MG ਵੱਲੋਂ ਗੱਡੀ ਨੂੰ ਇੰਟਰਨੈੱਟ ਕਾਰ ਦੇ ਰੂਪ ਵਿਚ ਪੇਸ਼ ਕਰਨ ਦਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖਿਰ ਕਿਵੇਂ ਚੱਲੇਗੀ ਇੰਟਰਨੈਟ 'ਤੇ ਕਾਰ

MG hector to be indias first internet car

ਨਵੀਂ ਦਿੱਲੀ: ਕੌਮਾਂਤਰੀ ਕੰਪਨੀ MG ਮੌਰਿਸ ਗੈਰੇਜਿਸ ਵੀ ਗੱਡੀਆਂ ਦੀ ਦੁਨੀਆ ਵਿਚ ਐਂਟਰੀ ਲਈ ਤਿਆਰ ਹੈ। ਇਸ ਸਾਲ ਭਾਰਤੀ ਬਾਜ਼ਾਰ ਵਿਚ MG ਵੱਲੋਂ ਉਨ੍ਹਾਂ ਦੀ ਪਹਿਲੀ ਗੱਡੀ ਹੈਕਟਰ ਨੂੰ ਪੇਸ਼ ਕੀਤਾ ਜਾਏਗਾ। ਆਪਣੀ ਪਹਿਲੀ ਗੱਡੀ ਨਾਲ MG ਗਾਹਕਾਂ ਦਾ ਦਿਲ ਜਿੱਤਣ ਲਈ ਵਧੀਆ ਤਕਨੀਕ ਤੇ ਖਾਸ ਫ਼ੀਚਰਾਂ ਉੱਤੇ ਕੰਮ ਕਰ ਰਿਹਾ ਹੈ। ਦਿੱਲੀ ਵਿਚ ਕੀਤੇ ਆਪਣੇ ਖਾਸ ਇਵੈਂਟ ਦੌਰਾਨ MG ਨੇ ਆਪਣੀ ਗੱਡੀ ਨੂੰ ਇੰਟਰਨੈੱਟ ਕਾਰ ਦੇ ਰੂਪ ਵਿੱਚ ਪੇਸ਼ ਕਰਨ ਦਾ ਦਾਅਵਾ ਕੀਤਾ ਹੈ।

ਦਰਅਸਲ MG ਦੀ ਹੈਕਟਰ ਇੰਟਰਨੈੱਟ ਨਾਲ ਜੁੜੀ ਹੋਵੇਗੀ। ਗੱਡੀ ਦੇ ਇੰਫੋਟੇਨਮੈਂਟ ਸਿਸਟਮ ਵਿਚ ਖਾਸ ਫ਼ੀਚਰ ਪੇਸ਼ ਕੀਤੇ ਜਾਣਗੇ। 10.4 ਇੰਚ ਦੀ ਸਕਰੀਨ ਦੇ ਨਾਲ ਖਾਸ ਆਈ ਸਮਾਰਟ ਤਕਨੀਕ ਪੇਸ਼ ਕੀਤੀ ਜਾਏਗੀ। ਇਹ 5G ਇੰਟਰਨੈਟ ਲਈ ਵੀ ਤਿਆਰ ਹੈ। ਇਸ ਵਿਚ ਵੌਇਸ ਅਸਿਸਟ, ਸੇਫਟੀ ਤੇ ਸਕਿਉਰਿਟੀ, ਮੈਪ ਤੇ ਨੇਵੀਗੇਸ਼ਨ, ਗਾਣਾ ਐਪ ਆਦਿ ਵਰਗੀਆਂ ਫੀਚਰਜ਼ ਵੀ ਦਿੱਤੀਆਂ ਜਾਣਗੀਆਂ।

ਪੂਰੀ ਗੱਡੀ ਨੂੰ ਆਪਣੇ ਮੋਬਾਈਲ ਤੋਂ ਕਰੋਲ ਕਰਨ ਲਈ ਇਕ ਆਈ ਸਮਾਰਟ ਮੋਬਾਈਲ ਐਪ ਨਾਂ ਦਾ ਖਾਸ ਫ਼ੀਚਰ ਤਿਆਰ ਕੀਤਾ ਗਿਆ ਹੈ ਜਿਸ ਨਾਲ ਮੋਬਾਈਲ ਤੋਂ ਗੱਡੀ ਦਾ ਲਾਕ ਖੋਲ੍ਹਣ ਤੋਂ ਲੈਕੇ AC ਚਲਾਉਣ ਤਕ ਦੇ ਫ਼ੀਚਰ ਸ਼ਾਮਲ ਹਨ। ਫਿਲਹਾਲ ਹੁਣ ਇਹ ਗੱਡੀ ਜੂਨ ਦੇ ਮਹੀਨੇ ਆਸ ਪਾਸ ਲਾਂਚ ਕੀਤੀ ਜਾਏਗੀ।