ਜਨਮਦਿਨ ਦੀ ਪਾਰਟੀ ਕਰਨ ਜਾ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋਈ ਛੇ ਦੀ ਮੌਤ
ਇੱਕ ਡੰਪਰ ਨਾਲ ਟਕਰਾਈ ਨੌਜਵਾਨਾਂ ਦੀ ਕਾਰ
ਫਰੀਦਾਬਾਦ : ਹਰਿਆਣਾ ਦੇ ਫਰੀਦਾਬਾਦ ਵਿੱਚ ਵੀਰਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਛੇ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਿਸੇ ਨੂੰ ਵੀ ਕਾਰ 'ਚੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਮਰਨ ਵਾਲੇ ਸਾਰੇ ਨੌਜਵਾਨ ਪਲਵਲ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ : ਭੋਪਾਲ-ਨਾਗਪੁਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਵੱਡਾ ਹਾਦਸਾ, ਟਰੱਕ ਦੇ ਹੇਠਾਂ ਧੱਸੀ ਇਨੋਵਾ ਗੱਡੀ
ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਲਵਲ ਜ਼ਿਲ੍ਹੇ ਦੇ ਵਾਸੀ ਪੁਤਿਨ, ਜਤਿਨ, ਆਕਾਸ਼, ਸੰਦੀਪ, ਬਲਜੀਤ, ਵਿਸ਼ਾਲ ਵੀਰਵਾਰ ਦੇਰ ਰਾਤ ਇੱਕ ਆਲਟੋ ਕਾਰ ਵਿੱਚ ਸਵਾਰ ਹੋ ਕੇ ਜਨਮ ਦਿਨ ਮਨਾਉਣ ਲਈ ਗੁਰੂਗ੍ਰਾਮ ਜਾ ਰਹੇ ਸਨ। ਇਸ ਦੌਰਾਨ ਫਰੀਦਾਬਾਦ ਦੇ ਪਾਲੀ ਰੋਡ 'ਤੇ ਉਨ੍ਹਾਂ ਦੀ ਕਾਰ ਇਕ ਡੰਪਰ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਟੂਰਿਸਟ ਬੱਸ ਹੋਈ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ ਤੇ 40 ਜ਼ਖ਼ਮੀ
ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਸਾਰੇ ਨੌਜਵਾਨਾਂ ਦੀ ਉਮਰ 18 ਤੋਂ 26 ਸਾਲ ਦਰਮਿਆਨ ਹੈ। ਗੱਡੀ ਦੀ ਹਾਲਤ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਦਰਦਨਾਕ ਸੀ। ਡੰਪਰ ਨਾਲ ਟਕਰਾਉਣ ਤੋਂ ਬਾਅਦ ਵਾਹਨ ਇਸ ਤਰ੍ਹਾਂ ਨੁਕਸਾਨਿਆ ਗਿਆ ਕਿ ਉਸ ਦੀ ਪਛਾਣ ਕਰਨੀ ਮੁਸ਼ਕਲ ਹੈ। ਸੂਚਨਾ ਤੋਂ ਬਾਅਦ ਫਰੀਦਾਬਾਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।