ਦੇਸ਼ ਦੇ ਸਾਰੇ ਹਵਾਈ ਅੱਡਿਆਂ ਉੱਤੇ ਸੁਰੱਖਿਆ ਵਧਾਉਣ ਲਈ 'ਹਾਈ ਅਲਰਟ' ਜਾਰੀ
ਸਰਕਾਰ ਨੇ ਦੇਸ਼ ਵਿਚ ਸਾਰੇ ਹਵਾਈ ਅੱਡਿਆਂ ਅਤੇ ਏਅਰਲਾਈਨਾਂ ਉੱਤੇ ‘ਅਲਰਟ’ ਜਾਰੀ ਕੀਤਾ। ਹਵਾਈ ਅੱਡਿਆਂ ਉੱਤੇ ‘ਮੌਜੂਦਾ ਸੁਰੱਖਿਆ ...
ਨਵੀਂ ਦਿੱਲੀ- ਸਰਕਾਰ ਨੇ ਦੇਸ਼ ਵਿਚ ਸਾਰੇ ਹਵਾਈ ਅੱਡਿਆਂ ਅਤੇ ਏਅਰਲਾਈਨਾਂ ਉੱਤੇ ‘ਅਲਰਟ’ ਜਾਰੀ ਕੀਤਾ। ਹਵਾਈ ਅੱਡਿਆਂ ਉੱਤੇ ‘ਮੌਜੂਦਾ ਸੁਰੱਖਿਆ ਉਪਰਾਲਿਆਂ ਨੂੰ ਵਧਾਉਣ’ ਲਈ ਕਿਹਾ ਹੈ। ਪੁਲਵਾਮਾ ਹਮਲੇ ਅਤੇ ਇਸਦੇ ਬਾਅਦ ਹੋਈ ਘਟਨਾ ਦੇ ਮੱਦੇ ਨਜ਼ਰ ਖੂਫੀਆ ਜਾਣਕਾਰੀ ਮਿਲਣ ਉੱਤੇ ਸਰਕਾਰ ਨੇ ਇਹ ਅਲਰਟ ਜਾਰੀ ਕੀਤਾ ਹੈ।
ਨਾਗਰਿਕ ਐਵੀਏਸ਼ਨ ਸੁਰੱਖਿਆ ਬਿਊਰੋ (ਬੀਸੀਏਐਸ) ਨੇ ਅਲਰਟ ਜਾਰੀ ਕਰ ਕੇ ਸਾਰੇ ਸੂਬਿਆਂ ਦੇ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਸਾਰੇ ਏਅਰਲਾਈਨ , ਹਵਾਈ ਅੱਡਿਆਂ ਉੱਤੇ ਸੁਰੱਖਿਆ ਬਲਾਂ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ (ਸੀਆਈਐੈਸਐਫ) ਦੇ ਅਧਿਕਾਰੀਆਂ ਨੂੰ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ। ਅਲਰਟ ਨੂੰ ਲੈ ਕੇ ਜਾਰੀ ਕੀਤੀ ਗਈ ਸੂਚਨਾ ਵਿਚ ਕਿਹਾ ਗਿਆ ਹੈ।
ਕਿ ਪੁਲਵਾਮਾ ਹਮਲੇ ਅਤੇ ਉਸਦੇ ਬਾਅਦ ਹੋਈ ਘਟਨਾ ਦੇ ਬਾਅਦ ਮਿਲੀ ਖੂਫੀਆ ਜਾਣਕਾਰੀ ਦੇ ਮੱਦੇਨਜ਼ਰ ਹਵਾਈ ਅੱਡਿਆਂ, ਹਵਾਈ ਫੌਜ ਸਟੇਸ਼ਨਾਂ, ਹੈਲੀਪੈਡ, ਹਵਾਈ ਸਿਖ਼ਲਾਈ ਸੰਸਥਾਵਾਂ ਆਦਿ ਵਿਚ ਕੀਤੇ ਜਾ ਰਹੇ ਮੌਜੂਦਾ ਸੁਰੱਖਿਆ ਉਪਰਾਲਿਆਂ ਨੂੰ ਵਧਾਉਣਾ ਲਾਜ਼ਮੀ ਹੈ ਤਾਂਕਿ ਕੋਈ ਘਟਨਾ ਨਾ ਵਾਪਰੇ। ’ ਬੀਸੀਏਐਸ ਨੇ ਏਅਰਲਾਈਨ ਅਤੇ ਹਵਾਈ ਅੱਡਿਆਂ ਨੂੰ 20 ਵਿਸ਼ੇਸ਼ ਸੁਰੱਖਿਆ ਉਪਰਾਲਿਆਂ ਨੂੰ ਵਧਾਉਣ ਲਈ ਕਿਹਾ ਹੈ ਜਿਹੜੇ ਅਗਲੇ ਆਦੇਸ਼ ਤੱਕ ਜਾਰੀ ਰਹੇਗਾਂ।