ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਪਤੀ 'ਤੇ ਨਸ਼ੇ ਦੀ ਓਵਰਡੋਜ਼ ਦੇਣ ਦਾ ਇਲਜ਼ਾਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲਤ ਵਿਗੜਨ 'ਤੇ ਹੋਈ ਲੜਕੀ ਮੌਤ, 3 ਖ਼ਿਲਾਫ਼ ਮਾਮਲਾ ਦਰਜ 

Representational Image

ਜੀਂਦ : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਫੀਦੋਂ ਇਲਾਕੇ ਦੀ ਇੱਕ ਧੀ ਦਾਜ ਦੀ ਬਲੀ ਦਾ ਸ਼ਿਕਾਰ ਹੋ ਗਈ ਹੈ। ਦੋਸ਼ ਹੈ ਕਿ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਪਤੀ ਨੇ ਉਸ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ। ਪਤੀ ਉਸ ਨੂੰ ਨਸ਼ਾ ਕਰ ਕੇ ਉਸ ਨਾਲ ਗੈਰ-ਕੁਦਰਤੀ ਸਬੰਧ ਬਣਾਉਂਦਾ ਸੀ। ਥਾਣਾ ਸਫੀਦੋਂ ਦੀ ਪੁਲਿਸ ਨੇ ਮ੍ਰਿਤਕਾ ਦੇ ਪਤੀ, ਉਰਲਾ ਨਿਵਾਸੀ ਕੁਲਦੀਪ, ਸੱਸ ਅਤੇ ਨਨਾਣ ਦੇ ਖ਼ਿਲਾਫ਼ ਦਾਜ ਖਾਤਰ ਹੱਤਿਆ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਫੀਦੋਂ ਦੇ ਵਾਰਡ 3 ਦੇ ਨਿਵਾਸੀ ਨੇ ਦੱਸਿਆ ਕਿ ਉਸ ਦੀ ਭਾਣਜੀ ਦਾ ਵਿਆਹ ਪਾਣੀਪਤ ਜ਼ਿਲ੍ਹੇ ਦੇ ਉਰਲਾਨਾ ਨਿਵਾਸੀ ਕੁਲਦੀਪ ਨਾਲ ਸਾਲ 2017 'ਚ ਹੋਇਆ ਸੀ। ਉਸ ਦੀ ਲੜਕੀ ਦੇ ਵਿਆਹ ਵਿਚ ਉਸ ਦੀ ਹੈਸੀਅਤ ਮੁਤਾਬਕ ਦਾਜ ਦਿੱਤਾ ਗਿਆ ਸੀ ਪਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦਾ ਪਤੀ, ਨਨਾਣ ਅਤੇ ਸੱਸ ਨੇ ਦਾਜ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਦਾਜ ਲਿਆਉਣ ਲਈ ਉਸ ਦੀ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ:   ਝਾਰਖੰਡ 'ਚ ਮੁਕਾਬਲੇ ਦੌਰਾਨ 5 ਨਕਸਲੀ ਢੇਰ 

ਕਈ ਵਾਰ ਸਹੁਰੇ ਪਰਵਾਰ ਵਾਲਿਆਂ ਨਾਲ ਇਸ ਬਾਰੇ ਗੱਲ ਕੀਤੀ ਜਾਂਦੀ ਜਿਸ 'ਤੇ ਕੁਝ ਦਿਨ ਠੀਕ ਗੁਜ਼ਰਦੇ ਪਰ ਉਹ ਫਿਰ ਤੋਂ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਲੜਕੀ ਦਾ ਪਤੀ ਉਸ ਨਾਲ ਗੈਰ-ਕੁਦਰਤੀ ਤਰੀਕੇ ਨਾਲ ਸਰੀਰਕ ਸਬੰਧ ਬਣਾਉਂਦਾ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। ਦਾਜ ਲਈ ਤੰਗ ਪ੍ਰੇਸ਼ਾਨ ਕਰਨ ਕਾਰਨ 2 ਅਪ੍ਰੈਲ ਦੀ ਸ਼ਾਮ ਨੂੰ ਉਨ੍ਹਾਂ ਦੀ ਭਤੀਜੀ ਦੀ ਮੌਤ ਹੋ ਗਈ ਸੀ।

ਥਾਣਾ ਸਫੀਦੋਂ ਦੀ ਪੁਲਿਸ ਨੇ ਮ੍ਰਿਤਕ ਦੇ ਮਾਮੇ ਦੀ ਸ਼ਿਕਾਇਤ 'ਤੇ ਕੁਲਦੀਪ, ਉਸ ਦੀ ਮਾਂ ਅਤੇ ਉਸ ਦੀ ਭੈਣ ਵਾਸੀ ਉਰਲਾ ਖ਼ਿਲਾਫ਼ ਦਾਜ ਕਾਰਨ ਮੌਤ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।