ਮੁੰਬਈ 'ਚ ਆਉਂਦਿਆਂ ਹੀ ਕਮਜ਼ੋਰ ਪਿਆ ਤੁਫਾਨ, ਬਾਰਿਸ਼ ਜਾਰੀ, ਪਰ ਵੱਡਾ ਖਤਰਾ ਟਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੱਕਰਵਰਤੀ ਤੂਫਾਨ ਅੱਜ ਮਹਾਂਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਨਾਲ ਟਰਕਾਇਆ ਹੈ। ਮੁੰਬਈ ਤੋਂ ਨਿਸਰਗ ਤੂਫਾਨ ਅਲੀਬਾਗ ਤੇ ਤੱਟ ਨਾਲ ਟਕਰਾਇਆ

Photo

ਮੁੰਬਈ : ਚੱਕਰਵਰਤੀ ਤੂਫਾਨ ਅੱਜ ਮਹਾਂਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਨਾਲ ਟਰਕਾਇਆ ਹੈ। ਮੁੰਬਈ ਤੋਂ ਨਿਸਰਗ ਤੂਫਾਨ ਅਲੀਬਾਗ ਤੇ ਤੱਟ ਨਾਲ ਟਕਰਾਇਆ। ਹਾਲਾਂਕਿ ਹੁਣ ਮੁੰਬਈ ਦੇ ਲਈ ਇਸ ਤਟਵਰਤੀ ਤੁਫਾਨ ਦਾ ਖਤਰਾ ਲੱਗਭੱਗ ਖਤਮ ਹੋ ਚੁੱਕਾ ਹੈ। ਪਰ ਉੱਥੇ ਹੀ ਮੁੰਬਈ ਵਿਚ ਤੇਜ ਹਵਾਵਾਂ ਦੇ ਨਾਲ ਤੇਜ਼ ਬਾਰਿਸ਼ ਵੀ ਜਾਰੀ ਰਹੇਗੀ। ਨਾਲ ਹੀ ਇਹ ਹਵਾਵਾਂ 50 ਕਿਲੋਮੀਟਰ ਪ੍ਰੀਤ ਘੰਟੇ ਦੀ ਰਫ਼ਤਾਰ ਤੋਂ ਜ਼ਿਆਦਾ ਨਹੀਂ ਚੱਲਣਗੀਆਂ। ਮਹਾਂਰਾਸ਼ਟਰ ਵਿਚ ਤੇਜ ਹਵਾਵਾਂ ਦੇ ਕਾਰਨ ਕਈ ਦਰਖਤ  ਟੁੱਟ ਕੇ ਗਿਰ ਗਏ।

ਤੁਫਾਨ ਦੇ ਕਾਰਨ ਬਾਂਧਰਾ ਦੀ ਅਵਾਜਾਈ ਨੂੰ ਰੋਕ ਦਿੱਤਾ।  ਇਸ ਤੋਂ ਇਲਾਵਾ ਮਹਾਂਰਾਸ਼ਟਰ ਵਿਚ ਐਨਡੀਆਰਐੱਫ ਦੀਆਂ ਟੀਮਾਂ ਨੂੰ ਵੀ ਤੈਨਾਇਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੁੰਬਈ, ਠਾਣਾ, ਰਾਜਗੜ ਵਿਚ ਤੇਜ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਵੀ ਹੋ ਰਹੀ ਹੈ। ਅਜਿਹੇ ਵਿਚ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਥੇ ਹੀ ਮੁੰਬਈ ਏਅਰਪੋਰਟ ਤੇ ਵੀ ਅਵਾਜਾਈ ਨੂੰ ਸ਼ਾਮ ਸੱਤ ਵੱਜੇ ਤੱਕ ਰੋਕਿਆ ਗਿਆ। ਇਸ ਚੱਕਰਵਾਤ ਨਾਲ ਨਿਪਟਣ ਲਈ ਐਨਡੀਆਰਐਫ ਦੀਆਂ 20 ਟੀਮਾਂ ਨੂੰ ਤੈਨਾਇਤ ਕੀਤਾ ਗਿਆ ਹੈ।

ਇਨ੍ਹਾਂ ਵਿਚੋਂ ਮੁੰਬਈ ਵਿਚ 8 ਟੀਮਾਂ, ਰਾਜਗੜ ਵਿਚ 5 ਟੀਮਾਂ, ਪਾਲਘਰ ਵਿਚ 2 ਟੀਮਾਂ, ਥਾਣੇ ਵਿਚ 2 ਟੀਮਾਂ, ਰਤਨਗਿਰੀ ਵਿਚ 2 ਟੀਮਾਂ ਅਤੇ ਸਿੰਧੂਦੁਰਗ ਵਿਚ 1 ਟੀਮਾਂ ਹਨ। ਉਸੇ ਸਮੇਂ, ਕੁਝ ਟੀਮਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਸੀ। ਦੱਸ ਦੱਈਏ ਕਿ ਭਾਰਤ ਨੂੰ ਦੋ ਹਫ਼ਤਿਆਂ ਵਿੱਚ,  ਇੱਕ ਹੋਰ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ। ਅਮਫਾਨ ਨੇ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਅਤੇ ਓਡੀਸ਼ਾ ਵਿਚ ਤਬਾਹੀ ਮਚਾਈ ਸੀ।

ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਹਾਂਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਨਾਲ ਇਹ ਤੁਫਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਕਰਾਇਆ ਹੈ। ਜਿਸ ਤੋਂ ਬਾਅਦ ਮੁੰਬਈ ਦੇ ਕਈ ਇਲਾਕਿਆਂ ਵਿਚ ਤੇਜ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਵੀ ਦੇਖਣ ਨੂੰ ਮਿਲੀ। ਤੂਫਾਨ ਦੇ ਟਕਰਾਉਣ ਤੋਂ ਪਹਿਲਾਂ ਮੌਸਮ ਵਿਭਾਗ ਨੇ ਮੁੰਬਈ ਵਿਚ ਉੱਚੀਆਂ ਲਹਿਰਾਂ ਦੇ ਆਉਣ ਦੀ ਵੀ ਸ਼ੰਕਾ ਜਤਾਈ ਸੀ। ਮੌਸਮ ਵਿਭਾਗ ਨੇ ਬੁੱਧਵਾਰ ਰਾਤ 9:48 ਵਜੇ ਮੁੰਬਈ ਵਿੱਚ ਤੇਜ਼ ਲਹਿਰਾਂ ਦੀ ਚੇਤਾਵਨੀ ਦਿੱਤੀ। ਦੱਸ ਦੱਈਏ ਕਿ ਮਹਾਂਰਾਸ਼ਟਰ ਦੇ ਤੱਟ ਨਾਲ ਤੁਫਾਨ ਦੇ ਟਕਰਾਉਂਣ ਤੋਂ ਬਾਅਦ ਰਤਨਾਗਿਰੀ ਇਲਾਕੇ ਵਿਚ ਉਚੀਆਂ-ਉਚੀਆਂ ਲਹਿਰਾਂ ਦੇਖਣ ਨੂੰ ਮਿਲੀਆਂ।