ਭਾਜਪਾ ਵਿਧਾਇਕ ਦਾ ਪੁੱਤਰ 40 ਲੱਖ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਟੈਂਡਰ ਕਲੀਅਰ ਕਰਨ ਲਈ ਮੰਗੀ ਸੀ ਰਿਸ਼ਵਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ ਨੇ ਘਰ 'ਤੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ 6 ਕਰੋੜ ਦੀ ਨਕਦੀ

Karnataka BJP MLA's son caught while accepting bribe

 


ਬੰਗਲੁਰੂ: ਕਰਨਾਟਕ 'ਚ ਭਾਜਪਾ ਵਿਧਾਇਕ ਮਦਲ ਵੀਰਰੂਪਕਸ਼ੱਪਾ ਦੇ ਬੇਟੇ ਪ੍ਰਸ਼ਾਂਤ ਕੁਮਾਰ ਨੂੰ 40 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਉਸ ਦੇ ਪਿਤਾ ਦੇ ਬੰਗਲੁਰੂ ਦਫਤਰ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਿਟੇਡ (ਕੇਐਸਡੀਐਲ) ਤੋਂ ਕੀਤੀ ਗਈ ਹੈ। ਕਰਨਾਟਕ ਦੇ ਲੋਕਾਯੁਕਤ ਨੇ ਉਸ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ: 8 ਦੀ ਮੌਤ ਤੇ 20 ਤੋਂ ਵੱਧ ਲੋਕ ਜ਼ਖਮੀ

ਪ੍ਰਸ਼ਾਂਤ ਬੰਗਲੁਰੂ ਜਲ ਸਪਲਾਈ ਅਤੇ ਸੀਵਰੇਜ ਬੋਰਡ (BWSSB) ਵਿਚ ਮੁੱਖ ਲੇਖਾ ਅਧਿਕਾਰੀ ਹੈ। ਜਾਣਕਾਰੀ ਅਨੁਸਾਰ ਇਹਨਾਂ ਕੋਲੋਂ ਨਕਦੀ ਨਾਲ ਭਰੇ ਤਿੰਨ ਬੈਗ ਬਰਾਮਦ ਹੋਏ ਹਨ। ਲੋਕਾਯੁਕਤ ਨੇ ਇਸ ਮਾਮਲੇ 'ਚ ਭਾਜਪਾ ਵਿਧਾਇਕ ਨੂੰ ਵੀ ਮੁਲਜ਼ਮ ਬਣਾਇਆ ਹੈ। ਹਾਲਾਂਕਿ ਭਾਜਪਾ ਵਿਧਾਇਕ ਵਿਰੂਪਕਸ਼ੱਪਾ ਨੇ ਕਿਸੇ ਵੀ ਟੈਂਡਰ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਲੋਕਾਯੁਕਤ ਅਧਿਕਾਰੀ ਪ੍ਰਸ਼ਾਂਤ ਦੇ ਘਰ ਪਹੁੰਚੇ। ਇੱਥੇ ਉਹਨਾਂ ਨੂੰ 6 ਕਰੋੜ ਦੀ ਨਕਦੀ ਬਰਾਮਦ ਹੋਈ ਹੈ।

Karnataka BJP MLA's son caught while accepting bribe

ਇਹ ਵੀ ਪੜ੍ਹੋ: ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਕੰਮ ਦੀ ਖ਼ਬਰ! ਇਨ੍ਹਾਂ 5 ਵੱਡੇ ਕਾਰਪੋਰੇਟ ਘਰਾਣਿਆਂ ਨੇ ਖੋਲ੍ਹੀਆਂ ਭਰਤੀਆਂ?

ਲੋਕਾਯੁਕਤ ਅਧਿਕਾਰੀਆਂ ਮੁਤਾਬਕ ਪ੍ਰਸ਼ਾਂਤ ਕਰਨਾਟਕ ਪ੍ਰਸ਼ਾਸਨਿਕ ਸੇਵਾ ਦੇ 2008 ਬੈਚ ਦੇ ਅਧਿਕਾਰੀ ਹਨ। ਉਸ ਨੇ ਸਾਬਣ ਅਤੇ ਹੋਰ ਡਿਟਰਜੈਂਟ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਖਰੀਦਣ ਲਈ ਇਕ ਠੇਕੇਦਾਰ ਤੋਂ 80 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਠੇਕੇਦਾਰ ਨੇ ਇਸ ਦੀ ਸ਼ਿਕਾਇਤ ਲੋਕਾਯੁਕਤ ਨੂੰ ਕੀਤੀ ਸੀ। ਜਿਸ ਤੋਂ ਬਾਅਦ ਪ੍ਰਸ਼ਾਂਤ ਨੂੰ ਰੰਗੇ ਹੱਥੀਂ ਫੜਨ ਦੀ ਯੋਜਨਾ ਬਣਾਈ ਗਈ।

ਇਹ ਵੀ ਪੜ੍ਹੋ: ਖੇਡਾਂ ਦਾ ਸਮਾਨ ਬਣਾਉਣ ਵਾਲੀ ਗੁਡਵਿਨ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ  ਨੁਕਸਾਨ

ਅਧਿਕਾਰੀ ਨੇ ਦੱਸਿਆ ਕਿ ਇਹ ਰਕਮ ਕੇਐਸਡੀਐਲ ਦੇ ਚੇਅਰਮੈਨ ਅਤੇ ਭਾਜਪਾ ਵਿਧਾਇਕ ਮਡਲ ਵੀਰਰੂਪਕੱਪਾ ਤੋਂ ਲਈ ਗਈ ਹੈ। ਅਧਿਕਾਰੀ ਮੁਤਾਬਕ ਰਿਸ਼ਵਤ ਲੈਣ ਵਾਲੇ ਦੋਸ਼ੀ ਪਿਓ-ਪੁੱਤ ਹਨ। ਪ੍ਰਸ਼ਾਂਤ ਦੇ ਪਿਤਾ ਮਦਲ ਵਿਰੂਪਕਸ਼ੱਪਾ ਕਰਨਾਟਕ ਦੇ ਦਾਵਾਂਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਤੋਂ ਵਿਧਾਇਕ ਹਨ। ਉਹਨਾਂ ਕਿਹਾ- ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਮੈਨੂੰ ਮੀਡੀਆ ਰਾਹੀਂ ਪਤਾ ਲੱਗਿਆ। ਮੈਂ ਇਸ ਬਾਰੇ ਆਪਣੇ ਬੇਟੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਉਹ ਹੁਣ ਲੋਕਾਯੁਕਤ ਦੀ ਹਿਰਾਸਤ ਵਿਚ ਹੈ। ਮੈਂ ਕਿਸੇ ਵੀ ਟੈਂਡਰ ਵਿਚ ਸ਼ਾਮਲ ਨਹੀਂ ਹਾਂ।