ਮੁਜ਼ੱਫਰਪੁਰ ਹਸਪਤਾਲ ਵਿਚ ਪਈਆਂ ਲਾਵਾਰਸ ਲਾਸ਼ਾ ਨੂੰ ਜਲਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਸਐਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਐਸਕੇਐਮਸੀਐਚ ਹਲਪਤਾਲ ਵਿਚ ਪਈਆਂ  ਲਾਵਾਰਸ ਲਾਸ਼ਾ ਦਾ ਸਸਕਾਰ ਕਰਨ ਤੇ ਰੋਕ ਲਗਾ ਦਿੱਤੀ ਸੀ। 

Burned untreated dead body lying in Muzaffarpur hospital

ਮੁਜ਼ੱਫਰਪੁਰ- ਮੁਜ਼ੱਫਰਪੁਰ ਦੇ ਸ਼੍ਰੀਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸ਼ਨੀਵਾਰ ਨੂੰ ਜਿਹੜੀਆਂ ਮਨੁੱਖੀ ਖੋਪੜੀਆਂ ਮਿਲੀਆਂ ਸਨ ਉਹਨਾਂ ਦਾ ਖੁਲਾਸਾ ਹੋ ਚੁੱਕਾ ਹੈ। ਦਰਅਸਲ ਚਾਰ ਮਹੀਨੇ ਤੋਂ ਪਈਆਂ ਲਾਵਾਰਸ ਲਾਸ਼ਾਂ ਮੁੱਖ ਮੰਤਰੀ ਨਿਤੀਸ਼ ਦੇ ਇਲਾਕੇ ਵਿਚ ਆਉਣ ਤੋਂ ਪਹਿਲਾਂ ਰਾਖ ਕਰ ਦਿੱਤੀਆਂ ਗਈਆਂ ਪਰ ਅਜੇ ਵੀ ਪੋਸਟਮਾਰਟਮ ਹਾਊਸ ਵਿਚ 13 ਲਾਸ਼ਾ ਦੋ ਮਹੀਨਿਆਂ ਤੋਂ ਸਸਕਾਰ ਕਰਨ ਵਾਲੀਆਂ ਪਈਆਂ ਹਨ। ਮਨੁੱਖੀ ਪਿੰਜਰ ਮਿਲਣ ਤੇ ਹਫੜਾ ਦਫੜੀ ਮੱਚਣ ਤੋਂ ਦੂਸਰੇ ਦਿਨ ਇਸ ਨੂੰ ਲੈ ਕੇ ਐਸਕੇਐਮਸੀਐਚ ਅਚੇ ਪ੍ਰਸ਼ਾਸ਼ਨ ਮਹਿਕਮੇ ਵਿਚ ਹਲਚਲ ਤੇਜ ਰਹੀ।

ਐਸਐਸਪੀ ਮਨੋਜ ਕੁਮਾਰ ਨੇ ਕਿਹਾ ਕਿ ਜਾਂਚ ਦੇ ਦੌਰਾਨ ਸਥਾਨਕ ਪੁਲਿਸ ਦੇ ਪੱਧਰ ਤੇ ਹੋਈ ਭੁੱਲ ਨੂੰ ਵੀ ਉਜਾਗਰ ਕੀਤਾ ਜਾਵੇਗਾ। ਦੋਸ਼ੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਸਕਾਰ ਕਰਨ ਵਾਲੀ ਜਗ੍ਹਾ ਦੀ ਨਿਗਰਾਨੀ ਦੇ ਲਈ ਐਸਐਸਪੀ ਦੇ ਨਿਰਦੇਸ਼ ਤੇ ਅਹਿਯਾਪੁਰ ਥਾਣੇਦਾਰ ਨੇ ਦੋ ਪਦ ਅਧਿਕਾਰੀ, ਹੋਮਗਾਰਡ ਅਤੇ ਚੌਕੀਦਾਰ ਨੂੰ ਰੱਖਿਆ ਜਾਵੇਗਾ। ਜਾਂ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਵੇਂ ਪੋਸਟਮਾਰਟਮ ਹਾਊਸ ਵਿਚ ਪਈਆਂ ਲਾਸ਼ਾਂ ਨੂੰ ਐਸਕੇਐਮਸੀਐਚ ਦੀ ਇਮਾਰਤ ਵਿਚ ਹੀ ਜਲਾ ਦਿੱਤਾ ਜਾਂਦਾ ਹੈ।

ਡਾ ਵਿਪਨ ਕੁਮਾਰ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਦੀ ਜਾਣਕਾਰੀ ਪੁਲਿਸ ਨੂੰ ਸੌਪ ਦਿੱਤੀ ਜਾਂਦੀ ਹੈ। ਅੰਤਿਮ ਸਸਕਾਰ ਕਰਾਉਣ ਦੀ ਜਿੰਮੇਵਾਰੀ ਪੁਲਿਸ ਦੀ ਹੁੰਦੀ ਹੈ। ਪੁਲਿਸ ਅਕਸਰ ਸਮੂਹਿਕ ਰੂਪ ਵਿਚ ਲਾਸ਼ਾ ਦਾ ਸਸਕਾਰ ਕਰਦੀ ਹੈ। ਅਹਿਯਾਪੁਰ ਪੁਲਿਸ ਰਿਕਾਰਡ ਦੇ ਅਨੁਸਾਰ ਅੱਠ ਜੂਨ ਨੂੰ ਐਸਕੇਐਮਸੀਐਚ ਦੇ ਸੁਪਰਡੈਂਟ ਨੇ ਪੋਸਟਮਾਰਟਮ ਹਾਊਸ ਵਿਚ ਪਈਆਂ ਲਾਵਾਰਸ ਲਾਸ਼ਾ ਨੂੰ ਜਲਾਉਣ ਦਾ ਪ੍ਰਸਤਾਵ ਅਹਿਯਾਪੁਰ ਥਾਣੇ ਨੂੰ ਭੇਜਿਆ ਗਿਆ ਸੀ।

ਇਸ ਤੋਂ ਬਾਅਦ ਅਹਿਯਾਪੁਰ ਪੁਲਿਸ ਨੇ ਲਾਸ਼ਾ ਜਲਾਉਣ ਦੇ ਲਈ ਤੈਅ ਕੀਤ ਰਾਸ਼ੀ ਦੀ ਵੰਡ ਲਈ ਐਸਐਸਪੀ ਦੇ ਮਾਧਿਅਮ ਨਾਲ ਡੀਐਮ ਨੂੰ ਪੱਤਰ ਲਿਖਿਆ। ਰਾਸ਼ੀ 15 ਜੂਨ ਨੂੰ ਅਹਿਯਾਪੁਰ ਪੁਲਿਸ ਨੇ ਬੈਂਕ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ 17 ਜੂਨ ਨੂੰ ਲਾਸ਼ਾ ਦਾ ਸਸਕਾਰ ਕੀਤਾ ਗਿਆ। ਐਸਐਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਐਸਕੇਐਮਸੀਐਚ ਹਲਪਤਾਲ ਵਿਚ ਪਈਆਂ  ਲਾਵਾਰਸ ਲਾਸ਼ਾ ਦਾ ਸਸਕਾਰ ਕਰਨ ਤੇ ਰੋਕ ਲਗਾ ਦਿੱਤੀ ਸੀ।