ਦਿਨ ਚੜ੍ਹਦੇ ਹੀ ਲੋਕਾਂ ਨੂੰ ਲੱਗਿਆ ਮਹਿੰਗਾਈ ਦਾ ਝਟਕਾ, ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

Amul increased the prices of milk

 

 ਨਵੀਂ ਦਿੱਲੀ : ਬਜਟ ਤੋਂ ਤੁਰੰਤ ਬਾਅਦ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਅਮੂਲ ਨੇ ਦੁੱਧ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਅਮੂਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੁੱਧ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਵਧੀਆਂ ਕੀਮਤਾਂ ਅੱਜ ਯਾਨੀ ਕਿ 3 ਫਰਵਰੀ ਤੋਂ ਹੀ ਲਾਗੂ ਹੋ ਜਾਣਗੀਆਂ।

 

ਪੜ੍ਹੋ ਇਹ ਵੀ : ਤਿੰਨ ਮਹੀਨੇ ਪਹਿਲਾਂ ਮੌਰਿਸ਼ਸ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ  

ਕੰਪਨੀ ਮੁਤਾਬਕ ਹੁਣ ਅਮੂਲ ਤਾਜ਼ਾ ਅੱਧਾ ਲੀਟਰ ਦੁੱਧ 27 ਰੁਪਏ ਵਿੱਚ ਮਿਲੇਗਾ। ਜਦਕਿ ਇਸ ਦੇ 1 ਲੀਟਰ ਦੇ ਪੈਕੇਟ ਲਈ 54 ਰੁਪਏ ਦੇਣੇ ਹੋਣਗੇ। ਅਮੂਲ ਗੋਲਡ ਯਾਨੀ ਫੁੱਲ ਕਰੀਮ ਦੁੱਧ ਦਾ ਅੱਧਾ ਕਿਲੋ ਦਾ ਪੈਕੇਟ ਹੁਣ 33 ਰੁਪਏ ਵਿੱਚ ਮਿਲੇਗਾ। ਜਦਕਿ ਇਸ ਦੇ 1 ਲੀਟਰ ਲਈ 66 ਰੁਪਏ ਅਦਾ ਕਰਨੇ ਪੈਣਗੇ। ਅਮੂਲ ਗਾਂ ਦੇ ਦੁੱਧ ਦੀ ਇੱਕ ਲੀਟਰ ਕੀਮਤ 56 ਰੁਪਏ ਹੋ ਗਈ ਹੈ। ਜਦਕਿ ਅੱਧੇ ਲੀਟਰ ਲਈ 28 ਰੁਪਏ ਦੇਣੇ ਪੈਣਗੇ। ਜਦੋਂ ਕਿ ਮੱਝ ਦਾ ਏ2 ਦੁੱਧ ਹੁਣ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ।

ਪੜ੍ਹੋ ਇਹ ਵੀ: ਭੁੱਲ ਕੇ ਵੀ ਰਾਤ ਨੂੰ ਨਾ ਖਾਉ ਇਹ ਚੀਜ਼ਾਂ, ਹੋਣਗੇ ਨੁਕਸਾਨ