ਵੱਡੀ ਲਾਪਰਵਾਹੀ! ਮਿਡ-ਡੇ ਮੀਲ ‘ਚੋਂ ਮਿਲੀ ਕਿਰਲੀ, ਖਾਣਾ ਖਾਣ ਨਾਲ 123 ਬੱਚੇ ਹੋਏ ਬੀਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

6 ਬੱਚਿਆਂ ਦੀ ਹਾਲਤ ਨਾਜ਼ੁਕ

photo

ਬੰਗਲੌਰ : ਇਕ ਫਿਰ ਸਕੂਲ ਵਿਚ ਬੱਚਿਆਂ ਨੂੰ ਦਿਤੇ ਜਾਣ ਵਾਲੇ ਮਿਡ ਡੇ ਮੀਲ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕਰਨਾਟਕ ਦੇ ਰਾਏਚੁਰ ਦੇ ਪਿੰਡ ਅਪਨਾਦੋਦੀ ਦੇ ਇਕ ਸਰਕਾਰੀ ਸਕੂਲ ਵਿਚ ਮਿਡ-ਡੇ-ਮੀਲ ਵਿਚ ਮਰੀ ਹੋਈ ਕਿਰਲੀ ਮਿਲੀ ਹੈ। 

ਇਹ ਵੀ ਪੜ੍ਹੋ: ਦਿੱਲੀ 'ਚ PM ਮੋਦੀ ਦੀ ਰਿਹਾਇਸ਼ 'ਤੇ ਉੱਡਿਆ ਡਰੋਨ, ਅਲਰਟ 'ਤੇ SPG ਅਤੇ ਦਿੱਲੀ ਪੁਲਿਸ  

ਇਹ ਖਾਣਾ ਖਾਣ ਵਾਲੇ 123 ਵਿਦਿਆਰਥੀ ਬੀਮਾਰ ਹੋ ਗਏ। ਬੱਚਿਆਂ ਨੂੰ ਉਲਟੀਆਂ, ਦਸਤ ਅਤੇ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਰਾਏਚੂਰ ਦੇ ਯਾਪਾਲਦੀਨੀ ਪ੍ਰਾਇਮਰੀ ਹੈਲਥ ਸੈਂਟਰ ਅਤੇ ਰਿਮਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। 

ਇਹ ਵੀ ਪੜ੍ਹੋ: ਰਾਜਸਥਾਨ: ਦੋ ਭਰਾਵਾਂ ਨੂੰ ਵਿਛੋੜ ਨਾ ਸਕੀ ਮੌਤ, ਛੋਟੇ ਭਰਾ ਦੀ ਮੌਤ ਤੋਂ 3 ਘੰਟੇ ਬਾਅਦ ਵੱਡੇ ਭਰਾ ਨੇ ਵੀ ਤੋੜਿਆ ਦਮ  

ਜਿਥੇ 6 ਬੱਚਿਆਂ ਦੀ ਹਾਲਤ ਨਾਜ਼ੁਕ ਹੈ, ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ, ਬਾਕੀਆਂ ਨੂੰ ਛੁੱਟੀ ਦੇ ਦਿਤੀ ਗਈ ਹੈ। 1 ਜੁਲਾਈ ਨੂੰ, ਉੱਪਿਟੂ (ਉਪਮਾ) ਨੂੰ ਮਿਡ-ਡੇ-ਮੀਲ ਤਿਆਰ ਕੀਤਾ ਗਿਆ ਅਤੇ 123 ਵਿਦਿਆਰਥੀਆਂ ਨੂੰ ਪਰੋਸਿਆ ਗਿਆ। ਘਟਨਾ ਸਮੇਂ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਬੱਚਿਆਂ ਨੂੰ ਖਾਣਾ ਨਹੀਂ ਦਿਤਾ ਗਿਆ। ਜਿਸ ਕਾਰਨ ਉਹ ਬਚ ਗਏ। ਇਸ ਘਟਨਾ ਤੋਂ ਬਾਅਦ ਰਸੋਈ ਦੇ ਤਿੰਨ ਕਰਮਚਾਰੀਆਂ ਨੂੰ ਬਰਖਾਸਤ ਕਰ ਦਿਤਾ ਗਿਆ ਹੈ।