ਹਿਮਾਚਲ ਪ੍ਰਦੇਸ਼ ਕੇਡਰ ਦੇ ਆਈਏਐਸ (ਸੇਵਾਮੁਕਤ) ਤਰੁਣ ਕਪੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਨਿਯੁਕਤ
ਉਹਨਾਂ ਦੀ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ। ਨਵੰਬਰ 2021 ਵਿਚ ਤਰੁਣ ਕਪੂਰ ਭਾਰਤ ਸਰਕਾਰ ਦੇ ਪੈਟਰੋਲੀਅਮ ਮੰਤਰਾਲੇ ਤੋਂ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ।
ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਕੇਡਰ ਦੇ ਆਈਏਐਸ (ਸੇਵਾਮੁਕਤ) ਤਰੁਣ ਕਪੂਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਹਨਾਂ ਦੀ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ। ਨਵੰਬਰ 2021 ਵਿਚ ਤਰੁਣ ਕਪੂਰ ਭਾਰਤ ਸਰਕਾਰ ਦੇ ਪੈਟਰੋਲੀਅਮ ਮੰਤਰਾਲੇ ਤੋਂ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ।
Photo
ਸਾਲ 1987 ਦੇ ਆਈਏਐਸ ਕੇਡਰ ਦੇ ਅਧਿਕਾਰੀ ਤਰੁਣ ਕਪੂਰ ਰਾਜਧਾਨੀ ਸ਼ਿਮਲਾ ਨਾਲ ਸਬੰਧਤ ਹਨ। ਉਹ ਪਿਛਲੇ ਕਈ ਸਾਲਾਂ ਤੋਂ ਭਾਰਤ ਸਰਕਾਰ ਵਿਚ ਡੈਪੂਟੇਸ਼ਨ ’ਤੇ ਸਨ। ਉਹਨਾਂ ਨੇ ਰਾਜ ਸਰਕਾਰ ਵਿਚ ਵਧੀਕ ਮੁੱਖ ਸਕੱਤਰ ਊਰਜਾ, ਜੰਗਲਾਤ, ਸ਼ਹਿਰੀ ਵਿਕਾਸ ਵਰਗੇ ਵਿਭਾਗਾਂ ਵਿਚ ਵੀ ਸੇਵਾ ਨਿਭਾਈ ਹੈ। ਤਰੁਣ ਕਪੂਰ ਡਿਪਟੀ ਕਮਿਸ਼ਨਰ ਸ਼ਿਮਲਾ ਦੇ ਅਹੁਦੇ 'ਤੇ ਵੀ ਰਹਿ ਚੁੱਕੇ ਹਨ। ਪਹਿਲੀ ਵਾਰ ਹਿਮਾਚਲ ਕੇਡਰ ਦੇ ਕਿਸੇ ਆਈਏਐਸ ਅਧਿਕਾਰੀ ਨੂੰ ਪ੍ਰਧਾਨ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।