42 ਸਾਲਾਂ ਤੋਂ ਬਣਦੀ ਆ ਰਹੀ ਨਹਿਰ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਦਘਾਟਨ ਮਗਰੋਂ 24 ਘੰਟਿਆਂ ’ਚ ਟੁੱਟੀ ਕੰਧ

Jharkhand Canal That Took 42 Years To Make Collapses Just 24 Hours After Opening

ਰਾਂਂਚੀ: ਝਾਰਖੰਡ ਸਿੰਚਾਈ ਪਰਿਯੋਜਨਾ ਤਹਿਤ ਬਣਾਈ ਕੋਨਾਲ ਨਹਿਰ ਨੂੰ ਬਣਾਉਣ ਵਿਚ ਜਿੱਥੇ 42 ਸਾਲ ਲੱਗ ਗਏ। ਉਹ ਨਹਿਰ ਮਹਿਜ਼ 24 ਘੰਟਿਆਂ ਵਿਚ ਹੀ ਪਾਣੀ ਵਿਚ ਵਹਿ ਗਈ, ਜਿਸ ਨਹਿਰ ਵਿਚ ਭ੍ਰਿਸ਼ਟਾਚਾਰ ਦੀਆਂ ਇੱਟਾਂ ਲੱਗੀਆਂ ਹੋਣ,  ਆਖ਼ਰ ਉਸ ਦਾ ਹਸ਼ਰ ਤਾਂ ਇਹ ਹੋਣਾ ਹੀ ਸੀ। ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਹਾਲੇ ਇਕ ਦਿਨ ਪਹਿਲਾਂ ਦੁਪਹਿਰ ਵੇਲੇ ਇਸ ਨਹਿਰ ਦਾ ਉਦਘਾਟਨ ਕੀਤਾ ਸੀ। ਪਰ ਉਦਘਾਟਨ ਦੇ ਸਿਰਫ਼ 24 ਘੰਟਿਆਂ ਦੇ ਅੰਦਰ ਹੀ ਇਸ ਨਹਿਰ ਦੀ ਇਕ ਕੰਧ ਟੁੱਟ ਗਈ, ਜਿਸ ਨੇ ਕਿਸਾਨਾਂ ਦੀਆਂ ਫ਼ਸਲਾਂ ਵਿਚ ਤਬਾਹੀ ਮਚਾ ਦਿੱਤੀ।

ਸਰਕਾਰ ਨੇ ਇਸ ਨਹਿਰ ਨੂੰ ਬਣਾਉਣ ਲਈ ਲਗਭਗ 2200 ਕਰੋੜ ਰੁਪਏ ਖ਼ਰਚ ਕੀਤੇ ਸਨ। ਪਰ ਜਿਵੇਂ ਇਸ ਨਹਿਰ ਦੀ ਕੰਧ ਟੁੱਟੀ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਉਸ ਨੇ ਝੱਟ ਨਹਿਰ ਟੁੱਟਣ ਦਾ ਸਾਰਾ ਦੋਸ਼ ਚੂਹਿਆਂ ਸਿਰ ਮੜ੍ਹ ਦਿੱਤਾ।  ਨਹਿਰ ਵਿਚ ਪਏ ਪਾੜ ਨੇ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਤਬਾਹ ਕਰਕੇ ਰੱਖ ਦਿੱਤੀਆਂ। ਜਿਹੜੀ ਨਹਿਰ ਕਿਸਾਨਾਂ ਦੀ ਭਲਾਈ ਲਈ ਬਣਾਈ ਗਈ ਸੀ, ਭ੍ਰਿਸ਼ਟਾਚਾਰ ਦੀ ਵਜ੍ਹਾ ਨਾਲ ਉਹੀ ਨਹਿਰ ਕਿਸਾਨਾਂ ਲਈ ਸ਼ਰਾਪ ਬਣ ਗਈ।

ਦਰਅਸਲ ਕਰੀਬ 42 ਸਾਲ ਪਹਿਲਾਂ ਇਸ ਨਹਿਰ ਨੂੰ ਬਣਾਉਣ ਦੀ ਯੋਜਨਾ ਬਣਾਈ ਗਈ ਸੀ, ਜਿਸ ਦੀ ਕੁੱਲ ਲਾਗਤ ਉਸ ਸਮੇਂ 12 ਕਰੋੜ ਰੁਪਏ ਤੈਅ ਕੀਤੀ ਗਈ ਸੀ। ਪਰ ਨਹਿਰ ਬਣਦੇ-ਬਣਦੇ ਉਸ ਦੀ ਲਾਗਤ ਵਧ ਕੇ 2176 ਕਰੋੜ ਤਕ ਪਹੁੰਚ ਗਈ, ਪਰ ਜਦੋਂ ਨਹਿਰ ਬਣ ਕੇ ਤਿਆਰ ਹੋ ਗਈ ਤਾਂ 24 ਘੰਟਿਆਂ ਵਿਚ ਨਹਿਰ ਟੁੱਟਣ ਨਾਲ ਨੇਤਾਵਾਂ ਵੱਲੋਂ ਕੀਤਾ ਗਿਆ ਭ੍ਰਿਸ਼ਟਾਚਾਰ ਖ਼ੁਦ ਬ ਖ਼ੁਦ ਸਾਹਮਣੇ ਆਇਆ ਗਿਆ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।