ਲੋਕ ਸਭਾ ‘ਚ ਨਹੀਂ ਪਹੁੰਚੇ ਸਪੀਕਰ ਓਮ ਬਿਰਲਾ; ਅਧੀਰ ਰੰਜਨ ਚੌਧਰੀ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਸਦਨ ’ਚ ਦੇਖਣਾ ਚਾਹੁੰਦੇ ਹਾਂ ’
ਮਨੀਪੁਰ ਮੁੱਦੇ ‘ਤੇ ਲਗਾਤਾਰ ਹੋ ਰਹੇ ਹੰਗਾਮੇ ਤੋਂ ਨਾਖੁਸ਼ ਹਨ ਓਮ ਬਿਰਲਾ
ਨਵੀਂ ਦਿੱਲੀ: ਮਾਨਸੂਨ ਇਜਲਾਸ ਦੌਰਾਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਤੋਂ ਲੋਕ ਸਭਾ ‘ਚ ਮਨੀਪੁਰ ਮੁੱਦੇ ‘ਤੇ ਲਗਾਤਾਰ ਹੋ ਰਹੇ ਹੰਗਾਮੇ ਤੋਂ ਨਾਖੁਸ਼ ਲੋਕ ਸਭਾ ਸਪੀਕਰ ਓਮ ਬਿਰਲਾ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਸਦਨ ਦੀ ਕਾਰਵਾਈ ‘ਚ ਸ਼ਾਮਲ ਨਹੀਂ ਹੋਏ। ਇਸ ਦੇ ਚਲਦਿਆਂ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਉਨ੍ਹਾਂ ਨੂੰ ਅਪਣੀ ਚੇਅਰ ’ਤੇ ਆਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦੱਬੇ ਮਾਂ-ਪੁੱਤ
ਜਦੋਂ ਲੋਕ ਸਭਾ ਦੀ ਬੈਠਕ ਸ਼ੁਰੂ ਹੋਈ ਤਾਂ ਸਦਨ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਪ੍ਰਧਾਨਗੀ ਸਪੀਕਰ ਰਾਜੇਂਦਰ ਅਗਰਵਾਲ ਨੂੰ ਕਿਹਾ ਕਿ ਮੈਂਬਰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕੁਰਸੀ 'ਤੇ ਦੇਖਣਾ ਚਾਹੁੰਦੇ ਹਨ। ਚੌਧਰੀ ਨੇ ਕਿਹਾ, “ਸਪੀਕਰ ਸਾਡੇ ਸਰਪ੍ਰਸਤ ਹਨ। ਅਸੀਂ ਅਪਣੀ ਗੱਲ ਉਨ੍ਹਾਂ ਦੇ ਸਾਹਮਣੇ ਰੱਖ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਬੈਂਚ 'ਤੇ ਦੇਖਣਾ ਚਾਹੁੰਦੇ ਹਾਂ।''
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦੱਬੇ ਮਾਂ-ਪੁੱਤ
ਕਾਂਗਰਸ ਆਗੂ ਨੇ ਕਿਹਾ, ''ਸਰ, ਕ੍ਰਿਪਾ ਕਰਕੇ ਲੋਕ ਸਭਾ ਸਪੀਕਰ ਨੂੰ ਕੁਰਸੀ 'ਤੇ ਵਾਪਸ ਆਉਣ ਦੀ ਬੇਨਤੀ ਕਰੋ। ਜੋ ਵੀ ਮਤਭੇਦ ਹਨ, ਅਸੀਂ ਉਨ੍ਹਾਂ ਨੂੰ ਸੁਲਝਾ ਲਵਾਂਗੇ”। ਇਸ 'ਤੇ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਲੋਕ ਸਭਾ ਦੇ ਸਪੀਕਰ ਤਕ ਪਹੁੰਚਾ ਦਿਤੀ ਜਾਵੇਗੀ।
ਇਹ ਵੀ ਪੜ੍ਹੋ: ਮੈਕਸੀਕੋ 'ਚ ਟਰੇਨ ਅਤੇ ਬੱਸ ਦੀ ਟੱਕਰ, 7 ਦੀ ਮੌਤ, 17 ਜ਼ਖਮੀ
ਮਨੀਪੁਰ ਮੁੱਦੇ 'ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਚੌਧਰੀ ਦੇ ਨਾਲ ਕਾਂਗਰਸ ਆਗੂ ਗੌਰਵ ਗੋਗੋਈ, ਆਰ.ਐਸ.ਪੀ. ਸੰਸਦ ਐਨਕੇ ਪ੍ਰੇਮਚੰਦਰਨ, ਤ੍ਰਿਣਮੂਲ ਕਾਂਗਰਸ ਆਗੂ ਸੌਗਾਤਾ ਰਾਏ, ਐਨ.ਸੀ.ਪੀ. ਆਗੂ ਸੁਪ੍ਰੀਆ ਸੁਲੇ, ਡੀ.ਐਮ.ਕੇ. ਸੰਸਦ ਕਨੀਮੋਝੀ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਸਪੀਕਰ ਨਾਲ ਉਨ੍ਹਾਂ ਦੇ ਚੈਂਬਰ ਵਿਚ ਮੁਲਾਕਾਤ ਕੀਤੀ ਅਤੇ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਣ ਵਿਚ ਸਹਿਯੋਗ ਦਾ ਭਰੋਸਾ ਦਿਤਾ।
ਇਹ ਵੀ ਪੜ੍ਹੋ: ਵਟਸਐਪ ਨੇ ਜੂਨ 'ਚ ਭਾਰਤ 'ਚ ਬੰਦ ਕੀਤੇ 66 ਲੱਖ ਤੋਂ ਵੱਧ ਖਾਤੇ, ਜਾਣੋ ਕਾਰਨ
ਦੱਸ ਦੇਈਏ ਕਿ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਮਨੀਪੁਰ ਮੁੱਦੇ 'ਤੇ ਲੋਕ ਸਭਾ 'ਚ ਲਗਾਤਾਰ ਹੰਗਾਮੇ ਅਤੇ ਕੰਮਕਾਜ 'ਚ ਵਿਘਨ ਤੋਂ ਲੋਕ ਸਭਾ ਸਪੀਕਰ ਓਮ ਬਿਰਲਾ ਨਾਖੁਸ਼ ਨਜ਼ਰ ਆ ਰਹੇ ਹਨ ਅਤੇ ਬੁਧਵਾਰ ਨੂੰ ਸੰਸਦ ਭਵਨ 'ਚ ਮੌਜੂਦ ਹੋਣ ਦੇ ਬਾਵਜੂਦ ਸਦਨ 'ਚ ਆ ਕੇ ਕਾਰਵਾਈ ਦਾ ਸੰਚਾਲਨ ਨਹੀਂ ਕੀਤਾ। ਵੀਰਵਾਰ ਨੂੰ ਵੀ ਉਹ ਕਾਰਵਾਈ ਸ਼ੁਰੂ ਹੋਣ ਸਮੇਂ ਚੇਅਰ 'ਤੇ ਨਹੀਂ ਆਏ।