ਦੇਸ਼ 'ਚ ਕਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖ, ਆਈਸੋਲੇਸ਼ਨ ਦੇ ਦਿਸ਼ਾ ਨਿਰਦੇਸ਼ਾਂ ‘ਚ ਕੀਤੀ ਤਬਦੀਲੀ
ਦੇਸ਼ ਚ ਕੋਰਨਾ ਦੇ ਵੱਧ ਰਹੇ ਪ੍ਰਭਾਵਾਂ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਾਰਲੇ ਵੱਲੋਂ ਘਰ ਵਿਚ ਆਈਸੋਲੇਸ਼ਨ ਵਿਚ ਰਹਿਣ ਵਾਲੇ ਲੋਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਨਵੀਂ ਦਿੱਲੀ : ਦੇਸ਼ ਵਿਚ ਕੋਰਨਾ ਵਾਇਰਸ ਦੇ ਵੱਧ ਰਹੇ ਪ੍ਰਭਾਵਾਂ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਾਰਲੇ ਵੱਲੋਂ ਘਰ ਵਿਚ ਆਈਸੋਲੇਸ਼ਨ ਵਿਚ ਰਹਿਣ ਵਾਲੇ ਲੋਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਜ਼ਾਰੀ ਕੀਤੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਘੱਟ ਇਮਿਊਨਟੀ ਵਾਲੇ ਲੋਕਾਂ ਦਾ ਘਰ ਵਿਚ ਰਹਿਣਾ ਠੀਕ ਨਹੀਂ ਹੋਵੇਗਾ।
ਇਸ ਦੇ ਨਾਲ ਹੀ 60 ਸਾਲ ਤੋਂ ਵਧੇਰੇ ਉਮਰ ਵਾਲੇ ਬਜ਼ੁਰਗ ਰੋਗੀਆਂ ਤੇ ਹੋਰ ਬਿਮਾਰੀਆਂ ਜਿਵੇਂ ਹਾਇਪਰਟੈਸ਼ਨ, ਡਾਇਬਟੀਜ, ਦਿਲ ਦੇ ਰੋਗ, ਫੇਫੜੇ, ਲਿਵਰ, ਕਿਡਨੀ ਦੀ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਡਾਕਟਰਾਂ ਦੀ ਸਲਾਹ ਨਾਲ ਹੀ ਘਰ ਵਿਚ ਆਈਸੋਲੇਟ ਕੀਤਾ ਜਾਵੇਗਾ। ਜ਼ਿਕਰ ਯੋਗ ਹੈ ਕਿ ਇਨ੍ਹਾਂ ਨਵੀਂ ਹਦਾਇਤਾਂ ਮੁਤਾਬਿਕ ਘਰ ਚ ਆਈਸੋਲੇਟ ਹੋਏ ਮਰੀਜ਼ਾਂ ਚ ਲੱਛਣ ਦਿਖਾਈ ਦੇਣ ਦੇ 10 ਦਿਨਾਂ ਬਾਅਦ ਤੇ ਤਿੰਨ ਦਿਨ ਬੁਖਾਰ ਨਾ ਆਉਂਣ ਤੇ ਆਈਸੋਲੇਸ਼ਨ ਤੋਂ ਬਾਹਰ ਕੀਤਾ ਜਾਵੇਗਾ।
ਇੱਥੇ ਇਹ ਵੀ ਦੱਸ ਦੱਈਏ ਕਿ ਦੇਸ਼ ਵਿਚ ਜ਼ਿਆਦਾਤਰ ਕੇਸ ਹਲਕੇ ਲੱਛਣ ਅਤੇ ਬਿਨਾ ਲੱਛਣਾਂ ਦੇ ਮਾਮਲਿਆਂ ਵਾਲੇ ਲੋਕਾਂ ਨੂੰ ਘਰ ਵਿਚ ਹੀ ਕੁਆਰੰਟੀਨ ਕੀਤਾ ਜਾ ਰਿਹਾ ਹੈ, ਤਾਂ ਕਿ ਹਸਪਤਾਲ ਵਿਚ ਮੌਜੂਦ ਬੈੱਡਾਂ ਨੂੰ ਗੰਭੀਰ ਬਿਮਾਰੀ ਵਾਲੇ ਲੋਕਾਂ ਲਈ ਵਰਤਿਆ ਜਾ ਸਕੇ।]
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।