ਸੱਟੇਬਾਜ਼ੀ ਬਾਰੇ ਅਰਬਾਜ਼ ਖ਼ਾਨ ਨੇ ਕਬੂਲਿਆ ਪੰਜ ਸਾਲ ਤੋਂ ਲਗਾ ਰਿਹਾ ਸੀ ਸੱਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੈਚਾਂ ਵਿਚ ਸੱਟੇਬਾਜ਼ੀ ਦੇ ਮਾਮਲੇ ਵਿਚ ਬਾਲੀਵੁਡ ਅਦਾਕਾਰ ਅਰਬਾਜ਼ ਖ਼ਾਨ ਅੱਜ ਪੁਲਿਸ ਦੀ ਪੁੱਛਗਿੱਛ ਲਈ ...

Police taking Arbaaz Khan Enquiry

ਠਾਣੇ (ਮਹਾਰਾਸ਼ਟਰ),  ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੈਚਾਂ ਵਿਚ ਸੱਟੇਬਾਜ਼ੀ ਦੇ ਮਾਮਲੇ ਵਿਚ ਬਾਲੀਵੁਡ ਅਦਾਕਾਰ ਅਰਬਾਜ਼ ਖ਼ਾਨ ਅੱਜ ਪੁਲਿਸ ਦੀ ਪੁੱਛਗਿੱਛ ਲਈ ਠਾਣੇ ਪੁਲਿਸ ਸਟੇਸ਼ਨ ਗਏ। ਪੁਲਿਸ ਵਲੋਂ ਕੀਤੀ ਗਈ ਪੁੱਛਗਿਛ ਵਿਚ ਬਾਲੀਵੁਡ ਦੇ ਦਬੰਗ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਨੇ ਕਬੂਲਿਆ ਕਿ ਉਹ ਪਿਛਲੇ ਪੰਜ ਸਾਲ ਤੋਂ ਆਈਪੀਐਲ ਵਿਚ ਸੱਟਾ ਲਗਾ ਰਹੇ ਸਨ ਅਤੇ ਤਿੰਨ ਸਾਲ ਵਿਚ ਉਹ ਲਗਭਗ ਤਿੰਨ ਕਰੋੜ ਰੁਪਏ ਹਾਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸੱਟੇਬਾਜ਼ਾਂ ਵਲੋਂ ਵਸੂਲੀ ਕਰਨ ਲਈ ਉਨ੍ਹਾਂ ਦੀ ਪਤਨੀ ਮਲਾਈਕਾ ਅਰੋੜ ਖ਼ਾਨ ਨੂੰ ਵੀ ਫ਼ੋਨ ਆ ਰਹੇ ਸਨ ਜਿਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਮਲਾਈਕਾ ਨੇ ਉਨ੍ਹਾਂ ਨੂੰ ਸਾਲ 2017 ਵਿਚ ਤਲਾਕ ਦੇ ਦਿਤਾ ਸੀ। ਉਨ੍ਹਾਂ ਇਹ ਵੀ ਕਬੂਲ ਕੀਤਾ ਕਿ ਸੱਟੇਬਾਜ਼ੀ 'ਚ ਇਕ ਪ੍ਰਮੁੱਖ ਫ਼ਿਲਮ ਨਿਰਮਾਤਾ ਵੀ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਉਸ ਨੂੰ ਵੀ ਛੇਤੀ ਹੀ ਤਲਬ ਕੀਤਾ ਜਾਵਾ। ਸੱਟੇਬਾਜ਼ੀ ਦੇ ਮਾਮਲੇ ਵਿਚ 29 ਮਈ ਨੂੰ ਗ੍ਰਿਫ਼ਤਾਰ ਕੀਤੇ ਗਏ ਸੱਟੇਬਾਜ਼ ਸੋਨੂੰ ਜ਼ਲਾਲ ਦੀ ਇਕ ਡਾਇਰੀ ਵਿਚ ਅਰਬਾਜ਼ ਖ਼ਾਨ ਦਾ ਨਾਂ ਮਿਲਿਆ ਸੀ।

ਠਾਣੇ ਪੁਲਿਸ 600 ਕਰੋੜ ਰੁਪਏ ਦੇ ਸੱਟੇਬਾਜ਼ੀ ਮਾਮਲੇ ਦੀ ਜਾਂਚ ਕਰ ਰਹੇ ਹੈ। ਇਸੇ ਸਿਲਸਿਲੇ ਵਿਚ ਅਰਬਾਜ਼ ਖ਼ਾਨ ਪੁਛਗਿਛ ਲਈ ਸਦਿਆ ਗਿਆ ਸੀ। ਅੱਜ ਅਰਬਾਜ਼ ਖ਼ਾਨ ਅਤੇ ਸੋਨੂੰ ਜ਼ਲਾਲ ਨੂੰ ਪੁਲਿਸ ਨੇ ਆਹਮੋ-ਸਾਹਮਣੇ ਬਿਠਾ ਕੇ ਲਗਭਗ ਚਾਰ ਘੰਟੇ ਤਕ ਪੁੱਛਗਿਛ ਕੀਤੀ। ਸੂਤਰਾਂ ਅਨੁਸਾਰ ਅਰਬਾਜ਼ ਖ਼ਾਨ ਨੇ ਕਬੂਲ ਕੀਤਾ ਕਿ ਉਹ ਸੋਨੂੰ ਰਾਹੀਂ ਹੀ ਸੱਟਾ ਲਗਾਉਂਦਾ ਸੀ।

ਅਰਬਾਜ਼ ਨੇ ਇਹ ਵੀ ਮੰਨਿਆ ਕਿ ਸੱਟੇ ਕਾਰਨ ਹੀ ਉਸ ਦਾ ਸੱਭ ਕੁੱਝ ਬਰਬਾਦ ਹੋ ਗਿਆ ਹੈ ਅਤੇ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਉਹ ਸੱਟਾ ਕਰਨ ਲੱਗ ਪਿਆ ਪਰ ਇਸ ਵਿਚ ਉਹ ਲਗਾਤਾਰ ਹਾਰਦਾ ਗਿਆ, ਕਰਜ਼ਾ ਸਿਰ 'ਤੇ ਚੜ੍ਹ ਗਿਆ। ਕਈ ਲੋਕ ਉਸ ਦੀ ਪਤਨੀ ਮਲਾਈਕਾ ਨੂੰ ਵੀ ਫ਼ੋਨ ਕਰਨ ਲੱਗ ਪਏ ਸਨ ਜਿਸ ਕਾਰਨ ਉਨ੍ਹਾਂ ਵਿਆਹੁਤਾ ਜ਼ਿੰਦਗੀ ਵਿਚ ਲਗਾਤਾਰ ਲੜਾਈ ਹੋ ਰਹੀ ਸੀ ਅਤੇ ਇਸੇ ਕਾਰਨ ਮਲਾਈਕਾ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ।  (ਏਜੰਸੀ)