ਸਿੱਖ ਵਿਅਕਤੀ ਵਲੋਂ ਹਵਾਈ ਅੱਡਿਆਂ ‘ਤੇ ਕਿਰਪਾਨ ਸਬੰਧੀ ਜਾਗਰੂਕਤਾ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਕ ਸਿੱਖ ਵਿਅਕਤੀ ਜਿਸ ਨੂੰ ਕਿਰਪਾਨ ਧਾਰਨ ਕੀਤੇ ਹੋਣ ਕਰਕੇ ਇਕ ਹਵਾਈ ਅੱਡੇ 'ਤੇ ਰੋਕਿਆ ਗਿਆ ਸੀ ਉਸ ਨੇ ਕਿਰਪਾਨ ਬਾਰੇ ਹੋਰ ਸਿੱਖਿਆ ਦੀ...

Sikh man held for carrying kirpan wants more education

ਬਰਿੰਮਿੰਗਮ : ਇਕ ਸਿੱਖ ਵਿਅਕਤੀ ਜਿਸ ਨੂੰ ਕਿਰਪਾਨ ਧਾਰਨ ਕੀਤੇ ਹੋਣ ਕਰਕੇ ਇਕ ਹਵਾਈ ਅੱਡੇ 'ਤੇ ਰੋਕਿਆ ਗਿਆ ਸੀ ਉਸ ਨੇ ਕਿਰਪਾਨ ਬਾਰੇ ਹੋਰ ਸਿੱਖਿਆ ਦੀ ਮੰਗ ਕੀਤੀ ਹੈ। ਕਿਰਪਾਨ ਸਿੱਖਾਂ ਵਲੋਂ ਉਨ੍ਹਾਂ ਦੇ ਵਿਸ਼ਵਾਸ ਦਾ ਪ੍ਰਤੀਕ ਵਜੋਂ ਧਾਰਨ ਕੀਤੀ ਜਾਂਦੀ ਹੈ। ਵੂਲਵਰਹੈਂਪਟਨ ਨੂੰ ਜਗਮੀਤ ਸਿੰਘ ਨੇ ਕਿਹਾ ਕਿ ਗੇਟਵਿਕ ਏਅਰਪੋਰਟ 'ਤੇ ਕਿਰਪਾਨ ਧਾਰਨ ਕੀਤੇ ਹੋਣ ਲਈ ਰਿਪੋਰਟ ਕੀਤੀ ਜਾਣੀ ਉਨ੍ਹਾਂ ਲਈ "ਨਿਰਾਸ਼ਾਜਨਕ" ਸੀ ਕਿਉਂਕਿ ਉਹ ਅਪਣੇ ਪਰਵਾਰ ਨੂੰ ਏਅਰਪੋਰਟ ਤੋਂ ਲੈਣ ਆਏ ਸਨ।

ਹਵਾਈ ਅੱਡੇ ‘ਤੇ ਤੈਨਾਤ ਅਧਿਕਾਰੀਆਂ ਨੇ ਕਿਹਾ ਕਿ ਚਾਕੂ ਅਤੇ ਬਲੇਡ 6 ਸੈਂਟੀਮੀਟਰ ਤੱਕ ਧਾਰਨ ਕਰਨ ਦੇ ਫੈਸਲੇ ਮੈਨੇਜਰਾਂ ਦੀ ਅਰਜ਼ੀ ਮੁਤਾਬਕ ਹਨ। ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਹਿਰਾਸਤ ਵਿਚ ਲਏ ਜਾਣ ‘ਤੇ ਜਗਮੀਤ ਸਿੰਘ ਨੇ ਕਿਹਾ ਕਿ ਸਟਾਫ਼ ਨੂੰ ਵਧੇਰੇ ਜਾਗਰੂਕਤਾ ਲਈ ਹੋਰ ਸਿਖਲਾਈ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਸਮਝ ਸਕਦਾ ਸੀ ਜੇਕਰ ਕੋਈ ਲੁਕਿਆ ਹੋਇਆ ਹਥਿਆਰ ਹੁੰਦਾ ਜਾਂ ਕੋਈ ਕਿਸੇ ਤਰੀਕੇ ਨਾਲ ਨਜਾਇਜ਼ ਕੰਮ ਕਰ ਰਿਹਾ ਹੁੰਦਾ ਪਰ ਮੈਂ ਇਕ ਪਰਿਵਾਰਕ ਆਦਮੀ ਹਾਂ, ਅਪਣੇ ਪਰਵਾਰ ਨੂੰ ਲੈਣ ਆਇਆ ਹਾਂ ਅਤੇ ਕਿਰਪਾਨ ਮੇਰੀ ਸਿੱਖ ਹੋਣ ਦੀ ਪਹਿਚਾਣ ਹੈ।" ਗੇਟਵਿਕ ਨੇ ਟ੍ਰਾਂਸਪੋਰਟ ਮਾਰਗਦਰਸ਼ਨ ਲਈ ਵਿਭਾਗ ਨੂੰ ਇਸ ਬਾਰੇ ਸੂਚਿਤ ਕਰਦੇ ਹੋਏ ਕਿਹਾ ਕਿ ਹਵਾਈ ਅੱਡੇ ਦੇ ਪ੍ਰਬੰਧਕਾਂ ਕੋਲ ਕਿਸੇ ਵੀ ਚੀਜ਼ ਨੂੰ ਰੋਕਣ ਲਈ ਅਧਿਕਾਰ ਹੈ,

ਜੋ ਉਹਨਾਂ ਦੇ ਵਿਚਾਰ ਵਿਚ ਕਿਸੇ ਵਿਅਕਤੀ ਨੂੰ ਸੱਟ ਪਹੁੰਚਾਉਣ ਲਈ ਵਰਤਿਆ ਜਾ ਸਕਦਾ ਹੈ ਜਾਂ ਉਨ੍ਹਾਂ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਏਅਰਪੋਰਟ ਮੈਨੇਜਰ ਦੇ ਮੁਤਾਬਕ ਕਿਰਪਾਨ ਅਤੇ ਬਲੇਡ 6 ਸੈ.ਮੀ. ਤੋਂ ਘੱਟ ਹੋਣਾ ਚਾਹੀਦਾ ਹੈ। ਸੁਖਦੇਵ ਸਿੰਘ ਜੋ ਸਿੱਖੀ ਉਤੇ ਆਧਾਰਿਤ ਸਿੱਖਿਆ ਮੁਹੱਈਆ ਕਰਵਾਉਣ ਲਈ ਕੰਮ ਕਰਦੇ ਹਨ ਨੇ ਦੱਸਿਆ ਕਿ ‘ਕਿਰਪਾਨ’ ਇਕ ਚਾਕੂ ਜਾਂ ਹਥਿਆਰ ਨਹੀਂ ਹੈ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਵਰਤਿਆ ਜਾਵੇ। ਕਿਰਪਾਨ ਸਾਡੀ ਸਿੱਖੀ ਦੀ ਪਹਿਚਾਣ ਹੈ ਜੋ ਸਵੈ ਰੱਖਿਆ ਦਾ ਪ੍ਰਤੀਕ ਹੈ।