Jammu Kashmir Rain: ਮੀਂਹ ਕਾਰਨ ਢਹਿ ਢੇਰੀ ਹੋਇਆ ਮਕਾਨ, ਤਿੰਨ ਛੋਟੀਆਂ ਬੱਚੀਆਂ ਸਮੇਤ ਮਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jammu Kashmir Rain: ਮਰਨ ਵਾਲਿਆਂ ਵਿਚ ਦੋ ਮਹੀਨੇ ਦੀ ਬੱਚੀ ਵੀ ਸ਼ਾਮਲ

House collapsed due to rain Jammu Kashmir News in punjabi

House collapsed due to rain Jammu Kashmir News in punjabi : ਜੰਮੂ-ਕਸ਼ਮੀਰ 'ਚ ਬੀਤੀ ਰਾਤ ਖਰਾਬ ਮੌਸਮ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ ਦੇ ਪੇਂਡੂ ਖੇਤਰ ਚਸਾਨਾ ਵਿਚ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਖ਼ਰਾਬ ਮੌਸਮ ਕਾਰਨ ਇੱਕ ਕੱਚਾ ਘਰ ਢਹਿ ਗਿਆ।

ਇਹ ਵੀ ਪੜ੍ਹੋ: Greater Noida Mall News: ਮਾਲ 'ਚ ਵਾਪਰਿਆ ਵੱਡਾ ਹਾਦਸਾ, ਇਮਾਰਤ ਦੀ ਡਿੱਗੀ ਗਰਿੱਲ, ਦੋ ਦੀ ਮੌਤ 

ਇਸ ਕਾਰਨ ਘਰ ਵਿੱਚ ਸੌਂ ਰਹੀਆਂ ਮਾਂ ਸਮੇਤ ਤਿੰਨ ਛੋਟੀਆਂ ਬੱਚੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇੱਕ ਹੋਰ ਕੱਚਾ ਮਕਾਨ ਡਿੱਗਣ ਕਾਰਨ ਇੱਕ ਬਜ਼ੁਰਗ ਜੋੜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਪੀ.ਐਚ.ਸੀ. ਵਿਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Mohali News: ਖੇਡਦੇ ਹੋਏ ਪਾਣੀ ਦੇ ਡਿੱਗ ਵਿਚ ਡਿੱਗੀ ਡੇਢ ਸਾਲ ਦੀ ਮਾਸੂਮ, ਡੁੱਬਣ ਨਾਲ ਹੋਈ ਮੌਤ

ਜਾਣਕਾਰੀ ਅਨੁਸਾਰ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਭਾਰੀ ਮੀਂਹ ਦੇ ਨਾਲ-ਨਾਲ ਬੱਦਲ ਵੀ ਜ਼ੋਰਦਾਰ ਗਰਜਦੇ ਰਹੇ। ਇਸ ਦੌਰਾਨ ਦੂਰ-ਦੁਰਾਡੇ ਦੇ ਪਿੰਡ ਚਸਾਣਾ ਦੇ ਰਹਿਣ ਵਾਲੇ ਮੁਹੰਮਦ ਫਰੀਦ ਦਾ ਕੱਚਾ ਘਰ ਢਹਿ ਗਿਆ। ਇਸ ਸਮੇਂ ਘਰ 'ਚ ਉਨ੍ਹਾਂ ਦੀ ਪਤਨੀ ਫਲਾਲਾ ਅਖਤਰ ਦੇ ਨਾਲ ਪੰਜ ਸਾਲ ਦੀ ਬੇਟੀ ਨਸੀਮਾ ਅਖਤਰ, ਤਿੰਨ ਸਾਲ ਦੀ ਬੇਟੀ ਸਫੀਨ ਕੌਸਰ ਅਤੇ ਦੋ ਮਹੀਨੇ ਦੀ ਬੇਟੀ ਸਮਰੀਨ ਅਖਤਰ ਮੌਜੂਦ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਹ ਸਾਰੇ ਕੱਚੇ ਮਕਾਨ ਹੇਠ ਦੱਬ ਗਏ। ਭਾਰੀ ਮੀਂਹ ਦੌਰਾਨ ਬਚਾਅ ਕਾਰਜ ਕੀਤੇ ਗਏ ਪਰ ਉਦੋਂ ਤੱਕ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਦੀ ਜਾਨ ਜਾ ਚੁੱਕੀ ਸੀ। ਇਸ ਤੋਂ ਇਲਾਵਾ ਇਕ ਹੋਰ ਕੱਚਾ ਮਕਾਨ ਢਹਿ ਜਾਣ ਕਾਰਨ 60 ਸਾਲਾ ਕਾਲੂ ਅਤੇ ਉਸ ਦੀ 58 ਸਾਲਾ ਪਤਨੀ ਬਾਨੋ ਬੇਗਮ ਜ਼ਖ਼ਮੀ ਹੋ ਗਏ। ਪੁਲਿਸ ਅਤੇ SDRF ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਹੋਰ ਘਰਾਂ ਦੀ ਹਾਲਤ ਬਾਰੇ ਵੀ ਜਾਣਕਾਰੀ ਮੰਗੀ ਜਾ ਰਹੀ ਹੈ।

(For more news apart from House collapsed due to rain Jammu Kashmir News in punjabi , stay tuned to Rozana Spokesman)