ਸੜਕ ਹਾਦਸੇ 'ਚ ਮਸ਼ਹੂਰ ਲੋਕ ਨਾਚ ਦੀ 'ਰਾਣੀ' ਹਰੀਸ਼ ਸਮੇਤ 4 ਕਲਾਕਾਰਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜਸਥਾਨ 'ਚ ਜੋਧਪੁਰ ਕੋਲ ਐਤਵਾਰ ਨੂੰ ਸੜਕ ਹਾਦਸੇ ਵਿੱਚ ਵਿਸ਼ਵ ਪ੍ਰਸਿੱਧ ਲੋਕ ਨਾਚ ਦੀ ਰਾਣੀ ਕਹੇ ਜਾਣ ਵਾਲੇ ਹਰੀਸ਼ ਕੁਮਾਰ ਤੇ ਤਿੰਨ ਹੋਰ ਕਲਾਕਾਰਾਂ ਦੀ ਮੌਤ ਹੋ ਗਈ।

World fame dancer Queen Harish

ਜੋਧਪੁਰ : ਰਾਜਸਥਾਨ 'ਚ ਜੋਧਪੁਰ ਕੋਲ ਐਤਵਾਰ ਨੂੰ ਸੜਕ ਹਾਦਸੇ ਵਿੱਚ ਵਿਸ਼ਵ ਪ੍ਰਸਿੱਧ ਲੋਕ ਨਾਚ ਦੀ ਰਾਣੀ ਕਹੇ ਜਾਣ ਵਾਲੇ ਹਰੀਸ਼ ਕੁਮਾਰ ਤੇ ਤਿੰਨ ਹੋਰ ਕਲਾਕਾਰਾਂ ਦੀ ਮੌਤ ਹੋ ਗਈ। ਪੰਜ ਹੋਰ ਜ਼ਖ਼ਮੀ ਹੋਏ ਹਨ। ਘਟਨਾ ਜੋਧਪੁਰ ਦੇ ਕੋਲ ਰਾਜਮਾਰਗ 'ਤੇ ਪਿੰਡ ਕਾਪਰੜਾ ਕੋਲ ਵਾਪਰਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਲਾਕਾਰਾਂ ਦੀ ਮੌਤ 'ਤੇ ਅਫ਼ਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਦੀ ਮੌਤ ਨਾਲ ਵੱਡਾ ਘਾਟਾ ਪਿਆ ਹੈ।

ਦੱਸ ਦਈਏ ਹਰੀਸ਼ ਪੁਰਸ਼ ਹੋਣ ਦੇ ਬਾਵਜੂਦ ਆਪਣੀ ਕਲਾ ਵਿੱਚ ਇੰਨੇ ਨਿਪੁੰਨ ਸਨ ਕਿ ਲੋਕ ਉਨ੍ਹਾਂ ਨੂੰ ਫੋਕ ਡਾਂਸ ਕੁਈਨ ਹਰੀਸ਼ ਵਜੋਂ ਜਾਣਨ ਲੱਗੇ।  ਬਿਲਾਰਾ ਥਾਣਾ ਮੁਖੀ ਸੀਤਾਰਾਮ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਕਾਰ ਉੱਥੇ ਖੜੇ ਟਰੱਕ ਨਾਲ ਟਕਰਾ ਗਈ ਜਿਸ ਨਾਲ ਹਰੀਸ਼, ਰਵਿੰਦਰ, ਭੀਖੇ ਖਾਨ ਤੇ ਲਤੀਫ ਖਾਨ ਦੀ ਮੌਤ ਹੋ ਗਈ। ਘਟਨਾ ਵਿੱਚ ਪੰਜ ਹੋਰ ਜ਼ਖ਼ਮੀ ਹੋਏ ਹਨ। ਹਾਦਸੇ ਵੇਲੇ ਇਹ ਸਾਰੇ ਕਲਾਕਾਰ ਇੱਕ ਐਸਯੂਵੀ ਵਿੱਚ ਜੈਸਲਮੇਰ ਤੋਂ ਅਜਮੇਰ ਵੱਲ ਜਾ ਰਹੇ ਸੀ।