ਦੁਨੀਆਂ ਦੀ ਸਭ ਤੋਂ ਲੰਬੀ ਅਟਲ ਸੁਰੰਗ ਦਾ ਉਦਘਾਟਨ ਅੱਜ, ਪੀਐਮ ਮੋਦੀ ਰੋਹਤਾਂਗ ਲਈ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਹਤਾਂਗ ਵਿਖੇ ਕਰਨਗੇ ਉਦਘਾਟਨ
Atal tunnel
ਨਵੀਂ ਦਿੱਲੀ: ਅੱਜ ਦੁਨੀਆਂ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਦਾ ਉਦਘਾਟਨ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ 10 ਵਜੇ ਦੇ ਕਰੀਬ ਭਾਰਤ ਲਈ ਰਣਨੀਤਕ ਰੂਪ ਨਾਲ ਅਹਿਮ ਅਟਲ ਸੁਰੰਗ (ਸੁਰੰਗ) ਦਾ ਉਦਘਾਟਨ ਕਰਨ ਜਾ ਰਹੇ ਹਨ।
ਇਹ ਦੁਨੀਆ ਦੀ ਸਭ ਤੋਂ ਵੱਡੀ ਹਾਈਵੇ ਸੁਰੰਗ ਹੈ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਏਅਰਪੋਰਟ ਵਿਖੇ ਪਹੁੰਚੇ, ਜਿੱਥੋਂ ਉਹ ਰੋਹਤਾਂਗ ਲਈ ਰਵਾਨਾ ਹੋਏ। ਇਸ ਸੁਰੰਗ ਕਾਰਨ ਮਨਾਲੀ ਅਤੇ ਲੇਹ ਵਿਚਕਾਰ ਦੀ ਦੂਰੀ 46 ਕਿਲੋਮੀਟਰ ਘੱਟ ਹੋ ਜਾਵੇਗੀ।
ਉਦਘਾਟਨੀ ਸਮਾਰੋਹ ਤੋਂ ਬਾਅਦ ਪੀਐਮ ਮੋਦੀ ਲਾਹੌਲ ਸਪਿਤੀ ਦੇ ਸੀਸੂ ਅਤੇ ਸੋਲਾਂਗ ਘਾਟੀ ਵਿਚ ਇਕ ਜਨਤਕ ਸਮਾਰੋਹ ਵਿਚ ਹਿੱਸਾ ਲੈਣਗੇ। ਦਰਅਸਲ ਅਟਲ ਸੁਰੰਗ ਦੁਨੀਆਂ ਵਿਚ ਸਭ ਤੋਂ ਲੰਬੀ ਰਾਜਮਾਰਗ ਸੁਰੰਗ ਹੈ ਅਤੇ 9.02 ਲੰਬੀ ਸੁਰੰਗ ਮਨਾਲੀ ਨੂੰ ਸਾਲਾਂ ਤੱਕ ਲਾਹੌਲ ਸਪਿਤੀ ਘਾਟੀ ਨਾਲ ਜੋੜ ਕੇ ਰੱਖੇਗੀ।