ਅਮਰਨਾਥ ਯਾਤਰਾ 'ਤੇ ਅਤਿਵਾਦੀ ਹਮਲੇ ਦਾ ਅਲਰਟ, ਫਿਰ ਸਰਗਰਮ ਹੋਇਆ ਜੈਸ਼ : ਸੂਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰਨਾਥ ਯਾਤਰਾ 'ਤੇ ਅਤਿਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਖੂਫੀਆ ਸੂਤਰਾਂ ਮੁਤਾਬਕ ਗਾਂਦਰਬਲ ਅਤੇ ਕੰਗਨ ਦੀਆਂ

Ahead of Amarnath Yatra, specific alerts issued

ਨਵੀਂ ਦਿੱਲੀ : ਅਮਰਨਾਥ ਯਾਤਰਾ 'ਤੇ ਅਤਿਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਖੂਫੀਆ ਸੂਤਰਾਂ ਮੁਤਾਬਕ ਗਾਂਦਰਬਲ ਅਤੇ ਕੰਗਨ ਦੀਆਂ ਪਹਾੜੀਆਂ 'ਚ ਅਤਿਵਾਦੀਆਂ ਦੇ ਛਿਪੇ ਹੋਣ ਦੀ ਖ਼ਬਰ ਹੈ। ਸੂਤਰਾਂ ਦੇ ਮੁਤਾਬਕ ਜੈਸ਼-ਦੇ ਅਤਿਵਾਦੀ ਅਮਰਨਾਥ ਯਾਤਰਾ 'ਤੇ ਹਮਲਾ ਕਰ ਸਕਦੇ ਹਨ। ਬਾਲਟਾਲ ਰੂਟ ਤੋਂ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। 

ਦੱਸ ਦਈਏ ਕਿ 1 ਜੁਲਾਈ ਤੋਂ ਬਾਬਾ ਬਰਫ਼ਾਨੀ ਦੀ ਅਮਰਨਾਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ 15 ਅਗਸਤ ਸ਼ਾਵਣ ਪੂਰਨਮਾਸ਼ੀ ਤੱਕ ਚੱਲੇਗੀ। ਹਾਲ ਹੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋ ਦਿਨਾਂ ਕਸ਼ਮੀਰ ਦੌਰਾ ਕੀਤਾ ਸੀ ਅਤੇ ਯਾਤਰਾ ਦੀ ਸੁਰੱਖਿਆ ਵਿਵਸਥਾ ਦਾ ਪੂਰਾ ਜ਼ਾਇਜਾ ਲਿਆ ਸੀ। ਉਨ੍ਹਾਂ ਨੇ ਸੁਰੱਖਿਆ ਅਧਿਕਾਰੀਆਂ ਨੂੰ ਕੜੇ ਨਿਰਦੇਸ਼ ਜਾਰੀ ਕੀਤੇ ਹਨ ਕਿ ਮੁਸਾਫਰਾਂ ਦੀ ਸੁਰੱਖਿਆ ਵਿਚ ਕਸਰ ਬਰਦਾਸ਼ਤ ਨਹੀਂ ਹੋਵੇਗੀ।

ਸ਼ਾਹ ਨੇ ਦਿੱਤਾ ਚੌਕਸੀ ਕਦਮ ਚੁੱਕਣ ਦੇ ਨਿਰਦੇਸ਼
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਹੀ ਆਉਣ ਵਾਲੀ ਅਮਰਨਾਥ ਯਾਤਰਾ ਲਈ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੰਤੁਸ਼ਟੀ ਦੇ ਭਾਵ ਵਿਰੁੱਧ ਅਧਿਕਾਰੀਆਂ ਨੂੰ ਚਿਤਾਵਨੀ ਅਤੇ ਤੀਰਥ ਯਾਤਰੀਆਂ ਲਈ ਮਨੁੱਖੀ ਸੰਚਾਲਨ ਪ੍ਰਕਿਰਿਆ (ਐੱਸ.ਪੀ.ਓ.) ਨੂੰ ਸਖਤਾਈ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਗ੍ਰਹਿ ਮੰਤਰੀ ਦੀ ਅਗਵਾਈ 'ਚ ਹੋਈ ਸਮੀਖਿਆ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅੰਦਰੂਨੀ ਸੁਰੱਖਿਆ ਦੇ ਵਿਸ਼ੇਸ਼ ਸਕੱਤਰ ਏ.ਪੀ. ਮਾਹੇਸ਼ਵਰੀ ਨੇ ਕਿਹਾ ਕਿ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਪੂਰੀ ਯਾਤਰਾ ਦੌਰਾਨ ਸੁਰੱਖਿਆ ਫੋਰਸਾਂ ਜਾਂ ਡਿਊਟੀ ਸਟਾਫ਼ ਵਲੋਂ ਕਦੇ ਵੀ ਸੰਤੁਸ਼ਟੀ ਦਾ ਭਾਵ ਨਹੀਂ ਆਉਣਾ ਚਾਹੀਦਾ।

ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ
ਉਨ੍ਹਾਂ ਨੇ ਕਿਹਾ ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਐੱਸ.ਪੀ.ਓ. ਦੀ ਸਖਤੀ ਨਾਲ ਪਾਲਣਾ ਯਕੀਨੀ ਕੀਤੀ ਜਾਣੀ ਚਾਹੀਦੀ ਹੈ। ਸੀਨੀਅਰ ਅਧਿਕਾਰੀਆਂ ਨੂੰ ਵਿਅਕਤੀਗਤ ਰੂਪ ਨਾਲ ਇੰਤਜ਼ਾਮਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਮਾਹੇਸ਼ਵਰੀ ਨੇ ਕਿਹਾ ਸ਼ਾਹ ਨੇ ਹਿੰਸਾ ਮੁਕਤ ਯਾਤਰਾ ਯਕੀਨੀ ਕਰਨ ਲਈ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਪੂਰੀ ਤਰ੍ਹਾਂ ਸਾਵਧਾਨ ਰਹਿਣ ਅਤੇ ਸਾਰੇ ਚੌਕਸੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਮੰਤਰੀ ਨੇ ਕਾਫ਼ਲੇ ਦੀ ਆਵਾਜਾਈ ਲਈ ਮਨੁੱਖੀ ਸੰਚਾਲਨ ਪ੍ਰਕਿਰਿਆ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਅਤੇ ਖਾਸ ਕਰ ਕੇ ਕਾਫ਼ਲਿਆਂ ਨੂੰ ਸਮੇਂ 'ਤੇ ਰਵਾਨਾ ਕਰਨ 'ਤੇ ਜ਼ੋਰ ਦਿੱਤਾ।