ਕਲਕੱਤਾ ਦੇ 'ਮੈਡੀਕਲ ਕਾਲਜ ਅਤੇ ਹਸਪਤਾਲ' ਵਿਚ ਲੱਗੀ ਭਿਆਨਕ ਅੱਗ, ਬਚਾਅ ਕਾਰਜ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਲਕੱਤਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਿਆਨਕ ਅੱਜ ਲੱਗ ਗਈ ਹੈ...

Fire Breaks

ਕਲਕੱਤਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਿਆਨਕ ਅੱਜ ਲੱਗ ਗਈ ਹੈ। ਅੱਗ ਹਸਪਤਾਲ ਦੇ ਫਾਰਮੇਸੀ ਵਿਭਾਗ ਵਿਚ ਲੱਗੀ ਹੈ। ਅੱਗ ਬਣਾਉਣ ਵਾਲੀਆਂ 10 ਗੱਡੀਆਂ ਅਤੇ ਕਲਕੱਤਾ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਸਾਰੇ ਮਰੀਜ ਸੁਰੱਖਿਅਤ ਦੱਸੇ ਜਾ ਰਹੇ ਨੇ। ਰਿਪੋਰਟ ਦੇ ਮੁਤਾਬਿਕ 250 ਤੋਂ ਜ਼ਿਆਦਾ ਮਰੀਜਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।

ਅੱਗ ਬਝਾਉਣ ਵਾਲੀਆਂ ਗੱਡੀਆਂ ਵੀ ਅੱਗ ਬਝਾਉਣ ਵਿਚ ਲੱਗੀਆਂ ਹੋਈਆਂ ਹਨ। ਹੁਣਂ ਤਕ ਕਿਸੀ ਵੀ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਆਈ ਹੈ। ਸੂਤਰਾਂ ਦੀ ਰਿਪੋਰਟ ਮੁਤਾਬਿਕ ਅੱਗ ਸਵੇਰੇ ਕਰੀਬ 8 ਵਜੇ ਲੱਗੀ। ਸਥਾਨਿਕ ਮੀਡੀਆ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਕੁਝ ਮਰੀਜਾਂ ਨੂੰ ਉਹਨਾਂ ਦੀ ਡ੍ਰਿਪ ਦੇ ਨਾਲ ਹਸਪਤਾਲ  ਦੀ ਇਮਾਰਤ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ।

ਜਦੋਂ ਕਿ ਕੁਝ ਨੂੰ ਹੋਰ ਬਲਾਕਾਂ ਵਿਚ ਭੇਜਿਆ ਜਾ ਰਿਹਾ ਹੈ।  ਕਲਕੱਤਾ ਮੈਡੀਕਲ ਕਾਲਜ ਸ਼ਹਿਰ ਦੇ ਸਭ ਤੋਂ ਪੁਰਾਣੇ ਹਸਪਤਾਲਾਂ ਵਿਚੋਂ ਇਕ ਹੈ। 1948 ਵਿਚ ਸਥਾਪਿਤ ਇਹ ਕਾਲਜ ਕਲਕੱਤਾ ਯੂਨੀਵਰਸਿਟੀ ਅਤੇ ਪ੍ਰੇਜੀਡੈਂਸੀ ਕਾਲਜ ਦੇ ਨਾਲ ਹੈ।