ਅਮਰਨਾਥ ਯਾਤਰਾ ਰੱਦ ਹੋਣ ਤੋਂ ਬਾਅਦ ਮੁਸ਼ਕਿਲ ਵਿਚ ਯਾਤਰੀ, ਹਵਾਈ ਸਫ਼ਰ ਹੋਇਆ ਮਹਿੰਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰਨਾਥ ਯਾਤਰਾ ਰੱਦ ਕਰਨ ਅਤੇ ਘਾਟੀ ਵਿਚ ਮੌਜੂਦ ਯਾਤਰੀਆਂ ਨੂੰ ਸੂਬੇ ਤੋਂ ਬਾਹਰ ਜਾਣ ਦੇ ਆਦੇਸ਼ ਦੇਣ ਤੋਂ ਬਾਅਦ ਹਵਾਈ ਯਾਤਰੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

Govt asks Amarnath Pilgrims to curtail Yatra

ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਸ਼ੁੱਕਰਵਾਰ ਨੂੰ ਅਮਰਨਾਥ ਯਾਤਰਾ ਰੱਦ ਕਰਨ ਅਤੇ ਘਾਟੀ ਵਿਚ ਮੌਜੂਦ ਯਾਤਰੀਆਂ ਨੂੰ ਸੂਬੇ ਤੋਂ ਬਾਹਰ ਜਾਣ ਦੇ ਆਦੇਸ਼ ਦੇਣ ਤੋਂ ਬਾਅਦ ਹਵਾਈ ਯਾਤਰੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸ੍ਰੀਨਗਰ ਅਤੇ ਜੰਮੂ ਤੋਂ ਉਡਾਨ ਭਰਨ ਵਾਲੇ ਜਹਾਜ਼ਾਂ ਦਾ ਕਿਰਾਇਆ 8 ਹਜ਼ਾਰ ਰੁਪਏ ਤੋਂ ਜ਼ਿਆਦਾ ਵਧ ਗਿਆ ਹੈ।

ਹਾਲਾਂਕਿ ਹਵਾਈ ਕੰਪਨੀਆਂ ਨੇ ਸਰਕਾਰ ਦੇ ਆਦੇਸ਼ ‘ਤੇ ਟਿਕਟ ਰੱਦ ਹੋਣ ਅਤੇ ਤਰੀਕ ਵਿਚ ਬਦਲਾਅ ਹੋਣ ‘ਤੇ ਲੱਗਣ ਵਾਲੇ ਚਾਰਜ ਨੂੰ ਖ਼ਤਮ ਕਰ ਦਿੱਤਾ ਹੈ ਪਰ ਕਿਰਾਏ ਵਿਚ ਵਾਧੇ ਨਾਲ ਯਾਤਰੀਆਂ ਦੀਆਂ ਮੁਸ਼ਕਿਲਾਂ ਕਾਫ਼ੀ ਹੱਦ ਤੱਕ ਵਧ ਗਈਆਂ ਹਨ। ਸ਼ਨੀਵਾਰ ਅਤੇ ਐਤਵਾਰ ਲਈ 15 ਹਜ਼ਾਰ  ਸ੍ਰੀਨਗਰ ਦੀ ਟਿਕਟ 21 ਹਜ਼ਾਰ ਰੁਪਏ ਹੋ ਗਈ ਹੈ।

ਉੱਥੇ ਹੀ ਸ੍ਰੀਨਗਰ-ਮੁੰਬਈ ਦਾ ਕਿਰਾਇਆ 16,700 ਤੋਂ ਵਧ ਕੇ 25 ਹਜ਼ਾਰ ਰੁਪਏ ਹੋ ਗਿਆ ਹੈ। ਡੀਜੀਸੀਏ ਨੇ ਸਾਰੀਆਂ ਏਅਰਲਾਈਨਜ਼ ਨੂੰ ਸਟੈਂਡ ਬਾਏ ਮੋਡ ‘ਤੇ ਰਹਿਣ ਲਈ ਕਿਹਾ ਹੈ। ਇਸ ਐਡਵਾਈਜ਼ਰੀ ਮੁਤਾਬਕ ਅਤਿਵਾਦੀ ਹਮਲਿਆਂ ਦੇ ਸ਼ੱਕ ਦੇ ਚਲਦਿਆਂ ਅਮਰਨਾਥ ਯਾਤਰੀਆਂ ਨੂੰ ਜਲਦ ਹੀ ਘਾਟੀ ਛੱਡਣ ਲਈ ਕਿਹਾ ਗਿਆ ਹੈ।

ਹਵਾਈ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਘੱਟ ਸਮੇਂ ਵਿਚ ਸ੍ਰੀਨਗਰ ‘ਚ ਜ਼ਿਆਦਾ ਜਹਾਜ਼ ਭੇਜਣ ਲਈ ਤਿਆਰ ਰਹਿਣ। 15 ਅਗਸਤ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਨੂੰ ਪਹਿਲਾਂ ਹੀ 4 ਅਗਸਤ ਤੱਕ ਮੁਲਤਵੀ ਕੀਤਾ ਜਾ ਚੁੱਕਾ ਹੈ। ਅਮਰਨਾਥ ਯਾਤਰੀਆਂ ਨੂੰ ਸੂਬਾ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕਰ ਕੇ ਉਹਨਾਂ ਨੂੰ ਜਲਦ ਸੁਰੱਖਿਅਤ ਸਥਾਨ ‘ਤੇ ਜਾਣ ਲਈ ਕਿਹਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।