ਸਾਨੂੰ ਕਸ਼ਮੀਰ ਸਮੇਤ ਹਰ ਜਗ੍ਹਾ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ: ਤਾਲਿਬਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਾਲਿਬਾਨ ਨੇ ਕਿਹਾ ਕਿ ਇਸ ਦੀ ਕਿਸੇ ਵੀ ਦੇਸ਼ ਦੇ ਵਿਰੁੱਧ "ਹਥਿਆਰਬੰਦ ਕਾਰਵਾਈਆਂ" ਕਰਨ ਦੀ ਨੀਤੀ ਨਹੀਂ ਹੈ

We have right to raise our voice for Muslims in Kashmir, say Taliban

ਇਸਲਾਮਾਬਾਦ - ਤਾਲਿਬਾਨ ਦੇ ਸ਼ਾਸਨ ਥੱਲੇ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਭਾਰਤ ਦੇ ਵਿਰੁੱਧ ਅਤਿਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਕੀਤੇ ਜਾਣ ਦੇ ਸ਼ੱਕ ਦੇ ਵਿਚਕਾਰ ਸਮੂਹ ਨੇ ਕਿਹਾ ਹੈ ਕਿ ਉਸ ਨੂੰ ਕਸ਼ਮੀਰ ਸਮੇਤ ਹਰ ਜਗ੍ਹਾ ਮੁਸਲਮਾਨਾਂ ਦੇ ਪੱਖ ਵਿਚ ਬੋਲਣ ਦਾ ਅਧਿਕਾਰ ਹੈ। ਹਾਲਾਂਕਿ, ਉਸ ਨੇ ਕਿਹਾ ਕਿ ਇਸ ਦੀ ਕਿਸੇ ਵੀ ਦੇਸ਼ ਦੇ ਵਿਰੁੱਧ "ਹਥਿਆਰਬੰਦ ਕਾਰਵਾਈਆਂ" ਕਰਨ ਦੀ ਨੀਤੀ ਨਹੀਂ ਹੈ।

ਦੋਹਾ ਵਿਚ ਤਾਲਿਬਾਨ ਦੇ ਰਾਜਨੀਤਿਕ ਦਫ਼ਤਰ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਵੀਡੀਓ ਰਾਹੀਂ ਦਿੱਤੀ ਇੰਟਰਵਿਊ ਵਿਚ ਕਿਹਾ, “ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਅਤੇ ਕਹਾਂਗੇ ਕਿ ਮੁਸਲਮਾਨ ਤੁਹਾਡੇ ਆਪਣੇ ਲੋਕ ਹਨ, ਤੁਹਾਡੇ ਆਪਣੇ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਤੁਹਾਡੇ ਕਾਨੂੰਨ ਦੇ ਬਰਾਬਰ ਅਧਿਕਾਰ ਹਨ। 
ਸ਼ਾਹੀਨ ਨੇ ਕਿਹਾ ਕਿ ਮੁਸਲਮਾਨ ਹੋਣ ਦੇ ਨਾਤੇ ਇਹ ਸਮੂਹ ਦਾ ਅਧਿਕਾਰ ਹੈ ਕਿ ਉਹ ਕਸ਼ਮੀਰ ਅਤੇ ਕਿਸੇ ਹੋਰ ਦੇਸ਼ ਵਿਚ ਰਹਿਣ ਵਾਲੇ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰੇ। ਅਮਰੀਕਾ ਨਾਲ ਦੋਹਾ ਸਮਝੌਤੇ ਦੀਆਂ ਸ਼ਰਤਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ '' ਕਿਸੇ ਵੀ ਦੇਸ਼ ਦੇ ਵਿਰੁੱਧ ਹਥਿਆਰਬੰਦ ਕਾਰਵਾਈਆਂ ਦੀ ਕੋਈ ਨੀਤੀ ਨਹੀਂ ਹੈ। ''

ਇਹ ਵੀ ਪੜ੍ਹੋ -  ਨਿਊਜ਼ੀਲੈਂਡ: ਛੇ ਲੋਕਾਂ ’ਤੇ ਚਾਕੂ ਨਾਲ ਹਮਲਾ, ਹਮਲਾਵਰ ਢੇਰ, ਪੀਐਮ ਨੇ ਦੱਸਿਆ ‘ਅਤਿਵਾਦੀ ਹਮਲਾ’

ਕੁਝ ਦਿਨ ਪਹਿਲਾਂ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿਚ ਕਿਹਾ ਸੀ ਕਿ ਕਤਰ ਵਿਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਤਾਲਿਬਾਨ ਵੱਲੋਂ ਕੀਤੀ ਬੇਨਤੀ 'ਤੇ ਦੋਹਾ ਵਿਚ ਉਸ ਦੇ ਰਾਜਨੀਤਿਕ ਦਫ਼ਤਰ ਦੇ ਪ੍ਰਮੁੱਖ ਸ਼ੇਰ ਮੁਹੰਮਦ ਅੱਬਾਸ ਨਾਲ ਮੁਲਾਕਾਤ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਭਾਰਤ ਦੀਆਂ ਉਹਨਾਂ ਚਿੰਤਾਵਾਂ ਨੂੰ ਉਠਾਇਆ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਤਰ੍ਹਾਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅਤਿਵਾਦ ਲਈ ਨਹੀਂ ਵਰਤਿਆ ਜਾਣਾ ਚਾਹੀਦਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਹਫ਼ਤਾਵਾਰੀ ਬ੍ਰੀਫਿੰਗ ਵਿਚ ਕਿਹਾ '' ਸਾਡਾ ਧਿਆਨ ਇਸ ਗੱਲ 'ਤੇ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਕਿਸੇ ਵੀ ਤਰ੍ਹਾਂ ਦੇ ਅਤਿਵਾਦ ਲਈ ਨਹੀਂ ਹੋਣੀ ਚਾਹੀਦੀ ਅਤੇ ਤਾਲਿਬਾਨ ਨੂੰ ਮਾਨਤਾ ਦੇਣ ਦੀ ਸੰਭਾਵਨਾ ਬਾਰੇ ਅਜੇ ਕੁੱਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗੀ। 

ਇਹ ਵੀ ਪੜ੍ਹੋ -  ਬੀਮਾਰ ਹੋਣ ਕਾਰਨ ਟਿਊਸ਼ਨ ਨਹੀਂ ਗਿਆ ਨਬਾਲਿਗ, ਟਿਊਸ਼ਨ ਟੀਚਰ ਨੇ ਕੁੱਟ-ਕੁੱਟ ਦਿੱਤਾ ਮਾਰ

ਮਿੱਤਲ ਦੀ ਸਟੈਨਿਕਜ਼ਈ ਨਾਲ ਮੁਲਾਕਾਤ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿਚ ਬਾਗਚੀ ਨੇ ਕਿਹਾ ਸੀ, '' ਅਸੀਂ ਇਹ ਮੌਕਾ ਆਪਣੀ ਚਿੰਤਾਵਾਂ ਨੂੰ ਦੱਸਣ ਲਈ ਲਿਆ ਹੈ, ਚਾਹੇ ਇਹ ਲੋਕਾਂ ਨੂੰ ਅਫਗਾਨਿਸਤਾਨ 'ਚੋਂ ਕੱਢੇ ਜਾਣ ਨਾਲ ਸਬੰਧਿਤ ਹੋਵੇ ਜਾਂ ਅਤਿਵਾਦ ਨਾਲ ਸਬੰਧਤ ਹੋਵੇ। ਸਾਨੂੰ ਸਕਾਰਾਤਮਕ ਜਵਾਬ ਮਿਲਿਆ।