ਅੰਧਵਿਸ਼ਵਾਸ ਨੇ ਲਈ ਬੱਚੇ ਦੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਹੇ ਦੀ ਛੜ ਮਾਰਨ ਨਾਲ ਬੱਚੇ ਦੀ ਹੋਈ ਮੌਤ

Superstion takes a child's life

ਗੁਜਰਾਤ- ਦੇਸ਼ਭਰ ਵਿਚ ਅੰਧਵਿਸ਼ਵਾਸ ਦਾ ਸਿਲਸਿਲਾ ਰੁਕ ਨਹੀਂ ਰਿਹਾ। ਗੁਜਰਾਤ ਵਿਚ ਵੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਅੰਧਵਿਸ਼ਵਾਸ ਨੇ ਇਕ ਸਾਲ ਦੇ ਬੱਚੇ ਦੀ ਜਾਨ ਲੈ ਲਈ। ਦਰਅਸਲ ਲੋਹੇ ਦੀ ਛੜ ਮਾਰਨ ਨਾਲ ਬੱਚੇ ਨੂੰ ਚਾਰ ਦਿਨ ਬਾਅਦ ਅਹਿਮਦਾਬਾਦ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਵਿਪੁਲ ਨਾਮ ਦੇ ਬੱਚੇ ਨੂੰ ਬਨਾਸਕਾਂਠਾ ਜਿਲ੍ਹੇ ਦੀ ਵਾਵ ਤਹਿਸੀਲ ਦੇ ਵਾਸੇਦ ਪਿੰਡ ਵਿਚ ਨੀਮ ਦੇ ਹਕੀਮ ਨੇ ਬੱਚੇ ਨੂੰ ਛੜ ਨਾਲ ਦਾਗਿਆ ਸੀ। ਦੀਸਾ ਦੇ ਇਕ ਹਸਪਤਾਲ ਵਿਚ ਡਾਕਟਰ ਨੇ ਦੱਸਿਆ ਕਿ ਪਿੰਡਾਂ ਵਿਚ ਨੀਮ ਹਕੀਮਾਂ ਦਾ ਇਸਤੇਮਾਲ ਡਾਕਟਰ ਨਾ ਹੋਣ ਤੇ ਕੀਤਾ ਜਾਂਦਾ ਹੈ।

ਬੱਚੇ ਨੂੰ ਪਿਛਲੇ ਦਸ ਦਿਨਾਂ ਤੋਂ ਬੁਖਾਰ ਸੀ ਪਿੰਡ ਦੇ ਹਕੀਮ ਨੇ ਬੱਚੇ ਦੇ ਖੱਬੇ ਹੱਥ ਤੇ ਲੋਹੇ ਦੀ ਛੜ ਮਾਰੀ। ਡਾਕਟਰ ਨੇ ਕਿਹਾ ਕਿ ਬੱਚੇ ਨੂੰ ਨਮੂਨੀਆ ਸੀ। ਲੋਹੇ ਦੀ ਛੜ ਦਾਗਣ ਨਾਲ ਉਸਦੀ ਹਾਲਤ ਗੰਭੀਰ ਹੋ ਗਈ। ਡਾਕਟਰਾਂ ਨੇ ਬੱਚੇ ਨੂੰ ਅਹਿਮਦਾਬਾਦ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ। ਰਾਜਸਥਾਨ ਹਸਪਤਾਲ ਦੇ ਡਾਕਟਰ ਗੌਤਮ ਜੈਨ ਨੇ ਇਸਦੀ ਪੁਸ਼ਟੀ ਕੀਤੀ ਕਿ ਛੜ ਵੱਜਣ ਨਾਲ ਬੱਚੇ ਦੀ ਬਾਂਹ ਤੇ ਜਖਮ ਹੋ ਗਿਆ ਜਿਸਦੀ ਵਜ੍ਹਾ ਨਾਲ ਬੱਚੇ ਦੀ ਮੌਤ ਹੋ ਗਈ।