ਦੇਸ਼ ਛੱਡ ਕੇ ਭੱਜ ਸਕਦਾ ਹੈ ਗੌਤਮ ਅਡਾਨੀ, ਕਾਂਗਰਸ ਨੇ ਪਾਸਪੋਰਟ ਜ਼ਬਤ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਡਾਨੀ PM ਨੋਦੀ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ 10 ਸਾਲਾਂ 'ਚ ਅਰਬਪਤੀ ਬਣ ਗਏ।

Gautam Adani

 

 ਨਵੀਂ ਦਿੱਲੀ : ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਵਿਵਾਦਾਂ 'ਚ ਆਏ ਅਡਾਨੀ ਸਮੂਹ ਖਿਲਾਫ ਕਾਂਗਰਸ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਵੀਰਵਾਰ ਨੂੰ ਮੁੰਬਈ ਕਾਂਗਰਸ ਦੇ ਪ੍ਰਧਾਨ ਭਾਈ ਜਗਤਾਪ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਗੌਤਮ ਅਡਾਨੀ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੀ ਤਰ੍ਹਾਂ ਦੇਸ਼ ਤੋਂ ਭੱਜ ਸਕਦਾ ਹੈ, ਇਸ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਕੰਪਨੀ ਦੇ ਮਹੱਤਵਪੂਰਨ ਲੋਕਾਂ ਦੇ ਪਾਸਪੋਰਟ ਜ਼ਬਤ ਕੀਤੇ ਜਾਣੇ ਚਾਹੀਦੇ ਹਨ।

 ਪੜ੍ਹੋ ਇਹ ਵੀ:  ਵਿਰੋਧ ਕਰਨ 'ਤੇ ਡਿਸਪੈਂਸਰੀਆਂ ਵਿੱਚ ਮੁੜ ਭੇਜੇ ਗਏ 3 ਡਾਕਟਰ, ਆਮ ਆਦਮੀ ਕਲੀਨਿਕ ਟਚ ਲਗਾਈ ਸੀ ਡਿਊਟੀ 

ਮੁੰਬਈ ਕਾਂਗਰਸ ਹੈੱਡਕੁਆਰਟਰ 'ਚ ਪ੍ਰੈੱਸ ਕਾਨਫਰੰਸ 'ਚ ਭਾਈ ਜਗਤਾਪ ਨੇ ਕਿਹਾ ਕਿ ਗੌਤਮ ਅਡਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ 10 ਸਾਲਾਂ 'ਚ ਅਰਬਪਤੀ ਬਣ ਗਏ। ਭਾਰਤ ਦੇ ਜ਼ਿਆਦਾਤਰ ਹਵਾਈ ਅੱਡੇ, ਰੇਲਵੇ, ਬੰਦਰਗਾਹਾਂ, ਖਾਣਾਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਇੰਨਾ ਵੱਡਾ ਵਿੱਤੀ ਘੁਟਾਲਾ ਹੋਣ ਦੇ ਬਾਵਜੂਦ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸੇਬੀ ਅਤੇ ਆਰਬੀਆਈ ਦੇ ਅਧਿਕਾਰੀ ਇਸ ਬਾਰੇ ਇੱਕ ਸ਼ਬਦ ਨਹੀਂ ਕਹਿ ਰਹੇ ਹਨ।

 ਪੜ੍ਹੋ ਇਹ ਵੀ: PM ਮੋਦੀ ਮੁੜ ਬਣੇ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ, 78% ਮਿਲੀ ਅਪਰੂਵਲ ਰੇਟਿੰਗ  

ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਦੇ ਲੱਖਾਂ ਨਿਵੇਸ਼ਕ ਅਡਾਨੀ ਦੀਆਂ ਮਾੜੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਡਾਨੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਦੀ ਦੋਸਤੀ ਦੇਸ਼ ਦੀ ਸਥਿਰਤਾ ਲਈ ਵਿੱਤੀ ਸਮੱਸਿਆਵਾਂ ਪੈਦਾ ਕਰ ਰਹੀ ਹੈ। ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਇਸ ਘੁਟਾਲੇ ਦਾ ਕੋਈ ਜ਼ਿਕਰ ਨਹੀਂ ਕੀਤਾ। ਅਡਾਨੀ ਦੇ ਇਸ ਵਿੱਤੀ ਘੁਟਾਲੇ ਕਾਰਨ ਹਮੇਸ਼ਾ ਮੁਨਾਫੇ 'ਚ ਰਹਿਣ ਵਾਲੀ LIC ਵੀ ਹੁਣ ਘਾਟੇ 'ਚ ਹੈ।