ਆਧਾਰ ਦੇ ਹੈਲਪਲਾਈਨ ਨੰਬਰ 'ਚ ਹੇਰਾਫੇਰੀ, ਟੋਲ ਫਰੀ ਨੰਬਰ 1800-300-1947 ਸਹੀ ਨਹੀਂ : ਯੂਆਈਡੀਏਆਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੀ ਕੁੱਝ ਫ਼ੋਨ ਅਪਰੇਟਰ ਅਤੇ ਕੰਪਨੀਆਂ ਜਾਣਬੁੱਝ ਕੇ ਆਧਾਰ ਦੇ ਹੈਲਪਲਾਈਨ ਨੰਬਰ ਵਿਚ ਗੜਬੜੀ ਕਰ ਰਹੀਆਂ ਹਨ...

Mobile Contacts List

ਨਵੀਂ ਦਿੱਲੀ : ਕੀ ਕੁੱਝ ਫ਼ੋਨ ਅਪਰੇਟਰ ਅਤੇ ਕੰਪਨੀਆਂ ਜਾਣਬੁੱਝ ਕੇ ਆਧਾਰ ਦੇ ਹੈਲਪਲਾਈਨ ਨੰਬਰ ਵਿਚ ਗੜਬੜੀ ਕਰ ਰਹੀਆਂ ਹਨ? ਤੁਹਾਡੇ ਐਂਡ੍ਰਾਇਡ ਫ਼ੋਨ ਵਿਚ ਆਧਾਰ ਦੇ ਲਈ ਫੀਡ ਕੀਤਾ ਗਿਆ ਟੋਲ ਫ਼ਰੀ ਨੰਬਰ ਫ਼ਰਜ਼ੀ ਹੈ। ਯੂਆਈਡੀਏਆਈ ਨੇ ਸ਼ੁਕਰਵਾਰ ਨੂੰ ਕਿਹਾ ਕਿ ਐਂਡ੍ਰਾਇਡ ਫ਼ੋਨ ਦੀ ਕੰਟੈਕਟ ਸੂਚੀ ਵਿਚ ਪਹਿਲਾਂ ਤੋਂ ਉਪਲਬਧ ਨੰਬਰ 1800-300-1947 ਨੰਬਰ ਗ਼ਲਤ ਹੈ। ਯੂਆਈਡੀਏਆਈ ਨੇ ਇਹ ਵੀ ਦਸਿਆ ਹੈ ਕਿ ਇਹ ਕੰਪਨੀਆਂ ਉਸ ਦਾ ਪੁਰਾਣਾ ਟੋਲ ਫ਼ਰੀ ਨੰਬਰ 1800-300-1947 ਚਲਾ ਰਹੀਆਂ ਹਨ ਜੋ ਸਹੀ ਨਹੀਂ ਹੈ। 

ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ ਉਠ ਰਹੇ ਸਵਾਲਾਂ ਦੇ ਚਲਦਿਆਂ ਹੁਣ ਇਸ ਵਿਚ ਕੁੱਝ ਬਦਲਾਅ ਕੀਤੇ ਜਾ ਰਹੇ ਹਨ। ਸਰਕਾਰ ਦੇ ਆਧਾਰ ਪ੍ਰੋਗਰਾਮ ਨੂੰ ਚਲਾਉਣ ਵਾਲੀ ਯੂਆਈਡੀਏਆਈ ਭਾਵ ਭਾਰਤੀ ਵਿਲੱਖਣ ਪਛਾਣ ਬੋਰਡ ਨੇ ਕਿਹਾ ਕਿ ਹੁਣ ਉਹ ਵਰਚੂਅਲ ਆਧਾਰ ਆਈਡੀ ਲਿਆਉਣ ਵਾਲਾ ਹੈ, ਜਿਸ ਵਿਚ 16 ਅੰਕਾਂ ਦੇ ਟੈਂਪਰੇਰੀ ਨੰਬਰ ਹੋਣਗੇ, ਜਿਸ ਨੂੰ ਲੋਕ ਜਦੋਂ ਚਾਹੇ ਅਪਣੇ ਆਧਾਰ ਦੇ ਬਦਲੇ ਸ਼ੇਅਰ ਕਰ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਯੂਆਈਡੀਆਈਏ ਦਾ ਇਹ ਕੰਮ ਮਾਰਚ ਦੇ ਆਖ਼ਰ ਤਕ ਸਫ਼ਲ ਹੋ ਜਾਵੇਗਾ।