ਜੰਮੂ-ਕਸ਼ਮੀਰ: ਢਿੱਗਾਂ ਡਿੱਗਣ ਕਾਰਨ ਬੰਦ ਹੋਇਆ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ
ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਬਨਿਹਾਲ ਦੇ ਚਮਲਵਾਸ ਖੇਤਰ 'ਚ ਪਹਾੜਾਂ ਤੋਂ ਵੱਡੀਆਂ ਢਿੱਗਾਂ ਡਿੱਗ ਗਈਆਂ
Jammu-Srinagar national highway blocked (File Photo)
ਸ੍ਰੀਨਗਰ: ਰਾਮਬਨ ਜ਼ਿਲ੍ਹੇ ਦੇ ਬਨਿਹਾਲ ਦੇ ਚਮਲਵਾਸ ਇਲਾਕੇ ਵਿਚ ਅੱਜ ਸਵੇਰੇ ਭੂ-ਸਖਲਨ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਇਕ ਵਾਰ ਫਿਰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਬਨਿਹਾਲ ਦੇ ਚਮਲਵਾਸ ਖੇਤਰ 'ਚ ਪਹਾੜਾਂ ਤੋਂ ਵੱਡੀਆਂ ਢਿੱਗਾਂ ਡਿੱਗ ਗਈਆਂ ਅਤੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਵਿਚਕਾਰ ਡਿੱਗ ਗਈਆਂ ਹਨ। ਇਸ ਕਾਰਨ ਦੋਵੇਂ ਪਾਸੇ ਤੋਂ ਛੋਟੇ-ਵੱਡੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜੇਸੀਬੀ ਦੀ ਮਦਦ ਨਾਲ ਇਹਨਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ।