ਨਸ਼ੇ ਦਾ ਆਦੀ ਹੋਇਆ ਬਾਂਦਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਸ਼ੇ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਹੁਣ ਜਾਨਵਰ ਵੀ ਇਸਦੀ ਚਪੇਟ ਵਿੱਚ ਆ ਗਏ ਹਨ।

video viral on social media

ਜਲੰਧਰ :  ਪੰਜਾਬ ਵਿਚ ਨਸ਼ੇ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਹੁਣ ਜਾਨਵਰ ਵੀ ਇਸਦੀ ਚਪੇਟ ਵਿੱਚ ਆ ਗਏ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਕੁਝ ਨੌਜਵਾਨ ਇਕ ਬਾਂਦਰ ਨੂੰ ਨਸ਼ਾ ਕਰਵਾਉਂਦੇ ਦਿਖਾਈ ਦੇ ਰਹੇ ਹਨ।  ਨੌਜਵਾਨਾਂ ਦਾ ਇਲਜ਼ਾਮ ਹੈ ਕਿ ਟਰੱਕ ਚਾਲਕ ਦੇ ਵੱਲੋਂ ਬਾਂਦਰ ਨੂੰ ਨਸ਼ੇ ਦੀ ਆਦਤ ਲਗਾਈ ਗਈ ਹੈ, ਜਿਸ ਕਾਰਨ ਉਹ ਰੋਟੀ, ਕੇਲੇ ਅਤੇ ਹੋਰ ਫ਼ਲ ਖਾਣ ਦੀ ਬਜਾਏ ਭੁੱਕੀ ਅਤੇ ਅਫ਼ੀਮ ਖਾਣ ਦਾ ਆਦੀ ਹੋ ਗਿਆ। 

ਨੌਜਵਾਨਾਂ ਦੇ ਮੁਤਾਬਕ ਜਦੋਂ ਬਾਂਦਰ ਦਾ ਨਸ਼ਾ ਉੱਤਰ ਜਾਂਦਾ ਹੈ ਤਾਂ ਇਸ ਤੋਂ ਚੱਲਿਆ ਵੀ ਨਹੀਂ ਜਾਂਦਾ।ਇੱਥੇ ਤੱਕ ਕਿ ਉਹ ਇੱਕ ਵਾਰ ਤਾਂ ਖੰਭੇ ਤੋਂ ਹੇਠਾਂ ਵੀ ਡਿੱਗ ਗਿਆ ਜਿਸ ਕਾਰਨ ਉਸਦੇ ਸਿਰ ਵਿੱਚ ਸੱਟ ਲੱਗੀ। ਇਸਦੇ ਨਾਲ ਹੀ ਨੌਜਵਾਨਾਂ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਨਸ਼ੇ 'ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਅਪੀਲ ਵੀ ਕੀਤੀ ਹੈ।