ਆਸਾਮ ਵਿਚ ਜਾਪਾਨੀ ਇਨਸੇਫ਼ਲਾਈਟਿਸ ਨਾਲ 21 ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਸਮੇਤ ਕਰੀਬ 20 ਜ਼ਿਲ੍ਹਿਆਂ ਵਿਚ ਫੈਲੇ ਐਕਿਊਟ ਇਨਸੇਫਾਈਲਿਟਿਸ ਸਿੰਡਰੋਮ ਨਾਲ ਪੀੜਤ ਬੱਚੇ ਮੌਤ ਦੇ ਮੂੰਹ ਵਿਚੋਂ ਨਿਕਲ ਚੁੱਕੇ ਹਨ

japanese encephalitis

ਨਵੀਂ ਦਿੱਲੀ- ਆਸਾਮ ਵਿਚ ਜਾਪਾਨੀ ਇਨਸੇਫ਼ਲਾਈਟਿਸ ਨਾਲ 21 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਆਪਣੀ ਇਕ ਟੀਮ ਨੂੰ ਭੇਜਿਆ ਹੈ। ਇਸ ਟੀਮ ਨੂੰ ਐਡੀਸ਼ਨਲ ਸੈਕਟਰੀ ਸੰਜੀਵ ਕੁਮਾਰ ਅਤੇ ਨੈਸ਼ਨਲ ਵੈਕਟਰ ਬਾਰਨ ਡਿਜ਼ੀਜ ਕੰਟਰੋਲ ਪ੍ਰੋਗਰਾਮ ਦੇ ਸੀਨੀਅਰ ਆਫੀਸਰ ਹੈੱਡ ਕਰ ਰਹੇ ਹਨ। ਉਹਨਾਂ ਦੱਸਿਆ ਕਿ ਚਾਈਲਡ ਵੈਕਸੀਨ ਪ੍ਰੋਗਰਾਮ ਵਿਚ 18 ਫੀਸਦੀ ਦਾ ਵਾਧਾ ਹੋਇਆ ਹੈ ਅਡਲਟ ਵੈਕਸੀਨ ਪ੍ਰੋਗਰਾਮ ਨੂੰ ਵੀ ਵਧਾਉਣ ਦੀ ਲੋੜ ਹੈ।

ਐਕਿਊਟ ਇਨਸੇਫ਼ਾਈਲਿਟਿਸ ਸਿੰਡਰੋਮ, ਜਿਹੜਾ ਕਿ ਹਰ ਸਾਲ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਕਦੇ ਜਾਪਾਨੀ ਇਨਸੇਫ਼ਾਈਲਿਟਿਸ, ਕਦੇ ਦਿਮਾਗੀ ਬੁਖਾਰ ਤਾਂ ਕਦੇ ਐਂਸੇਫੈਲੋਪੈਥੀ ਦੇ ਰੂਪ ਵਿਚ ਕਹਿਰ ਮਚਾਉਂਦਾ ਹੈ। ਦੱਸ ਦਈਏ ਕਿ ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਸਮੇਤ ਕਰੀਬ 20 ਜ਼ਿਲ੍ਹਿਆਂ ਵਿਚ ਫੈਲੇ ਐਕਿਊਟ ਇਨਸੇਫ਼ਾਈਲਿਟਿਸ ਸਿੰਡਰੋਮ ਨਾਲ ਪੀੜਤ ਬੱਚੇ ਮੌਤ ਦੇ ਮੂੰਹ ਵਿਚੋਂ ਨਿਕਲ ਚੁੱਕੇ ਹਨ ਪਰ ਹੁਣ ਉਹਨਾਂ ਬੱਚਿਆਂ ਦੇ ਅਪਾਹਜ ਹੋਣ ਦਾ ਡਰ ਹੈ। ਏਈਐਸ ਦੇ ਕਾਰਨਾਂ ਦੀ ਜਾਂਚ ਕਰ ਰਹੀ ਕੇਂਦਰੀ ਟੀਮ ਨੇ ਅਜਿਹੇ ਬੱਚਿਆਂ ਦੀ ਪਾਚਣ ਸ਼ਕਤੀ ਵਧਾਉਣ ਲਈ ਪੀੜਤ ਬੱਚਿਆਂ ਦੇ ਮਾਪਿਆਂ ਨਾਲ ਕਾਊਂਸਲਿੰਗ ਕਰਨ ਦੀ ਜ਼ਰੂਰਤ ਹੈ।