ਯੋਗੀ ਅਦਿੱਤਿਆਨਾਥ ਨੇ ਸਾਬਿਤ ਕਰ ਦਿੱਤਾ ਕਿ ਉਹਨਾਂ ਨੂੰ ਕੁੱਝ ਨਹੀਂ ਪਤਾ- ਓਵੈਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏ.ਆਈ.ਐੱਮ.ਐੱਮ.) ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਸ਼ਨੀਵਾਰ ਨੂੰ ਰਾਜ ਵਿਚ .....

Asaduddin Owaisi

ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏ.ਆਈ.ਐੱਮ.ਐੱਮ.) ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਸ਼ਨੀਵਾਰ ਨੂੰ ਰਾਜ ਵਿਚ ਵਿਗੜ ਰਹੇ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਨਿਸ਼ਾਨਾ ਬਣਾਇਆ। ਓਵੈਸੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਰਾਜ ਵਿਚ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ, ਉਸਨੇ ਯੋਗੀ ਦੀ ਆਰਥਿਕਤਾ ਬਾਰੇ ਦਿੱਤੇ ਬਿਆਨ ਉੱਤੇ ਕਿਹਾ ਕਿ ਮੁਗ਼ਲ ਕਾਲ ਵਿਚ ਭਾਰਤੀ ਆਰਥਿਕਤਾ ਤੇਜ਼ੀ ਨਾਲ ਵਧੀ, ਪਰ ਬ੍ਰਿਟਿਸ਼ ਨੇ ਇਸਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ।

ਦੱਸ ਦਈਏ ਕਿ ਸੀਐਮ ਯੋਗੀ ਅਦਿੱਤਿਆਨਾਥ ਨੇ ਮੁੰਬਈ ਵਿਚ ਚੱਲ ਰਹੇ ਤਿੰਨ ਦਿਨਾਂ ਵਿਸ਼ਵ ਹਿੰਦੂ ਆਰਥਿਕ ਮੰਚ ਤੋਂ ਸੀਐਮ ਯੋਗੀ ਅਦਿੱਤਿਯਾਨਾਥ ਨੇ ਡਿੱਗਦੀ ਅਰਥਵਿਵਸਥਾ ਲਈ ਮੁਗਲਾਂ ਅਤੇ ਬ੍ਰਿਟਿਸ਼ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮੁੱਖ ਮੰਤਰੀ ਦੇ ਇਸ ਬਿਆਨ 'ਤੇ ਓਵੈਸੀ ਨੇ ਕਿਹਾ,' ਯੋਗੀ ਅਦਿੱਤਿਆਨਾਥ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਬਾਰੇ ਗਿਆਨ ਨਹੀਂ ਹੈ। ਇਹ ਸਿਰਫ ਉਸ ਦੀ ਚੰਗੀ ਕਿਸਮਤ ਹੈ ਕਿ ਉਹ ਦੇਸ਼ ਦੇ ਸਭ ਤੋਂ ਵੱਡੇ ਰਾਜ ਦੇ ਮੁੱਖ ਮੰਤਰੀ ਹਨ। 

ਇਹ ਸਾਨੂੰ ਇਤਿਹਾਸ ਦੱਸਦਾ ਹੈ, ਜੇ ਮੁੱਖ ਮੰਤਰੀ ਨੇ ਇਤਿਹਾਸ ਪੜ੍ਹਿਆ ਹੋਵੇ ਤਾਂ ਮੁਗਲਾਂ ਦੇ ਸਮੇਂ ਦੌਰਾਨ ਭਾਰਤੀ ਅਰਥਵਿਵਸਥਾ ਕਿੰਨੀ ਤੇਜ਼ੀ ਨਾਲ ਵਧੀ ਸੀ। ਜਹਾਂਗੀਰ ਦੇ ਰਾਜ ਦੌਰਾਨ, ਵਿਸ਼ਵ ਦੀ ਜੀਡੀਪੀ ਵਿਚ ਭਾਰਤ ਦਾ ਯੋਗਦਾਨ 25 ਫੀਸਦੀ ਸੀ।  ਓਵੈਸੀ ਨੇ ਫਿਰ ਇਕ ਅੰਤਰਰਾਸ਼ਟਰੀ ਅਰਥਸ਼ਾਸਤਰੀ ਦਾ ਹਵਾਲਾ ਦਿੰਦੇ ਹੋਏ ਕਿਹਾ, "ਇਹ ਔਰੰਗਜ਼ੇਬ ਤੱਕ ਜਾਰੀ ਰਿਹਾ।"

ਔਰੰਗਜ਼ੇਬ ਦੇ ਰਾਜ ਦੌਰਾਨ ਭਾਰਤ ਨੇ ਚੀਨ ਦੀ ਆਰਥਿਕਤਾ ਨੂੰ ਵੀ ਪਛਾੜ ਦਿੱਤਾ ਸੀ। ਓਵੈਸੀ ਨੇ ਯੋਗੀ ਅਦਿੱਤਿਆਨਾਥ 'ਤੇ ਦੋਸ਼ ਲਗਾਇਆ ਕਿ ਉਹਨਾਂ ਨੂੰ ਮੁਸਲਮਾਨਾਂ ਲਈ ਕੁਝ ਵੀ ਬਿਹਤਰ ਕਰਨਾ ਤੋਂ ਨਫ਼ਰਤ ਹੈ, ਪਰ ਇਸ ਨਾਲ ਇਤਿਹਾਸ ਬਦਲ ਨਹੀਂ ਸਕਦਾ। ਇਸ ਦੇ ਨਾਲ, ਓਵੈਸੀ ਨੇ ਕਿਹਾ ਕਿ ਉਹ ਸਵੀਕਾਰ ਕਰਦੇ ਹਨ ਕਿ ਬ੍ਰਿਟਿਸ਼ ਸ਼ਾਸਨ ਦੌਰਾਨ ਆਰਥਿਕਤਾ 'ਪੂਰੀ ਤਰ੍ਹਾਂ ਤਬਾਹ' ਹੋਈ ਸੀ, ਪਰ ਉਸਨੇ ਦਾਅਵਾ ਕੀਤਾ ਕਿ ਮੁਗਲ ਸ਼ਾਸਨ ਵਿੱਚ ਇਸ ਦੇ ਉਲਟ ਸੀ।