IBPS ਬੈਂਕ PO ਪ੍ਰੀਖਿਆ ਨੋਟੀਫਿਕੇਸ਼ਨ ਹੋਇਆ ਜਾਰੀ, 4336 PO ਅਹੁਦਿਆਂ 'ਤੇ ਹੋਵੇਗੀ ਭਰਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਲੈਕਸ਼ਨ ( IBPS PO 2019) ਲਈ ਭਰਤੀ ਜ਼ਲ‍ਦ ਸ਼ੁਰੂ ਕਰੇਗਾ।

IBPS PO recruitment 2019

ਨਵੀਂ ਦਿੱਲੀ : ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਲੈਕਸ਼ਨ ( IBPS PO 2019) ਲਈ ਭਰਤੀ ਜ਼ਲ‍ਦ ਸ਼ੁਰੂ ਕਰੇਗਾ। ਇਸਦਾ ਨੋਟੀਫਿਕੇਸ਼ਨ 9 ਅਗਸ‍ਤ ਤੱਕ ਜਾਰੀ ਹੋ ਸਕਦਾ ਹੈ। ਇਸ ਲਈ ਪ੍ਰੀਖਿਆਵਾਂ 12,13,19 ਅਤੇ 20 ਅਕ‍ਤੂਬਰ ਨੂੰ ਹੋ ਸਕਦੀਆਂ ਹਨ,  IBPS ਹਰ ਸਾਲ ਅਜਿਹੀ ਪਰੀਖਿਆ ਲੈਂਦਾ ਹੈ। ਬੀਤੇ ਸਾਲ ਅਕ‍ਤੂਬਰ ਅਤੇ ਨਵੰਬਰ 'ਚ ਪ੍ਰੀਖਿਆ ਹੋਈ ਸੀ।  ਇਸ ਵਾਰ ਵੀ ਇਹੀ ਸ਼ੀਡਿਊਲ ਹੋ ਸਕਦਾ ਹੈ।

ਇਸ ਪ੍ਰੀਖਿਆ 'ਚ ਅਪ‍ਲਾਈ ਕਰਨ ਲਈ ਗ੍ਰੇਜੂਏਟ ਹੋਣਾ ਜਰੂਰੀ ਹੈ। 30 ਸਾਲ ਤੱਕ ਦੇ ਬਿਨੈਕਾਰ ਅਪ‍ਲਾਈ ਕਰ ਸਕਦੇ ਹਨ।ਇਸ ਵਿੱਚ ਕੋਟੇ ਵਾਲੇ ਵਿਦਿਆਰਥੀਆਂ ਨੂੰ ਅਪ‍ਲਾਈ ਕਰਨ ਦੀ ਉਮਰ 'ਚ ਛੋਟ ਦਿੱਤੀ ਗਈ ਹੈ। ਬਿਨੈਕਾਰ ਦੀ ਸਿਲੈਕ‍ਸ਼ਨ ਇੰਟਰਵ‍ਿਊ ਨਾਲ ਹੋਵੇਗੀ। ਅਪ‍ਲਾਈ ਕਰਨ ਦੀ ਪੂਰੀ ਜਾਣਕਾਰੀ www . ibps . in 'ਤੇ ਦਿੱਤੀ ਹੈ। ਇਸ ਤੋਂ ਪਹਿਲਾਂ IBPS ਨੇ RRB 'ਚ PO ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਕੱਢਿਆ ਸੀ।

ਇਸ ਪ੍ਰੀਖਿਆ ਦੇ ਜ਼ਰੀਏ ਕਰੀਬ 8400 ਅਫ਼ਸਰ ਅਸਿਸਟੈਂਟ ਅਤੇ ਸਕੇਲ 1,2,3 ਲਈ ਵੱਖ - ਵੱਖ ਪੋਸ‍ਟਾਂ 'ਤੇ ਸਿਲੈਕਸ਼ਨ ਹੋਵੇਗੀ। ਦੱਸ ਦਈਏ ਕਿ ਆਫਿਸ ਅਸਿਸਟੈਂਟ ਦਾ ਮਤਲਬ ਕਲਰਕ ਹੈ ਅਤੇ ਸਕੇਲ 1 ਦਾ ਮਤਲੱਬ PO (ਪ੍ਰੋਬੇਸ਼ਨਰੀ ਅਫ਼ਸਰ)  ਹੈ। ਸਕੇਲ 2 ਤੇ 3 ਸਪੈਸ਼ਲਿਸਟ ਅਫ਼ਸਰ ਲਈ ਹੈ। ਸਾਰੇ ਅਹੁਦਿਆਂ ਲਈ ਸਿਲੈਕਸ਼ਨ IBPS  ਦੇ ਵੱਲੋਂ ਕੀਤੀ ਜਾ ਰਹੀ ਹੈ।

ਕਦੋਂ ਹੋਵੇਗੀ ਪ੍ਰੀਖਿਆ ? 
RRB PO ਲਈ ਪ੍ਰੀਖਿਆ 3, 4 ਅਤੇ 11 ਅਗਸਤ 2019 ਨੂੰ ਹੋਵੇਗੀ। RRB Clerk ( ਆਫਿਸ ਅਸਿਸਟੈਂਟ) ਲਈ ਪ੍ਰੀਖਿਆ 17 ,18 ਅਤੇ 25 ਅਗਸਤ ਨੂੰ ਹੋਵੇਗੀ। ਸਕੇਲ ਦੋ ਤੇ ਤਿੰਨ ਲਈ ਇੰਟਰਵਊ ਦੇ ਆਧਾਰ 'ਤੇ ਸਿਲੈਕਸ਼ਨ ਹੋਵੇਗੀ।