ਆਲੀਆ ਭੱਟ, ਧੋਨੀ ਸਣੇ ਕਈ ਮਸ਼ਹੂਰ ਹਸਤੀਆਂ ਦੇ ਨਾਂਅ ’ਤੇ 50 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕੀਤਾ ਪਰਦਾਫਾਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਤਾਰਿਆਂ ਦੇ ਫਰਜ਼ੀ ਪੈਨ ਕਾਰਡ ਬਣਾ ਕੇ ਮਾਰੀ ਠੱਗੀ

Image for representation purpose only

 

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦੀ ਪੁਲਿਸ ਨੇ ਹਾਲ ਹੀ ਵਿਚ ਇਕ ਅਜਿਹੇ ਸਾਈਬਰ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਸਿਤਾਰਿਆਂ ਦੇ ਨਾਮ ਉੱਤੇ ਠੱਗੀ ਮਾਰਦਾ ਸੀ। ਇਹ ਗਿਰੋਹ ਹੁਣ ਤੱਕ ਆਲੀਆ ਭੱਟ, ਐਮਐਸ ਧੋਨੀ, ਅਭਿਸ਼ੇਕ ਬੱਚਨ, ਸੋਨਮ ਕਪੂਰ, ਸਚਿਨ ਤੇਂਦੁਲਕਰ, ਸੈਫ ਅਲੀ ਖਾਨ, ਰਿਤਿਕ ਰੋਸ਼ਨ, ਸ਼ਿਲਪਾ ਸ਼ੈੱਟੀ ਅਤੇ ਹੋਰ ਮਸ਼ਹੂਰ ਹਸਤੀਆਂ ਦੇ ਨਾਂਅ 'ਤੇ ਬੈਂਕਾਂ ਨਾਲ 50 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕਰ ਚੁੱਕਿਆ ਹੈ।

ਇਹ ਵੀ ਪੜ੍ਹੋ: ਕੈਂਬਰਿਜ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਦਾ ਬਿਆਨ, “ਭਾਰਤ ਨੂੰ ਤਬਾਹ ਕਰ ਰਹੇ ਮੋਦੀ” 

ਦਰਅਸਲ ਇਹ ਗਿਰੋਹ ਬੈਂਕਾਂ 'ਚ ਫਿਲਮੀ ਸਿਤਾਰਿਆਂ ਦੀ ਪਛਾਣ ਅਤੇ ਹੋਰ ਫਰਜ਼ੀ ਵੇਰਵਿਆਂ ਦਾ ਇਸਤੇਮਾਲ ਕਰਦਾ ਸੀ। ਇਹਨਾਂ ਵੇਰਵਿਆਂ ਦੀ ਵਰਤੋਂ ਕਰਕੇ ਇਸ ਗਰੋਹ ਨੇ 50 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਧੋਖਾਧੜੀ ਦੇ ਮਾਮਲੇ 'ਚ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਹ ਠੱਗ ਵੱਡੀਆਂ ਸ਼ਖ਼ਸੀਅਤਾਂ ਦੇ ਫਰਜ਼ੀ ਪੈਨ ਕਾਰਡ ਬਣਾ ਕੇ ਬੈਂਕਾਂ ਨੂੰ ਲੱਖਾਂ ਰੁਪਏ ਦੀ ਠੱਗੀ ਮਾਰਦੇ ਸਨ। ਠੱਗਾਂ ਨੇ ਇਸ ਤਰੀਕੇ ਨਾਲ ਕਈ ਸਿਤਾਰਿਆਂ ਜਿਵੇਂ ਕਿ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਸੋਨਮ ਕਪੂਰ, ਰਿਤਿਕ ਰੋਸ਼ਨ ਆਦਿ ਦੇ ਨਾਵਾਂ ਦੇ ਫਰਜ਼ੀ ਵੇਰਵਿਆਂ ਦੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ: ਸ਼ਾਹਰੁਖ ਖ਼ਾਨ ਦੀ ਸੁਰੱਖਿਆ ’ਚ ਕੁਤਾਹੀ! 'ਮੰਨਤ' ਵਿਚ ਦਾਖਲ ਹੋਏ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਇਸ ਲਈ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਕੰਪਨੀ ਨੂੰ ਬਾਅਦ ਵਿਚ ਇਸ ਧੋਖਾਧੜੀ ਬਾਰੇ ਪਤਾ ਲੱਗਣ ਤੋਂ ਪਹਿਲਾਂ ਹੀ ਧੋਖੇਬਾਜ਼ 21.32 ਲੱਖ ਰੁਪਏ ਲੁੱਟ ਚੁੱਕੇ ਸਨ। ਮਾਮਲੇ ਦਾ ਪਤਾ ਲੱਗਦੇ ਹੀ ਕੰਪਨੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਦਿੱਲੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿਚ ਠੱਗਾਂ ਦੇ ਪੂਰੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਹੈ। ਫੜੇ ਗਏ ਮੁਲਜ਼ਮਾਂ ਵਿਚੋਂ ਇਕ ਨੇ ਬੀ.ਟੈਕ. ਕੀਤੀ ਹੋਈ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਟੂਰਿਸਟ ਬੱਸ ਹੋਈ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ ਤੇ 40 ਜ਼ਖ਼ਮੀ

ਦਰਅਸਲ 'ਚ ਗੂਗਲ 'ਤੇ ਇਹਨਾਂ ਮਸ਼ਹੂਰ ਹਸਤੀਆਂ ਦੀ ਜਨਮ ਤਰੀਕ ਮੌਜੂਦ ਸੀ। ਠੱਗ ਵੇਰਵੇ ਲਈ ਪੈਨ ਨੰਬਰ ਅਤੇ ਜਨਮ ਮਿਤੀ ਚਾਹੁੰਦੇ ਸਨ, ਜੋ ਉਹਨਾਂ ਨੂੰ ਆਸਾਨੀ ਨਾਲ ਮਿਲ ਗਿਆ। ਪੈਨ ਨੰਬਰ ਮਿਲਣ ਤੋਂ ਬਾਅਦ ਬਾਕੀ ਵੇਰਵੇ ਵੀ ਆਸਾਨੀ ਨਾਲ ਮਿਲ ਜਾਂਦੇ ਸਨ। ਇਸ ਤੋਂ ਬਾਅਦ ਠੱਗਾਂ ਨੇ ਧੋਖੇ ਨਾਲ ਪੈਨ ਕਾਰਡ ਬਣਾ ਲਿਆ ਅਤੇ ਉਸ 'ਤੇ ਆਪਣੀ ਫੋਟੋ ਲਗਾ ਦਿੱਤੀ, ਤਾਂ ਜੋ ਵੀਡੀਓ ਵੈਰੀਫਿਕੇਸ਼ਨ ਦੌਰਾਨ ਉਹਨਾਂ ਦਾ ਚਿਹਰਾ ਪੈਨ/ਆਧਾਰ ਕਾਰਡ 'ਤੇ ਮੌਜੂਦ ਫੋਟੋ ਨਾਲ ਮੇਲ ਖਾਂਦਾ ਰਹੇ।