ਜਨਮ ਦੇ 6 ਮਹੀਨੇ ਬਾਅਦ ਹੀ ਚਿਹਰਾ ਪਹਿਚਾਣਨ ਲੱਗ ਜਾਂਦੇ ਨੇ ਬੱਚੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਨਵੇਂ ਅਧਿਐਨ ਤੋਂ ਲੱਗਿਆ ਪਤਾ

File

ਨਵੀਂ ਦਿੱਲੀ- ਇਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ 6 ਦਿਨਾਂ ਤੱਕ ਦੇ ਨਵਜੰਮੇ ਬੱਚੇ ਦਾ ਦਿਮਾਗ ਖ਼ਾਸ ਕੰਮਾਂ ਲਈ ਪਹਿਲਾਂ ਤੋਂ ਤਿਆਰ ਹੋ ਸਕਦਾ ਹੈ ਜਿਵੇਂ ਚਿਹਰੇ ਅਤੇ ਥਾਵਾਂ ਦੀ ਪਛਾਣ ਕਰਨਾ। ਇਸ ਨਵੀਂ ਖੋਜ ਦੀ ਸਹਾਇਤਾ ਨਾਲ, ਆਟਿਜ਼ਮ ਵਰਗੇ ਵਿਕਾਸ ਸੰਬੰਧੀ ਖਰਾਬੀ ਤੁਰੰਤ ਲੱਭੇ ਜਾ ਸਕਦੇ ਹਨ। 

ਅਧਿਐਨ ਵਿਚ ਨਵਜੰਮੇ ਬੱਚੇ ਵਿਚ ਵੇਖਣ ਅਤੇ ਸਮਝਣ ਦੀ ਯੋਗਤਾ ਲਈ ਜ਼ਿੰਮੇਵਾਰ ਦਿਮਾਗ ਦੇ ਖੇਤਰ ਨੂੰ ਫੰਕਸ਼ਨਲ ਮੈਗਨੇਟਿਕ ਰੇਜੋਨੇਸ ਇਮੇਜਿੰਗ ਸਕੈਲ ਦੇ ਰਾਹੀਂ ਦੇਖਿਆ ਹੈ। 

ਖੋਜਕਰਤਾਵਾਂ ਦੇ ਅਨੁਸਾਰ ਸਰੀਰ ਨੂੰ ਸਕੈਨ ਕਰਨ ਅਤੇ ਲਹੂ ਵਿੱਚ ਚੁੰਬਕੀ ਵਿਸ਼ੇਸ਼ਤਾਵਾਂ ਨੂੰ ਰਿਕਾਰਡ ਕਰਨ ਲਈ ਇੱਕ ਵੱਡੇ ਚੁੰਬਕ ਦੀ ਵਰਤੋਂ ਕਰ ਦਿਮਾਗ ਦੇ ਵੱਖ ਵੱਖ ਹਿੱਸਿਆਂ ਵਿੱਚ ਖੂਨ ਦੇ ਪ੍ਰਵਾਹ ਨੂੰ ਮਾਪਿਆ ਗਿਆ। ਅਤੇ ਵੇਖਿਆ ਗਿਆ ਕਿ ਕਿਹੜਾ ਹਿੱਸਾ ਵਧੇਰੇ ਕਿਰਿਆਸ਼ੀਲ ਹੈ। 

ਐਮੋਰੀ ਯੂਨੀਵਰਸਿਟੀ ਦੇ ਸੀਨੀਅਰ ਖੋਜਕਰਤਾ ਡੈਨੀਅਲ ਡਿਲਕਸ ਨੇ ਕਿਹਾ ਕਿ ਅਸੀਂ ਇੱਕ ਬੁਨਿਆਦੀ ਪ੍ਰਸ਼ਨ ਦੀ ਪੜਤਾਲ ਕਰ ਰਹੇ ਹਾਂ ਕਿ ਗਿਆਨ ਕਿੱਥੋਂ ਆਉਂਦਾ ਹੈ। ਅਸੀਂ ਦੁਨੀਆਂ ਵਿਚ ਕੀ ਲੈ ਕੇ ਆਉਂਦੇ ਹਾਂ ਅਤੇ ਤਜ਼ਰਬੇ ਤੋਂ ਸਾਨੂੰ ਕੀ ਲਾਭ ਹੁੰਦਾ ਹੈ?”  ਦੂਜੇ ਖੋਜਕਰਤਾ ਫਰੈਡਰਿਕ ਕੈਂਪਸ ਨੇ ਕਿਹਾ ਕਿ ਅਸੀਂ ਦਿਖਾਇਆ ਹੈ ਕਿ ਬੱਚਿਆਂ ਦੇ ਦਿਮਾਗ ਅਤੇ ਉਨ੍ਹਾਂ ਦੀ ਸਮਝ ਸਾਡੇ ਸੋਚਣ ਨਾਲੋਂ ਵਧੇਰੇ ਵਿਕਸਤ ਹੁੰਦੀ ਹੈ।” 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।