ਗ੍ਰਹਿ ਮੰਤਰਾਲਾ ਨੇ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ ਕੀਤੀ ਜਾਰੀ, ਟਾਪ ’ਤੇ ਗੋਲਡੀ ਬਰਾੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਨ੍ਹਾਂ ’ਤੇ ਕਤਲ, ਜਬਰਨ ਵਸੂਲੀ ਦੇ ਮਾਮਲੇ ਦਰਜ ਹਨ।

photo

 

ਨਵੀਂ ਦਿੱਲੀ :  ਗ੍ਰਹਿ ਮੰਤਰਾਲਾ ਨੇ  ਵਿਦੇਸ਼ 'ਚ ਲੁਕੇ 28 ਖ਼ਤਰਨਾਕ ਵਾਂਟੇਡ ਗੈਂਗਸਟਰਾਂ ਦੀ ਸੂਚੀ  ਤਿਆਰ ਕੀਤੀ ਹੈ। ਮੀਡੀਆ ਦੀ ਇਕ ਰਿਪੋਰਟ ’ਚ ਮੰਤਰਾਲਾ ਦੇ ਦਸਤਾਵੇਜਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੂਚੀ ’ਚ 28 ਵਾਂਟੇਡ ਗੈਂਗਸਟਰ ਹਨ, ਜਿਨ੍ਹਾਂ ’ਤੇ ਕਤਲ, ਜਬਰਨ ਵਸੂਲੀ ਦੇ ਮਾਮਲੇ ਦਰਜ ਹਨ। ਗ੍ਰਹਿ ਮੰਤਰਾਲਾ ਦੀ ਸੂਚੀ ਅਨੁਸਾਰ ਟਾਪ 'ਤੇ ਮੂਸੇਵਾਲਾ ਦੇ ਕਤਲ ਕਾਂਡ ਦਾ ਮਾਸਟਰਮਾਈਂਡ ਗੋਲਡੀ ਬਰਾੜ ਹੈ। ਗੋਲਡੀ ਬਰਾੜ ਦਾ ਸੰਯੁਕਤ ਰਾਜ ਅਮਰੀਕਾ ’ਚ ਲੁਕੇ ਹੋਣ ਦਾ ਸ਼ੱਕ ਹੈ।
 ਵਿਦੇਸ਼ ’ਚ ਰਹਿ ਰਹੇ ਗੈਂਗਸਟਰਾਂ ਦੀ ਸੂਚੀਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ    ਯੂ. ਐੱਸ.
ਅਨਮੋਲ ਬਿਸ਼ਨੋਈ    ਯੂ. ਐੱਸ.
ਹਰਜੋਤ ਸਿੰਘ ਗਿੱਲ    ਯੂ. ਐੱਸ.
ਦਰਮਨਜੀਤ ਸਿੰਘ ਉਰਫ ਡਰਮਨ ਕਾਹਲੋਂ    ਯੂ. ਐੱਸ.
ਅੰਮ੍ਰਿਤ ਬਾਲ    ਯੂ. ਐੱਸ.
ਸੁਖਦੂਲ ਸਿੰਘ ਉਰਫ ਸੁਖਾ ਦੁਨੇਕੇ    ਕੈਨੇਡਾ
ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ    ਕੈਨੇਡਾ
ਸਤਵੀਰ ਸਿੰਘ ਵੜਿੰਗ ਉਰਫ ਸੈਮ    ਕੈਨੇਡਾ
ਸਨੋਵਰ ਢਿੱਲੋਂ    ਕੈਨੇਡਾ
ਲਖਬੀਰ ਸਿੰਘ ਉਰਫ ਲੰਡਾ    ਕੈਨੇਡਾ
ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ    ਕੈਨੇਡਾ
ਚਰਨਜੀਤ ਸਿੰਘ ਉਰਫ ਰਿੰਕੂ ਬਿਹਲਾ    ਕੈਨੇਡਾ
ਰਮਨਦੀਪ ਸਿੰਘ ਉਰਫ ਰਮਨ ਜੱਜ    ਕੈਨੇਡਾ
ਗਗਨਦੀਪ ਸਿੰਘ ਉਰਫ ਗਗਨਾ ਹਥੁਰ    ਕੈਨੇਡਾ
ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ    ਯੂ. ਏ. ਈ.
ਕੁਲਦੀਪ ਸਿੰਘ ਉਰਫ ਦੀਪ ਨਵਾਂਸ਼ਹਿਰੀਆ    ਯੂ. ਏ. ਈ.
ਰੋਹਿਤ ਗੋਦਾਰਾ    ਯੂਰਪ
ਗੌਰਵ ਪਟਿਆਲ ਉਰਫ ਲੱਕੀ ਪਟਿਆਲ    ਆਰਮੇਨੀਆ
ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ    ਅਜ਼ਰਬੈਜਾਨ
ਜਗਜੀਤ ਸਿੰਘ ਉਰਫ ਗਾਂਧੀ    ਮਲੇਸ਼ੀਆ
ਜੈਕਪਾਲ ਸਿੰਘ ਉਰਫ ਲਾਲੀ ਧਾਲੀਵਾਲ    ਮਲੇਸ਼ੀਆ
ਹਰਵਿੰਦਰ ਸਿੰਘ ਉਰਫ ਰਿੰਦਾ    ਪਾਕਿਸਤਾਨ
ਰਾਜੇਸ਼ ਕੁਮਾਰ ਉਰਫ ਸੋਨੂ ਖੱਤਰੀ    ਬ੍ਰਾਜ਼ੀਲ
ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ    ਇੰਡੋਨੇਸ਼ੀਆ
ਮਨਪ੍ਰੀਤ ਸਿੰਘ ਉਰਫ ਪੀਤਾ    ਫਿਲੀਪੀਨਸ
ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ    ਜਰਮਨੀ
ਗੁਰਜੰਟ ਸਿੰਘ ਉਰਫ ਜੰਟਾ    ਆਸਟ੍ਰੇਲੀਆ
ਰਮਨਜੀਤ ਸਿੰਘ ਉਰਫ ਰੋਮੀ    ਹਾਂਗਕਾਂਗ