ਦਿੱਲੀ 'ਚ PM ਮੋਦੀ ਦੀ ਰਿਹਾਇਸ਼ 'ਤੇ ਉੱਡਿਆ ਡਰੋਨ, ਅਲਰਟ 'ਤੇ SPG ਅਤੇ ਦਿੱਲੀ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਵੇਰੇ ਕਰੀਬ 5 ਵਜੇ ਦੀ ਦੱਸੀ ਜਾ ਰਹੀ ਘਟਨਾ

photo

 

 ਨਵੀਂ ਦਿੱਲੀ: ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਨਿਵਾਸ 'ਤੇ ਡਰੋਨ ਦੇ ਉੱਡਣ ਦੀ ਸੂਚਨਾ ਮਿਲਣ ਕਾਰਨ ਹੜਕੰਪ ਮਚ ਗਿਆ। ਐਸਪੀਜੀ ਨੇ ਜਿਵੇਂ ਹੀ ਦਿੱਲੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਸਾਰੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਸਵੇਰੇ ਕਰੀਬ 5 ਵਜੇ ਐਸਪੀਜੀ ਨੇ ਇਸ ਸਬੰਧ ਵਿਚ ਨਵੀਂ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਨਵੀਂ ਦਿੱਲੀ ਖੇਤਰ ਵਿਚ ਸਾਰੇ ਅਧਿਕਾਰੀਆਂ ਅਤੇ ਭਾਰੀ ਬਲਾਂ ਨੇ ਡਰੋਨ ਦੀ ਭਾਲ ਸ਼ੁਰੂ ਕਰ ਦਿਤੀ।

ਇਹ ਵੀ ਪੜ੍ਹੋ: ਕਪੂਰਥਲਾ 'ਚ ਆਟੋ 'ਚ ਬੈਠੇ ਰਹੀਆਂ ਸਵਾਰੀਆ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, 2 ਔਰਤਾਂ ਦੀ ਮੌਤ

ਅਜੇ ਤੱਕ ਕੋਈ ਡਰੋਨ ਫੜਿਆ ਨਹੀਂ ਗਿਆ ਹੈ ਅਤੇ ਪੁਲਿਸ ਦੇ ਹੱਥ ਖਾਲੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਡਰੋਨ ਕਿਸ ਦਾ ਹੈ ਅਤੇ ਇਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੱਕ ਕਿਵੇਂ ਪਹੁੰਚਿਆ। ਦੱਸ ਦੇਈਏ ਕਿ ਪੀਐਮ ਦੀ ਰਿਹਾਇਸ਼ ਅਤੇ ਆਸਪਾਸ ਦਾ ਇਲਾਕਾ ਨੋ ਫਲਾਇੰਗ ਜ਼ੋਨ ਵਿਚ ਆਉਂਦਾ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਸੱਪ ਦੇ ਡੰਗਣ ਕਾਰਨ ਪਤੀ-ਪਤਨੀ ਦੀ ਮੌਤ, ਪੁੱਤ ਨਾਲ ਕਮਰੇ 'ਚ ਸੌਂ ਰਹੇ ਸਨ ਪਤੀ-ਪਤਨੀ