15 ਅਗਸਤ ਨੂੰ ਦੇਸ਼ ਵਾਸੀਆਂ ਨੂੰ ਵਿਸ਼ੇਸ ਤੋਹਫ਼ਾ ਦੇਣਗੇ ਪੀਐਮ ਮੋਦੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਦੇਸ਼ ਨੂੰ ਵੱਡਾ ਤੋਹਫਾ ਦੇ ਸਕਦੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪੀਐਮ ਮੋਦੀ 15 ਅਗਸਤ ਨੂੰ ਰਾਸ਼ਟਰੀ ਡਿਜੀਟਲ.........

PM Modi

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਦੇਸ਼ ਨੂੰ ਵੱਡਾ ਤੋਹਫਾ ਦੇ ਸਕਦੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪੀਐਮ ਮੋਦੀ 15 ਅਗਸਤ ਨੂੰ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (NDHM) ਦੀ ਘੋਸ਼ਣਾ ਕਰ ਸਕਦੇ ਹਨ। NDHM ਦੇ ਤਹਿਤ ਦੇਸ਼ ਦੇ ਹਰੇਕ ਨਾਗਰਿਕ ਲਈ ਇੱਕ ਨਿੱਜੀ ਸਿਹਤ ਆਈਡੀ ਬਣਾਈ ਜਾਵੇਗੀ। ਹਰ ਨਾਗਰਿਕ ਦਾ ਸਿਹਤ ਰਿਕਾਰਡ ਡਿਜੀਟਾਈਜ ਕੀਤਾ ਜਾਵੇਗਾ ਅਤੇ ਇਸ ਵਿਚ ਡਾਕਟਰਾਂ ਦੀ ਰਜਿਸਟਰੀ ਅਤੇ ਸਿਹਤ ਸਹੂਲਤ ਵੀ ਹੋਵੇਗੀ। ਸਰਕਾਰੀ ਸੂਤਰਾਂ ਅਨੁਸਾਰ ਇਸ ਯੋਜਨਾ ਦੇ ਪ੍ਰਸਤਾਵ ਨੂੰ ਮੰਤਰੀ ਮੰਡਲ ਤੋਂ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ ਅਤੇ ਅੰਤਮ ਮਨਜ਼ੂਰੀ ਇਸ ਹਫਤੇ ਦੇ ਅੰਤ ਤੱਕ ਮਿਲ ਸਕਦੀ ਹੈ।

4 ਵਿਸ਼ੇਸ਼ਤਾਵਾਂ ਦੇ ਨਾਲ ਲਾਂਚ ਕੀਤਾ ਜਾਵੇਗਾ ਯੋਜਨਾ 
-  ਇਹ ਸਕੀਮ ਚਾਰ ਵਿਸ਼ੇਸ਼ਤਾਵਾਂ ਦੇ ਨਾਲ ਲਾਂਚ ਕੀਤੀ ਜਾਏਗੀ.
-  ਸਿਹਤ ID
-  ਨਿੱਜੀ ਸਿਹਤ ਦੇ ਰਿਕਾਰਡ
-  ਡਿਜੀ ਡਾਕਟਰ
-  ਸਿਹਤ ਸਹੂਲਤ ਰਜਿਸਟਰੀ
-  ਇਸ ਯੋਜਨਾ ਵਿਚ ਈ-ਫਾਰਮੇਸੀ ਅਤੇ ਟੈਲੀਮੇਡੀਸਾਈਨ ਸੇਵਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਦੇ ਲਈ ਦਿਸ਼ਾ ਨਿਰਦੇਸ਼ ਬਣਾਏ ਜਾ ਰਹੇ ਹਨ।

