ਹੁਣ ਇੰਡਸਟਰੀ ਨੂੰ ਰਾਹਤ ਪੈਕੇਜ ਦੇਣ ਦੀ ਤਿਆਰੀ ਕਰ ਰਹੀ ਹੈ ਸਰਕਾਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਗੌਰਤਲਬ ਹੈ ਕਿ 26 ਮਾਰਚ ਨੂੰ ਕੇਂਦਰ ਸਰਕਾਰ ਨੇ ਕੋਰੋਨਾ ਕਾਰਨ...

Finance ministry next package to be bigger than previous stimulus crores

ਨਵੀਂ ਦਿੱਲੀ: ਕੋਰੋਨਾ ਕਾਰਨ ਦੇਸ਼ਭਰ ਵਿਚ ਲਾਕਡਾਊਨ ਦੂਜੇ ਹਫ਼ਤੇ ਵਿਚ ਦਾਖ਼ਲ ਹੋ ਚੁੱਕਿਆ ਹੈ। ਇਸ ਦੇ ਚਲਦੇ ਵਿੱਤੀ ਵਿਭਾਗ ਇਕ ਹੋਰ ਰਾਹਤ ਪੈਕੇਜ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਵਾਰ ਦਾ ਰਾਹਤ ਪੈਕੇਜ ਇੰਡਸਟਰੀ ਲਈ ਹੋਵੇਗਾ ਅਤੇ ਇਹ ਪਹਿਲਾਂ ਦੇ 1.7 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗਾ।

ਪ੍ਰਧਾਨ ਮੰਤਰ ਦਫ਼ਤਰ, ਵਿੱਤੀ ਵਿਭਾਗ, ਵਿਦੇਸ਼ੀ ਵਿਭਾਗ, ਸਿਹਤ ਵਿਭਾਗ, ਆਮਦਨ ਵਿਭਾਗ ਦੇ ਕਈ ਸੀਨੀਅਰ ਅਫ਼ਸਰ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨਾਲ ਉਦਯੋਗ ਖੇਤਰ ਦੇ ਪ੍ਰਤੀਨਿਧੀਆਂ ਨੂੰ ਤਿੰਨ ਵਾਰ ਮਿਲ ਚੁੱਕੇ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ, ਜ਼ਰੂਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਗੌਰਤਲਬ ਹੈ ਕਿ 26 ਮਾਰਚ ਨੂੰ ਕੇਂਦਰ ਸਰਕਾਰ ਨੇ ਕੋਰੋਨਾ ਕਾਰਨ ਦੇਸ਼ਭਰ ਵਿਚ ਲਾਕਡਾਊਨ ਦੀ ਸਥਿਤੀ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਤਿ ਹੋਣ ਵਾਲੇ ਗਰੀਬ, ਕਿਸਾਨ, ਗਰੀਬ ਔਰਤਾਂ, ਸੀਨੀਅਰ ਸਿਟੀਜਨ ਸਾਰਿਆਂ ਨੂੰ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 1.70 ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤਾ ਸੀ।

ਉਦਯੋਗ ਦੇ ਆਰਸੀ ਭਾਰਗਵ (ਮਾਰੂਤੀ ਸੁਜ਼ੂਕੀ ਇੰਡੀਆ), ਪਵਨ ਗੋਇੰਕਾ (ਮਹਿੰਦਰਾ ਅਤੇ ਮਹਿੰਦਰਾ), ਨਰੇਸ਼ ਤ੍ਰੇਹਨ (ਮੇਦਾਂਤਾ), ਆਦਿੱਤਿਆ ਕਲਿਆਣੀ (ਭਾਰਤ ਫੋਰਜ), ਬਨਮਾਲੀ ਅਗਰਵਾਲ (ਟਾਟਾ ਸੰਨਜ਼) ਵਰਗੇ ਬਜ਼ੁਰਗਾਂ ਨੇ ਸਰਕਾਰੀ ਅਧਿਕਾਰੀਆਂ ਨਾਲ ਪੈਕੇਜ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਸੂਤਰਾਂ ਮੁਤਾਬਕ ਇਹਨਾਂ ਬੈਠਕਾਂ ਵਿਚ ਮੌਜੂਦਾ ਹਾਲਾਤ ਅਤੇ ਅੱਗੇ ਦਾ ਰਸਤਾ ਕੀ ਹੈ ਇਸ ਤੇ ਵਿਚਾਰ ਕੀਤਾ ਗਿਆ ਹੈ।

