ਜਦੋਂ ਬਾਂਦਰ ਨੇ ਹਵਾ 'ਚ ਉਡਾਏ 57,000 ਰੁਪਏ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਂਕ 'ਚ ਪੈਸੇ ਜਮਾਂ ਕਰਵਾਉਣ ਆਏ ਸ਼ਖ਼ਸ ਨੂੰ ਬਾਂਦਰ ਨੇ ਪਾਇਆ ਵਕ਼ਤ

Monkey in Badaun snatched a bag full of notes

ਨਵੀਂ ਦਿੱਲੀ: ਸਹਸਵਾਨ ਕੋਤਵਾਲੀ ਖੇਤਰ ਵਿਖੇ ਕਚਹਿਰੀ ਵਿਚ ਮੰਗਲਵਾਰ ਨੂੰ ਉਸ ਵੇਲੇ ਅਫਰਾ-ਤਫਰੀ ਮਚ ਗਈ ਜਦੋਂ ਅਸਮਾਨ ਤੋਂ ਨੋਟਾਂ ਦੀ ਬਾਰਿਸ਼ ਹੋਣ ਲੱਗੀ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇਕ ਬਾਂਦਰ ਦਰੱਖਤ ਉਪਰ ਚੜ੍ਹ ਕੇ ਨੋਟ ਉਡਾ ਰਿਹਾ ਸੀ ਜਿਸ ਨੂੰ ਦੇਖ ਕੇ ਭੀੜ ਇਕੱਠੀ ਹੋ ਗਈ। ਦੱਸਣਯੋਗ ਹੈ ਕਿ ਕਚਹਿਰੀ ਵਿਚ ਇਕ ਵਕੀਲ ਅਤਰ ਸਿੰਘ 57 ਹਜ਼ਾਰ ਰੁਪਏ ਥੈਲੇ ਵਿਚ ਲੈਕੇ ਬੈਂਕ ਜਮ੍ਹਾਂ ਕਰਵਾਉਣ ਲਈ ਆਇਆ ਸੀ।

 

ਉਹ ਆਪਣੀ ਸੀਟ ਉਤੇ ਵਿਡ੍ਰਾਲ ਫਾਰਮ ਭਰ ਹੀ ਰਹੇ ਸਨ ਕਿ ਇਸ ਦੌਰਾਨ  ਇਕ ਬਾਂਦਰ ਖਾਣ ਦੀ ਚੀਜ਼ ਸਮਝ ਕੇ ਥੈਲੇ ਨੂੰ ਚੁੱਕ ਕੇ ਦਰੱਖਤ ਉਪਰ ਚੜ੍ਹ ਗਿਆ। ਅਤਰ ਸਿੰਘ ਨੂੰ ਇਸ ਗੱਲ ਦੀ ਭਿਣਕ ਵੀ ਨਾ ਲੱਗੀ। ਇਸ ਤੋਂ ਬਾਅਦ ਨੋਟਾਂ ਨੂੰ ਦੰਦਾਂ ਨਾਲ ਕੱਟ ਕੇ ਬਾਂਦਰ ਹੇਠਾਂ ਸੁੱਟਣ ਲੱਗਾ ਤਾਂ ਉਥੇ ਮੌਜੂਦ ਹਾਜ਼ਰ ਲੋਕਾਂ ਨੇ ਰੁਪਇਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ।

 

ਇਸ ਤੋਂ ਬਾਅਦ ਵਕੀਲਾਂ ਨੇ ਕਚਹਿਰੀ ਨੂੰ ਘੇਰ ਕੇ ਲੋਕਾਂ ਤੋਂ 51 ਹਜ਼ਾਰ ਰੁਪਏ ਤਾਂ ਵਸੂਲ ਲਏ ਪਰ ਇਸ ਵਿਚੋਂ ਕੁਝ ਨੋਟ ਫਟ ਵੀ ਗਏ।  ਹਾਲਾਂਕਿ ਬਾਅਦ ਵਿਚ ਬਾਂਦਰ 6500 ਰੁਪਏ ਲੈ ਕੇ ਫਰਾਰ ਹੋ ਗਿਆ। ਇਸ ਪੂਰੇ ਤਮਾਸ਼ੇ ਦੀ ਵੀਡੀਉ ਉਥੇ ਮੌਜੂਦ ਵਿਅਕਤੀਆਂ ਨੇ ਮੋਬਾਇਲ ਵਿਚ ਕੈਦ ਕਰ ਲਈ। ਬਾਂਦਰ ਵੱਲੋਂ ਨੋਟ ਲੁਟਾਉਣ ਦਾ ਇਹ ਵੀਡੀਉ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।