Monsoon Session: 19 ਜੁਲਾਈ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਇਜਲਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਦ ਦਾ ਮਾਨਸੂਨ ਇਜਲਾਸ ਆਉਣ ਵਾਲੀ 19 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ 13 ਅਗਸਤ ਤੱਕ ਚੱਲੇਗਾ।

Monsoon session of Parliament to begin from 19 July

ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਇਜਲਾਸ (Monsoon session of Parliament ) ਆਉਣ ਵਾਲੀ 19 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ 13 ਅਗਸਤ ਤੱਕ ਚੱਲੇਗਾ। ਇਹ ਜਾਣਕਾਰੀ ਅਧਿਕਾਰਤ ਆਦੇਸ਼ ਵਿਚ ਸਾਂਝੀ ਕੀਤੀ ਗਈ ਹੈ। ਲੋਕ ਸਭਾ (Lok Sabha) ਅਤੇ ਰਾਜ ਸਭਾ (Rajya Sabha) ਦੋਵਾਂ ਵੱਲੋਂ ਅਧਿਕਾਰਤ ਆਦੇਸ਼ ਜਾਰੀ ਕੀਤੇ ਗਏ ਹਨ। ਲੋਕ ਸਭਾ ਵੱਲੋਂ ਜਾਰੀ ਆਦੇਸ਼ ਵਿਚ ਕਿਹਾ ਗਿਆ ਹੈ, “17ਵੀਂ ਲੋਕ ਸਭਾ ਦਾ ਛੇਵਾਂ ਸੈਸ਼ਨ 19 ਜੁਲਾਈ (ਸੋਮਵਾਰ) ਨੂੰ ਸ਼ੁਰੂ ਹੋਵੇਗਾ। ਸੈਸ਼ਨ 13 ਅਗਸਤ ਨੂੰ ਖਤਮ ਹੋ ਸਕਦਾ ਹੈ”।

ਹੋਰ ਪੜ੍ਹੋ: ਅਹੁਦਾ ਸੰਭਾਲਣ ਤੋਂ 4 ਮਹੀਨੇ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

ਰਾਜ ਸਭਾ ਤੋਂ ਅਧਿਕਾਰਤ ਆਦੇਸ਼ ਵਿਚ ਕਿਹਾ ਗਿਆ, “ਰਾਸ਼ਟਰਪਤੀ ਨੇ ਰਾਜ ਸਭਾ ਦੀ ਬੈਠਕ ਨੂੰ 19 ਜੁਲਾਈ ਨੂੰ ਸੱਦਿਆ ਹੈ। ਸੈਸ਼ਨ 13 ਅਗਸਤ ਨੂੰ ਖਤਮ ਹੋਵੇਗਾ”। ਅਧਿਕਾਰੀਆਂ ਨੇ ਦੱਸਿਆ ਕਿ ਮਾਨਸੂਨ ਸੈਸ਼ਨ ਦਾ ਆਯੋਜਨ ਕੋਰੋਨਾ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹੋਵੇਗਾ ਅਤੇ ਸਮਾਜਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ।

ਹੋਰ ਪੜ੍ਹੋ: ਕਿਸੇ ਵੀ ਕੀਮਤ 'ਤੇ ਕੈਪਟਨ ਤੀਜੀ ਵਾਰ CM ਬਣਨਾ ਚਾਹੁੰਦੇ ਨੇ ਤੇ ਸਿੱਧੂ ਇਹ ਨਹੀਂ ਹੋਣ ਦੇਣਾ ਚਾਹੁੰਦੇ

ਦੋਵੇਂ ਸਦਨਾਂ ਦੀ ਬੈਠਕ ਇਕ ਹੀ ਸਮੇਂ ’ਤੇ ਹੋਵੇਗੀ। ਤਾਜ਼ਾ ਅੰਕੜਿਆਂ ਮੁਤਾਬਕ ਲੋਕ ਸਭਾ ਦੇ 444 ਅਤੇ ਰਾਜ ਸਭਾ ਦੇ 218 ਮੈਂਬਰਾਂ ਨੂੰ ਟੀਕੇ ਦੀ ਘੱਟੋ ਘੱਟ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ। ਰਾਜ ਸਭਾ ਵੱਲੋਂ ਦੱਸਿਆ ਗਿਆ ਹੈ ਕਿ ਇਸ ਸੈਸ਼ਨ ਵਿਚ ਕੁੱਲ 19 ਬੈਠਕਾਂ ਹੋਣਗੀਆਂ।