ਇੰਡਸਟਰੀ ਖੇਤਰ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਰਥਵਿਵਸਥਾ ਨੂੰ ਗਤੀ ਦੇਣ ਲਈ ਰਾਹਤ ਪੈਕੇਜ ਦਿੱਤਾ ਜਾਵੇ। ਕੋਰੋਨਾ ਵਾਇਰਸ ਕਾਰਨ ਦੇਸ਼ਭਰ ਵਿਚ ਲਾਕਡਾਊਨ ਅਤੇ ਦੁਨੀਆਭਰ ਵਿਚ ਸਲੋਡਾਊਨ ਕਾਰਨ ਉਦਯੋਗ ਤੇ ਬਹੁਤ ਬੁਰਾ ਅਸਰ ਪਿਆ ਹੈ ਅਤੇ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਹੈ ਕਿ ਇੰਡਸਟਰੀ ਨੂੰ ਪਟਰੀ ਤੇ ਲਿਆਉਣ ਲਈ ਸਰਕਾਰ ਤੋਂ ਪੂਰੀ ਤਰ੍ਹਾਂ ਸਹਾਇਤਾ ਮਿਲਣੀ ਚਾਹੀਦੀ ਹੈ।

ਆਟੋਮੋਬਾਇਲ, ਏਵੀਏਸ਼ਨ ਅਤੇ ਰੈਸਟੋਰੈਂਟ ਇੰਡਸਟਰੀ ਵਰਗੇ ਕਈ ਸੈਕਟਰ ਦੇ ਪ੍ਰਤੀਨਿਧੀਆਂ ਨੇ ਸਰਕਾਰ ਨੂੰ ਇਸ ਬਾਰੇ ਪ੍ਰਸਤਾਵ ਭੇਜੇ ਹਨ। ਏਵੀਏਸ਼ਨ ਸੈਕਟਰ 11,000 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕਰ ਰਿਹਾ ਹੈ ਜਦਕਿ ਰੈਸਟੋਰੈਂਟ ਇੰਡਸਟਰੀ ਦੀ ਇਹ ਮੰਗ ਹੈ ਕਿ ਸਰਕਰਾ ਕਰਮਚਾਰੀਆਂ ਨੂੰ ਬੇਰੁਜ਼ਗਾਰੀ ਤੋਂ ਬਚਾਉਣ ਲਈ ਤਨਖ਼ਾਹ ਦਾ ਧਿਆਨ ਰੱਖੇ ਅਤੇ ਟੈਕਸ ਵਿਚ ਕਟੌਤੀ ਕੀਤੀ ਜਾਵੇ।

ਇਹਨਾਂ ਮੰਗਾਂ ਨੂੰ ਦੇਖਦੇ ਹੋਏ ਸਰਕਾਰ ਇਸ ਵਾਰ ਵੱਡੇ ਪੈਕੇਜ ਦੇਣ ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਦਸਿਆ ਕਿ ਸਰਕਾਰ ਹੁਣ ਇਸ ਤੇ ਵਿਚਾਰ ਕਰ ਰਹੀ ਹੈ ਕਿ ਕਿਹੜੇ ਸੈਕਟਰ ਨੂੰ ਸਭ ਤੋਂ ਜ਼ਿਆਦਾ ਸੁਰੱਖਿਆ ਦੀ ਜ਼ਰੂਰਤ ਹੈ ਕਿਉਂ ਕਿ ਲਾਕਡਾਊਨ ਨਾਲ ਉਹਨਾਂ ਤੇ ਕਾਫ਼ੀ ਬੁਰਾ ਅਸਰ ਹੋਇਆ ਹੈ। ਹੁਣ ਅਧਿਕਾਰੀ ਇਸ ਤੇ ਵਿਚਾਰ ਵਿਚ ਲੱਗੇ ਹੋਏ ਹਨ ਕਿ ਪੈਕੇਜ ਵਿਚ ਕਿਹੜੀ ਇੰਡਸਟਰੀ ਨੂੰ ਕਿੰਨਾ ਹਿੱਸਾ ਦਿੱਤਾ ਜਾਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।