ਦਸੰਬਰ ਤਕ ਬੰਦ ਹੋ ਜਾਣਗੇ ਮੈਗਨੇਟਿਕ ਸਟ੍ਰਿਪ ਵਾਲੇ ਏ.ਟੀ.ਐਮ. ਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਤੁਹਾਡੇ ਕੋਲ ਮਗਨੈਟਿਕ ਸਟ੍ਰਿਪ ਵਾਲਾ ਏ.ਟੀ.ਐਮ. ਕਾਰਡ ਹੈ, ਤਾਂ ਇਹ ਇਸ ਸਾਲ ਸਿਰਫ ਦਸੰਬਰ ਮਹੀਨੇ ਤਕ ਹੀ ਕੰਮ ਕਰੇਗਾ.......

ATM Card

ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਮਗਨੈਟਿਕ ਸਟ੍ਰਿਪ ਵਾਲਾ ਏ.ਟੀ.ਐਮ. ਕਾਰਡ ਹੈ, ਤਾਂ ਇਹ ਇਸ ਸਾਲ ਸਿਰਫ ਦਸੰਬਰ ਮਹੀਨੇ ਤਕ ਹੀ ਕੰਮ ਕਰੇਗਾ, ਭਾਵੇਂ ਕਿ ਇਸ ਦੀ ਵੈਲਡਿਟੀ ਕੋਈ ਵੀ ਹੋਵੇ। ਦੇਸ਼ 'ਚ ਇਸ ਸਮੇਂ ਦੋ ਤਰ੍ਹਾਂ ਦੇ ਏ.ਟੀ.ਐਮ. ਜਾਂ ਡੈਬਿਟ ਕਾਰਡ ਹਨ। ਪਹਿਲਾ ਕਾਰਡ ਮਗਨੈਟਿਕ ਸਟ੍ਰਿਪ ਵਾਲਾ ਅਤੇ ਦੂਜਾ ਚਿਪ ਵਾਲਾ ਕਾਰਡ ਹੈ ਪਰ ਹੁਣ ਬੈਂਕਾਂ ਵਲੋਂ ਮਗਨੈਟਿਕ ਸਟ੍ਰਿਪ ਵਾਲੇ ਕਾਰਡ ਬੰਦ ਕੀਤੇ ਜਾ ਰਹੇ ਹਨ। ਇਨ੍ਹਾਂ ਦੀ ਜਗ੍ਹਾ ਨਵਾਂ ਈ.ਐਮ.ਵੀ. ਚਿਪ ਕਾਰਡ ਦਿਤਾ ਜਾ ਰਿਹਾ ਹੈ।

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੈਂਕਾਂ ਨੂੰ ਹੁਕਮ ਦਿਤਾ ਹੈ ਕਿ 31 ਦਸੰਬਰ 2018 ਤਕ ਪੁਰਾਣੇ ਕਾਰਡ ਬਦਲ ਕੇ ਗਾਹਕਾਂ ਨੂੰ ਨਵੇਂ ਈ.ਐਮ.ਵੀ. ਚਿਪ ਕਾਰਡ ਜਾਰੀ ਕੀਤੇ ਜਾਣ। ਆਰ.ਬੀ.ਆਈ. ਨੇ ਇਹ ਕਦਮ ਗਾਹਕਾਂ ਦੇ ਕਾਰਡ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਹੈ। ਰਿਜ਼ਰਵ ਬੈਂਕ ਮੁਤਾਬਕ, ਮਗਨੈਟਿਕ ਸਟ੍ਰਿਪ ਕਾਰਡ ਹੁਣ ਪੁਰਾਣੀ ਤਕਨਾਲੋਜੀ ਹੋ ਚੁੱਕੀ ਹੈ ਅਤੇ ਅਜਿਹੇ ਕਾਰਡ ਬਣਾਉਣੇ ਵੀ ਬੰਦ ਕਰ ਦਿਤੇ ਗਏ ਹਨ। ਇਹ ਕਾਰਡ ਪੂਰੀ ਤਰ੍ਹਾਂ ਸਕਿਓਰ ਨਹੀਂ ਸਨ। ਇਹੀ ਵਜ੍ਹਾ ਹੈ ਕਿ ਇਨ੍ਹਾਂ ਨੂੰ ਬੰਦ ਕੀਤਾ ਕੀਤਾ ਜਾ ਰਿਹਾ ਹੈ। ਸਾਰੇ ਬੈਂਕਾਂ ਨੂੰ 31 ਦਸੰਬਰ ਤਕ ਦਾ ਸਮਾਂ ਦਿਤਾ ਗਿਆ ਹੈ,

ਜਿਸ ਤਰੀਕ ਤਕ ਉਨ੍ਹਾਂ ਨੂੰ ਪੁਰਾਣੇ ਮਗਨੈਟਿਕ ਕਾਰਡ ਨੂੰ ਈ.ਐਮ.ਵੀ. ਚਿਪ ਕਾਰਡ ਨਾਲ ਬਦਲਣਾ ਹੋਵੇਗਾ।  ਬੈਂਕ ਨੇ ਗਾਹਕਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਦਾ ਮਗਨੈਟਿਕ ਡੈਬਿਟ ਕਾਰਡ ਬਲਾਕ ਹੋ ਚੁੱਕਾ ਹੈ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਈ.ਐਮ.ਵੀ. ਚਿਪ ਕਾਰਡ ਲਈ ਅਪਲਾਈ ਕਰ ਲੈਣ ਕਿਉਂਕਿ ਪੁਰਾਣਾ ਕਾਰਡ ਬਲਾਕ ਹੀ ਰਹੇਗਾ। (ਏਜੰਸੀ) ਬੈਂਕ ਨੇ ਕਿਹਾ ਕਿ ਕਾਰਡ ਬਦਲਣ 'ਤੇ ਗਾਹਕ ਕੋਲੋਂ ਫੀਸ ਚਾਰਜ ਨਹੀਂ ਕੀਤੀ ਜਾਵੇਗੀ। ਗਾਹਕ ਨਵੇਂ ਕਾਰਡ ਲਈ ਇੰਟਰਨੈੱਟ ਬੈਂਕਿੰਗ ਜ਼ਰੀਏ ਆਨਲਾਈਨ ਵੀ ਅਪਲਾਈ ਕਰਨ ।