ਆਈਪੀਐਲ ਸੱਟੇਬਾਜ਼ੀ ਮਾਮਲਾ : ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨੂੰ ਪੁਲਿਸ ਨੇ ਭੇਜਿਆ ਸਮਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਆਈਪੀਐਲ ਸੱਟੇਬਾਜ਼ੀ ਵਿਚ ਹੁਣ ਸਲਮਾਨ ਖਾਨ ਦੇ ਭਰਾ ਅਤੇ ਅਦਾਕਾਰ - ਨਿਰਦੇਸ਼ਕ ਅਰਬਾਜ਼ ਖਾਨ ਦਾ ਨਾਮ ਆਇਆ ਹੈ। ਠਾਣੇ ਪੁਲਿਸ ਨੇ ਕੋਮਾਂਤਰੀ ਸੱਟੇਬਾਜ਼ੀ ਮਾਮਲੇ 'ਚ ਉਨ੍ਹਾਂ...

Arbaaz Khan accused of placing bets in IPL

ਨਵੀਂ ਦਿੱਲੀ : ਆਈਪੀਐਲ ਸੱਟੇਬਾਜ਼ੀ ਵਿਚ ਹੁਣ ਸਲਮਾਨ ਖਾਨ ਦੇ ਭਰਾ ਅਤੇ ਅਦਾਕਾਰ - ਨਿਰਦੇਸ਼ਕ ਅਰਬਾਜ਼ ਖਾਨ ਦਾ ਨਾਮ ਆਇਆ ਹੈ। ਠਾਣੇ ਪੁਲਿਸ ਨੇ ਕੋਮਾਂਤਰੀ ਸੱਟੇਬਾਜ਼ੀ ਮਾਮਲੇ 'ਚ ਉਨ੍ਹਾਂ ਨੂੰ ਸਮਨ ਭੇਜਿਆ ਹੈ। ਮੀਡੀਆ ਰਿਪੋਰਟ ਅਨੁਸਾਰ, 50 ਸਾਲ ਦੇ ਅਰਬਾਜ਼ ਖਾਨ ਨੂੰ ਥਾਣੇ ਪੁਲਿਸ ਨੇ ਸ਼ੁਕਰਵਾਰ ਨੂੰ ਦੁਪਹਿਰ ਬਾਅਦ ਸਮਨ ਭੇਜਿਆ ਗਿਆ। ਪੁਲਿਸ ਨੇ ਹਾਲ ਹੀ 'ਚ ਇਕ ਸੱਟੇਬਾਜ਼ੀ ਰੈਕੇਟ ਦਾ ਭੰਡਾਫੋੜ ਕੀਤਾ ਸੀ।

ਇਸ ਮਾਮਲੇ ਵਿਚ 42 ਸਾਲ ਦੇ ਇਕ ਬੁਕੀ ਸੋਨੂ ਜਾਲਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇਹ ਸਮਨ ਅਰਬਾਜ਼ ਖਾਨ ਦੇ ਬਾਂਡ੍ਰਾ ਸਥਿਤ ਘਰ ਭੇਜਿਆ ਸੀ। ਇਸ ਸਮਨ ਮੁਤਾਬਕ ਇਸ 'ਚ ਕਿਹਾ ਗਿਆ ਹੈ ਕਿ ਮੁੰਬਈ ਤੋਂ ਚਲਣ ਵਾਲੇ ਘੋਟਾਲੇ ਨਾਲ ਸਬੰਧਤ ਜਾਂਚ ਲਈ ਉਨ੍ਹਾਂ ਦੀ ਹਾਜ਼ਰੀ ਜ਼ਰੂਰੀ ਹੈ। ਸੂਤਰਾਂ ਅਨੁਸਾਰ, ਸ਼ੱਕ ਹੈ ਕਿ ਅਰਬਾਸ ਖਾਨ ਉਨ੍ਹਾਂ ਲੋਕਾਂ ਵਿਚੋਂ ਇਕ ਸਨ, ਜਿਨ੍ਹਾਂ ਨੇ ਭਾਰਤ ਦੇ ਮੁੱਖ ਸੱਟੇਬਾਜ਼ਾਂ ਸੋਨੂ ਜਾਲਾਨ ਉਰਫ਼ ਸੋਨੂ ਮਾਲਦ ਵਿਚੋਂ ਇਕ ਵਲੋਂ ਚਲਾਏ ਜਾ ਰਹੇ ਘੋਟਾਲੇ 'ਚ ਭਾਰੀ ਦਾਅ ਲਗਾਏ ਸਨ।

ਕਿਹਾ ਜਾ ਰਿਹਾ ਹੈ ਕਿ ਸੋਨੂ ਜਾਲਾਨ ਉਰਫ਼ ਸੋਨੂ ਬਾਟਲਾ ਨਾ ਸਿਰਫ਼ ਭਾਰਤ ਵਿਚ ਸਗੋਂ ਦੂਜੇ ਮੁਲਕਾਂ ਵਿਚ ਵੀ ਸੱਟੇਬਾਜ਼ੀ ਦਾ ਰੈਕੇਟ ਚਲਾਉਂਦਾ ਹੈ। ਉਸ ਦੇ ਅੰਡਰਵਰਲਡ ਦੇ ਦਾਉਦ ਇਬ੍ਰਾਹਮ ਨਾਲ ਵੀ ਸਬੰਧ ਹਨ। ਸੋਨੂ ਜਾਲਾਨ ਨੂੰ ਕਲਿਆਣ ਕੋਰਟ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਇਸ ਕੇਸ 'ਚ ਇਕ ਦੋਸ਼ੀ ਨੂੰ ਮਿਲਣ ਆਇਆ ਸੀ। ਕਿਹਾ ਜਾ ਰਿਹਾ ਹੈ ਕਿ ਪੁਲਿਸ ਪੁੱਛਗਿਛ ਵਿਚ ਬੁਕੀ ਨੇ ਅਰਬਾਸ ਖਾਨ ਦਾ ਨਾਮ ਲਿਆ ਹੈ। ਇਸ ਲਈ ਪੁਲਿਸ ਹੁਣ ਉਨ੍ਹਾਂ ਨੂੰ ਵੀ ਪੁੱਛਗਿਛ ਕਰੇਗੀ।