਰ ਕੀਤਾ ਹੈ, #IndiaAgainstPropaganda #IndiaTogeter. ਦੱਸ ਦਈਏ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਵਿਦੇਸ਼ੀ ਹਸਤੀਆਂਅ ਨੇ ਵੀ ਟਿੱਪਣੀ ਕੀਤੀ ਹੈ।

ਪੌਪ ਸਟਾਰ ਰਿਹਾਨਾ ਨੇ ਅਪਣੇ ਟਵੀਟਰ ‘ਤੇ ਕਿਸਾਨ ਅੰਦੋਲਨ ਨਾਲ ਜੁੜੀ ਖਬਰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਅਸੀਂ ਇਸ ਬਾਰੇ ਗੱਲਬਾਤ ਕਿਉਂ ਨਹੀਂ ਕਰ ਰਹੇ? ਰਿਹਾਨਾ ਨੇ ਹੈਸ਼ਟੈਗ #FarmersProtest ਦੇ ਨਾਲ ਇਹ ਟਵੀਟ ਕੀਤਾ ਸੀ।

ਉਥੇ ਹੀ ਵਾਤਾਰਣ ਕਾਰਜਕਰਤਾ ਗ੍ਰੇਟਾ ਥਨਵਰਗ ਨੇ ਕਿਹਾ ਸੀ ਕਿ ਅਸੀਂ ਭਾਰਤ ਦੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਇੱਕਜੁਟਤਾ ਨਾਲ ਖੜ੍ਹੇ ਹਾਂ। ਇਨ੍ਹਾਂ ਦੇ ਟਵੀਟਸ ‘ਤੇ ਵਿਦੇਸ਼ ਮੰਤਰਾਲਾ ਨੇ ਸਖਤ ਰੁੱਖ ਦਿਖਾਇਆ ਅਤੇ ਇਸਨੂੰ ਗੈਰ-ਜਿੰਮੇਦਾਰਾਨਾ ਹਰਕਤ ਦੱਸਿਆ ਹੈ।

ਇਸ ਸੰਬੰਧ ਵਿਚ ਵਿਦੇਸ਼ ਮੰਤਰਾਲਾ ਨੇ ਕਿਹਾ, ਇਸ ਤਰ੍ਹਾਂ ਦੇ ਮਾਮਲਿਆਂ ਉਤੇ ਟਿਪਣਈ ਕਰਨ ਤੋਂ ਪਹਿਲਾਂ ਅਸੀਂ ਬੇਨਤੀ ਕਰਦੇ ਹਾਂ ਕਿ ਤੱਥਾਂ ਦਾ ਪਤਾ ਲਗਾਇਆ ਜਾਵੇ ਅਤੇ ਮੁੱਦਿਆਂ ਨੂੰ ਸਹੀ ਸਮਝਿਆ ਜਾਵੇ।