ਵਿਦਿਆਰਥੀ ਪ੍ਰੇਸ਼ਾਨ ਨਾ ਹੋਣ ਤੇ ਰੱਖਣ ਭਰੋਸਾ, ਆਨਲਾਈਨ ਪ੍ਰੀਖਿਆ ਦੀ ਕਰਨ ਤਿਆਰੀ : ਨਿਸ਼ਾਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

HRD ਮੰਤਰੀ ਰਮੇਸ਼ ਪੋਖਰਿਆਲ ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਨਲਾਈਨ ਪ੍ਰੀਖਿਆਵਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਬਾਰੇ ਆਪਣੀ ਗੱਲ ਰੱਖੀ।

Photo

ਨਵੀਂ ਦਿੱਲੀ : ਕੇਂਦਰੀ ਮਨੁੱਖੀ ਸਰੋਤ ਮੰਤਰੀ (HRD) ਰਮੇਸ਼ ਪੋਖਰਿਆਲ ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਨਲਾਈਨ ਪ੍ਰੀਖਿਆਵਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਬਾਰੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਜੇਕਰ ਇਸ ਮੁਸ਼ਕਿਲ ਦੇ ਸਮੇਂ ਵਿਚ ਸਕੂਲ ਬੰਦ ਹਨ ਤਾਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ, ਇਸ ਲਈ ਬੱਚੇ ਇਸ ਦਾ ਭਰਭੂਰ ਫਾਇਦਾ ਲੈ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਪਿਆਂ ਦੇ ਲਈ ਕੈਲੰਡਰ ਜ਼ਾਰੀ ਕੀਤਾ ਗਿਆ ਹੈ।

ਮਾਪੇ ਕਿਸ ਤਰ੍ਹਾਂ ਨਾਲ ਆਨਲਾਈਨ ਪੜ੍ਹਾ ਸਕਦੇ ਹਨ, ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ। ਲੌਕਡਾਊਨ ਕੈਲੰਡਰ ਦਾ ਫਾਇਦਾ ਇਹ ਹੈ ਕਿ ਸਕੂਲ ਬੰਦ ਹਨ ਪਰ ਉਨ੍ਹਾਂ ਨੂੰ ਨਹੀਂ ਲੱਗੇਗਾ ਕਿ ਉਨ੍ਹਾਂ ਦਾ ਬੱਚਾ ਪੜ੍ਹ ਨਹੀਂ ਸਕੇਗਾ। ਨਿਸ਼ਾਂਕਾ ਨੇ ਕਿਹਾ, ਐਨਸੀਆਰਟੀ ਨੇ ਚੋਣਵੇਂ ਕੋਰਸ ਨੂੰ ਜਾਰੀ ਕੀਤਾ ਹੈ. ਉੱਚ ਸਿੱਖਿਆ ਦਾ ਇੱਕ ਕੈਲੰਡਰ ਵੀ ਜਾਰੀ ਕੀਤਾ ਗਿਆ ਹੈ। ਜਿਹੜੇ ਇਲਾਕਿਆਂ ਵਿਚ ਕਲਾਸਾਂ ਸ਼ੁਰੂ ਨਹੀਂ ਹੁੰਦੀਆਂ, ਉਨ੍ਹਾਂ ਵਿਚ ਬਦਲਵੇਂ ਪ੍ਰਬੰਧ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਜਿੱਥੇ ਪ੍ਰੀਖਿਆ ਪੂਰੀ ਨਹੀਂ ਹੋ ਸਕੀਆਂ ਉਨ੍ਹਾਂ ਲਈ ਵੀ ਪ੍ਰਬੰਧ ਕੀਤੇ ਗਏ ਹਨ।

ਜਿਹੜੇ ਵਿਦਿਆਰਥੀਆਂ ਦੇ ਹਾਈ ਸਕੂਲ ਦੇ ਪੇਪਰ ਹੋਣ ਤੋਂ ਰਹਿ ਗਏ ਹਨ, ਤਾਂ ਜਿਵੇਂ ਹੀ ਸਥਿਤੀਆਂ ਠੀਕ ਹੁੰਦੀਆਂ ਹਨ, ਪੇਪਰਾਂ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਇਕ ਕਾੱਪੀ ਜਾਂਚ ਵੀ ਸ਼ੁਰੂ ਕੀਤੀ ਜਾਵਗੀ, ਜੋ ਕਿ ਬਾਕੀ ਰਹਿ ਗਈ ਹੈ। ਇਸ ਦੇ ਨਾਲ ਹੀ ਰਮੇਸ਼ ਪੋਖਰਿਆਲ ਨੇ ਦੱਸਿਆ ਕਿ 1 ਤੋਂ ਲੈ ਕੇ 8 ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕਰ ਦਿੱਤਾ ਹੈ। 12ਵੀਂ ਜ਼ਮਾਤ ਦੀਆਂ ਕੁਝ ਪ੍ਰੀਖਿਆਵਾਂ ਬਾਕੀ ਹਨ। ਇਸ ਨੂੰ ਦੇਖਦਿਆਂ ਕਾੱਪੀ ਜਾਂਚ ਦੀ ਲਗਾਤਾਰ ਕੋਸ਼ਿਸ ਕੀਤੀ ਜਾ ਰਹੀ ਹੈ। ਬੱਚਿਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਅਤੇ ਪਾਠ ਪੁਸਤਕਾਂ ਨੂੰ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ।

ਬਸ ਹੁਣ ਰਾਜਾਂ ਦੇ ਹੱਥ ਹੈ ਕਿ ਉਹ ਪੁਸਤਕਾਂ ਦੀਆਂ ਦੁਕਾਨਾਂ ਨੂੰ ਕਿਸ ਤਰ੍ਹਾਂ ਖੋਲ੍ਹਦੇ ਹਨ, ਤਾਂ ਜੋ ਸੋਸ਼ਲ ਦੂਰੀ ਨੂੰ ਧਿਆਨ ਵਿਚ ਰੱਖ ਕੇ ਕਿਤਾਬਾਂ ਦੀ ਵਿਕਰੀ ਸ਼ੁਰੂ ਹੋਵੇ। ਨਿਸ਼ਾਂਕ ਨੇ ਕਿਹਾ ਕਿ ਮੈਂ ਮੌਜੂਦਾ ਹਲਾਤਾਂ ਤੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਹੈ। ਇਸ ਲਈ ਵਿਦਿਆਰਥੀਆਂ ਨੂੰ ਕਹਿਣਾ ਚਹਾਉਂਦਾ ਹਾਂ, ਕਿ ਪ੍ਰੇਸ਼ਾਨ ਨਾ ਹੋਵੇ ਅਤੇ ਆਨਲਾਈਨ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹੋ , ਜਿਵੇਂ ਹੀ ਸਥਿਤੀਆਂ ਠੀਕ ਹੁੰਦੀਆਂ ਹਨ, ਉਨ੍ਹਾਂ ਨੂੰ ਵਾਪਿਸ ਬੁਲਾਇਆ ਜਾਏਗਾ। ਇਸ ਸਮੇਂ ਜਰੂਰੀ ਹੈ ਕਿ ਕਾਪੀਆਂ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਜਲਦ ਹੀ ਵਿਦਿਆਰਥੀਆਂ ਦੇ ਰਿਜਲਟ ਘੋਸ਼ਿਤ ਕੀਤੇ ਜਾਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।