ਗ੍ਰੈਜੂਏਟ ਲਈ 2189 ਆਹੁਦਿਆਂ 'ਤੇ ਨਿਕਲੀਆਂ ਭਰਤੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ ਇਸ ਸਬੰਧੀ ਪੂਰੀ ਜਾਣਕਾਰੀ

EPFO recruitment 2019 for 2189 posts of social security assistant

ਨਵੀਂ ਦਿੱਲੀ: ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ ਨੇ ਸੋਸ਼ਲ ਸੁਰੱਖਿਆ ਸਹਾਇਕ ਦੇ 2189 ਆਹੁਦਿਆਂ ਤੇ ਭਰਤੀ ਲਈ ਅਰਜ਼ੀਆਂ ਨਿਕਲੀਆਂ ਹਨ। ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਇਹ ਵਧੀਆ ਮੌਕਾ ਹੈ। ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ ਹਰ ਰਾਜ ਵਿਚ ਭਰਤੀਆਂ ਕਰੇਗਾ। ਇਹਨਾਂ ਆਹੁਦਿਆਂ 'ਤੇ ਅਰਜ਼ੀ ਦੀ ਪ੍ਰਤੀਕਿਰਿਆ ਚਲ ਰਹੀ ਹੈ। ਅਪਲਾਈ ਕਰਨ ਦੀ ਆਖਰੀ ਤਰੀਕ 21 ਜੁਲਾਈ 2019 ਹੈ।

ਅਪਲਾਈ ਕਰਨ ਲਈ ਗ੍ਰੈਜੂਏਟ ਹੋਣ ਲਾਜ਼ਮੀ ਹੈ। ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ ਹਰ ਰਾਜ ਵਿਚ ਭਰਤੀਆਂ ਕਰੇਗਾ। ਇਸ ਸਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ। ਅਹੁਦੇ ਦਾ ਨਾਮ ਸੋਸ਼ਲ ਸੁਰੱਖਿਆ ਸਹਾਇਕ। ਕੁੱਲ ਆਹੁਦੇ 2189 ਹਨ। ਇਹਨਾਂ ਆਹੁਦਿਆਂ ਲਈ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਉਮੀਦਵਾਰ ਦੀ ਟਾਈਪਿੰਗ ਸਪੀਡ 5000 ਅਲਫ਼ਾਬੇਟ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ।

ਉਮੀਦਵਾਰ ਦੀ ਉਮਰ ਘਟ ਤੋਂ ਘਟ 18 ਅਤੇ ਵਧ ਤੋਂ ਵਧ 27 ਸਾਲ ਹੋਣੀ ਚਾਹੀਦੀ ਹੈ। ਇਸ ਦੀ ਤਨਖ਼ਾਹ 25 ਹਜ਼ਾਰ ਰੁਪਏ ਹੋਵੇਗੀ। ਅਰਜ਼ੀ ਲਈ ਫ਼ੀਸ ਜਰਨਲ ਲਈ 500 ਰੁਪਏ ਹੋਵੇਗੀ ਅਤੇ ਐਸਸੀ, ਐਸਟੀ, ਪੀਡਬਲਯੂਬੀਡੀ ਲਈ 250 ਰੁਪਏ ਹੋਵੇਗੀ। ਉਮੀਦਵਾਰ ਦੀ ਚੋਣ ਪ੍ਰੀ ਪ੍ਰੀਖਿਆ, ਮੇਨਸ ਪ੍ਰੀਖਿਆ ਅਤੇ ਸਕਿੱਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਇੱਛੁਕ ਲੋਕ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਦੀ ਮਦਦ ਨਾਲ ਆਨਲਾਈਨ ਅਪਲਾਈ ਕਰ ਸਕਦੇ ਹਨ।

https://ibpsonline.ibps.in/epfssaojun19/