ਆਪਣੀ ਮਰਜੀ ਨਾਲ ਸ਼ਾਮਲ ਹੋ ਸਕਦੇ ਹਨ ਲੋਕ- ਦੇਸ਼ ਦਾ ਕੋਈ ਵੀ ਨਾਗਰਿਕ ਇਸ ਐਪ ਵਿਚ ਸ਼ਾਮਲ ਹੋ ਸਕਦਾ ਹੈ, ਕਿਸੇ ‘ਤੇ ਵੀ ਦਬਾਅ ਨਹੀਂ ਪਾਇਆ ਜਾਵੇਗਾ। ਸਿਹਤ ਦੇ ਰਿਕਾਰਡ ਸਬੰਧਤ ਵਿਅਕਤੀ ਦੀ ਮਨਜ਼ੂਰੀ ਤੋਂ ਬਾਅਦ ਹੀ ਸਾਂਝੇ ਕੀਤੇ ਜਾਣਗੇ। ਇਸੇ ਤਰ੍ਹਾਂ ਹਸਪਤਾਲਾਂ ਅਤੇ ਡਾਕਟਰਾਂ ਨੂੰ ਇਸ ਐਪ ਲਈ ਵੇਰਵੇ ਪ੍ਰਦਾਨ ਕਰਨਾ ਵਿਕਲਪਿਕ ਹੋਵੇਗਾ। ਯਾਨੀ, ਜੇ ਉਹ ਚਾਹੁਣ ਤਾਂ ਸ਼ਾਮਲ ਹੋ ਜਾਣਗੇ।

ਯੋਜਨਾ ਦਾ ਟੀਚਾ- ਨੈਸ਼ਨਲ ਹੈਲਥ ਅਥਾਰਟੀ ਦੇ ਮੁੱਖ ਕਾਰਜਕਾਰੀ ਇੰਦੂ ਭੂਸ਼ਣ ਨੇ ਕਿਹਾ ਕਿ NDHM ਦੇ ਲਾਗੂ ਹੋਣ ਨਾਲ ਸਿਹਤ ਸੇਵਾਵਾਂ ਵਿਚ ਸਮਰੱਥਾ ਅਤੇ ਪਾਰਦਰਸ਼ਤਾ ਵਧੇਗੀ। ਇਸ ਯੋਜਨਾ ਦੇ ਨਾਲ, ਭਾਰਤ ਸੰਯੁਕਤ ਰਾਸ਼ਟਰ ਗਲੋਬਲ ਹੈਲਥ ਕਵਰੇਜ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਵੀ ਤੇਜ਼ੀ ਨਾਲ ਅੱਗੇ ਵਧੇਗਾ।
-  ਇਕ ਡਿਜੀਟਲ ਹੈਲਥ ਸਿਸਟਮ ਬਣਾਉਣਾ ਅਤੇ ਹੈਲਥ ਡੈਟਾ ਦਾ ਪ੍ਰਬੰਧਨ ਕਰਨਾ।
-  ਸਿਹਤ ਡਾਟਾ ਇਕੱਤਰ ਕਰਨ ਦੀ ਗੁਣਵੱਤਾ ਅਤੇ ਪ੍ਰਸਾਰ ਨੂੰ ਵਧਾਉਣਾ।
-  ਇਕ ਪਲੇਟਫਾਰਮ ਬਣਾਉਣਾ ਜਿੱਥੇ ਸਿਹਤ ਸੰਭਾਲ ਡੇਟਾ ਦੀ ਆਪਸੀ ਉਪਲਬਧਤਾ ਹੋਵੇ।
-  ਸਾਰੇ ਦੇਸ਼ ਲਈ ਤੁਰੰਤ ਅਤੇ ਸਹੀ ਸਿਹਤ ਰਜਿਸਟਰੀ।

ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਨੂੰ ਲਾਗੂ ਕਰਨ ਵਾਲੀ NHA ਨੇ ਐਪ ਅਤੇ ਵੈੱਬਸਾਈਟ ਨੂੰ ਤਿਆਰ ਕੀਤਾ ਹੈ। ਇਸ ਯੋਜਨਾ ਨੂੰ ਸਿਹਤ ਸੰਭਾਲ ਖੇਤਰ ਵਿਚ ਆਯੁਸ਼ਮਾਨ ਭਰਤ ਤੋਂ ਬਾਅਦ ਇਸ ਨੂੰ ਇਕ ਵੱਡੀ ਸਕੀਮ ਦੇ ਰੂਪ ਵਿਚ ਵੇਖੀਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।