ਗੋਆ ਦੇ ਨਿਜੀ ਦੌਰੇ ’ਤੇ ਪਹੁੰਚੇ ਰਾਹੁਲ ਗਾਂਧੀ, ਰਾਤ ਦੇ ਖਾਣੇ ’ਤੇ ਵਿਧਾਇਕਾਂ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਵਾਗਤ ਲਈ ਹਵਾਈ ਅੱਡੇ ਦੇ ਬਾਹਰ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਪਹੁੰਚੇ

Rahul Gandhi (File Photo)



ਪਣਜੀ: ਕਾਂਗਰਸ ਆਗੂ ਰਾਹੁਲ ਗਾਂਧੀ ਬੁਧਵਾਰ ਰਾਤ ਨਿਜੀ ਦੌਰੇ 'ਤੇ ਗੋਆ ਪਹੁੰਚੇ। ਪਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਰਾਹੁਲ ਕਰੀਬ 11 ਵਜੇ ਇਥੇ ਪਹੁੰਚੇ। ਬਾਅਦ ਵਿਚ ਉਨ੍ਹਾਂ ਨੇ ਸੂਬੇ ਦੇ ਪਾਰਟੀ ਵਿਧਾਇਕਾਂ ਨਾਲ ਰਾਤ ਦਾ ਖਾਣਾ ਖਾਧਾ। 40 ਮੈਂਬਰੀ ਗੋਆ ਵਿਧਾਨ ਸਭਾ ਵਿਚ ਕਾਂਗਰਸ ਦੇ ਤਿੰਨ ਵਿਧਾਇਕ ਹਨ।

ਇਹ ਵੀ ਪੜ੍ਹੋ: ਅੰਡੇਮਾਨ ਦੀਪ ਸਮੂਹ ਵਿਚ 4.3 ਤੀਬਰਤਾ ਦਾ ਭੂਚਾਲ 

ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦਸਿਆ ਕਿ ਰਾਹੁਲ ਗਾਂਧੀ ਬੁਧਵਾਰ ਰਾਤ ਗੋਆ ਦੇ ਦਾਬੋਲਿਮ ਹਵਾਈ ਅੱਡੇ 'ਤੇ ਪਹੁੰਚੇ। ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ ਦੇ ਬਾਹਰ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।

ਇਹ ਵੀ ਪੜ੍ਹੋ: ਸਕੂਲ ਆਫ਼ ਐਮੀਨੈਂਸ ਦੀਆਂ ਕਲਾਸਾਂ ਸ਼ੁਰੂ ਹੋਣ ਤੋਂ ਡੇਢ ਮਹੀਨੇ ਬਾਅਦ ਵੀ ਨਹੀਂ ਹੋ ਸਕਿਆ ਵਿਦਿਆਰਥੀਆਂ ਲਈ ਆਵਾਜਾਈ ਦਾ ਪ੍ਰਬੰਧ

ਜਿਵੇਂ ਹੀ ਕਾਂਗਰਸ ਆਗੂ ਏਅਰਪੋਰਟ ਤੋਂ ਬਾਹਰ ਆਏ ਤਾਂ ਵਰਕਰਾਂ ਨੇ ਉਨ੍ਹਾਂ ਦੇ ਸਵਾਗਤ ਲਈ ‘ਰਾਹੁਲ ਗਾਂਧੀ ਜ਼ਿੰਦਾਬਾਦ’, ‘ਰਾਹੁਲ ਗਾਂਧੀ ਭਾਰਤ ਜੋੜੋ’ ਦੇ ਨਾਅਰੇ ਲਾਏ। ਬਾਅਦ ਵਿਚ ਕਾਂਗਰਸੀ ਆਗੂ ਰਾਜਧਾਨੀ ਪਣਜੀ ਨੇੜੇ ਇਕ ਹੋਟਲ ਵਿਚ ਚਲੇ ਗਏ। ਪਾਰਟੀ ਦੇ ਇਕ ਆਗੂ ਨੇ ਕਿਹਾ ਕਿ ਰਾਹੁਲ ਨੇ ਸੂਬੇ ਦੇ ਕਾਂਗਰਸ ਵਿਧਾਇਕਾਂ ਨਾਲ ਦੇਰ ਰਾਤ ਦਾ ਖਾਣਾ ਖਾਧਾ। ਇਸ ਦੇ ਨਾਲ ਹੀ ਗੋਆ ਕਾਂਗਰਸ ਦੇ ਵਿਧਾਇਕ ਕਾਰਲੋਸ ਫਰੇਰਾ ਨੇ ਦਸਿਆ ਕਿ ਉਹ ਅੱਜ ਬਾਅਦ ਦੁਪਹਿਰ ਵਾਪਸ ਦਿੱਲੀ ਚਲੇ ਜਾਣਗੇ।